ਜਲੰਧਰ: ਦਿ ਗ੍ਰੇਟ ਖਲੀ ਨੇ ਬੀਤੇ ਦਿਨੀਂ ਟੋਲ ਪਲਾਜ਼ਾ ਤੇ ਹੋਏ ਵਿਵਾਦ ਤੇ ਦਿੱਤੀ ਪ੍ਰਤੀਕਿਰਿਆ

ਵੀਡੀਓ ਸਾਂਝਾ ਕਰਦਿਆਂ ਗ੍ਰੇਟ ਖਲੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਗੱਡੀ ਟੋਲ ਪਲਾਜ਼ਾ ਤੋਂ ਨਿਕਲ ਰਿਹਾ ਸੀ ਤੇ ਉਕਤ ਟੋਲ ਪਲਾਜ਼ਾ ਸਟਾਫ ਦੇ ਵੱਲੋਂ ਉਨ੍ਹਾਂ ਦੇ ਨਾਲ ਬਦਤਮੀਜ਼ੀ ਕੀਤੀ ਗਈ...

ਜਲੰਧਰ ਦੇ ਹਲਕਾ ਫਿਲੌਰ ਦੇ ਟੋਲ ਪਲਾਜ਼ਾ ਤੇ ਬੀਤੇ ਦਿਨੀਂ ਜਦੋਂ ਇੱਥੋਂ ਦਿ ਗਰੇਟ ਖਲੀ ਆਪਣੀ ਗੱਡੀ ਵਿੱਚ ਜਾ ਰਹੇ ਸਨ ਟੋਲ ਪਲਾਜ਼ਾ ਤੋਂ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਵੀਡਿਓ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਟੋਲ ਪਲਾਜ਼ਾ ਤੋਂ ਜਾ ਰਹੀ ਗੱਡੀ ਦੌਰਾਨ ਗ੍ਰੇਟ ਖਲੀ ਵੱਲੋਂ ਯੁਵਕ ਦੇ ਥੱਪੜ ਮਾਰਿਆ ਗਿਆ ਹਾਲਾਂਕਿ ਅੱਜ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ਨੇ ਵੀਡੀਓ ਜਾਰੀ ਕਰ ਇਸ ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ।  


ਵੀਡੀਓ ਸਾਂਝਾ ਕਰਦਿਆਂ ਗ੍ਰੇਟ ਖਲੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਗੱਡੀ ਟੋਲ ਪਲਾਜ਼ਾ ਤੋਂ ਨਿਕਲ ਰਿਹਾ ਸੀ ਤੇ ਉਕਤ ਟੋਲ ਪਲਾਜ਼ਾ ਸਟਾਫ ਦੇ ਵੱਲੋਂ ਉਨ੍ਹਾਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜਦੋਂ ਤੱਕ ਉਹ ਉਨ੍ਹਾਂ ਦੇ ਨਾਲ ਤਸਵੀਰ ਨਹੀਂ ਖਿਚਵਾ ਲੈਂਦੇ ਉਹ ਉਨ੍ਹਾਂ ਦੀ ਗੱਡੀ ਇੱਥੋਂ ਨਹੀਂ ਜਾਣ ਦੇਣਗੇ। ਜਿਸ ਤੇ ਦਿ ਗ੍ਰੇਟ ਖਲੀ ਵੱਲੋਂ ਟੋਲ ਪਲਾਜ਼ਾ ਦੇ ਠੇਕੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਸਟਾਫ਼ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Get the latest update about GREAT KHALI VIRAL VIDEO, check out more about THE GREAT KHALI & TOLL PLAZA VIRAL VIDEO

Like us on Facebook or follow us on Twitter for more updates.