ਕੋਰੋਨਾ ਕਾਰਨ ਮੁਸੀਬਤ 'ਚ ਫਸੇ ਲੋਕਾਂ ਦੀ ਇੰਝ ਮਦਦ ਕਰ ਰਿਹੈ ਇਹ ਹੋਟਲ, ਕੀਤੀ ਇਹ ਅਪੀਲ

ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾ...

ਚੰਡੀਗੜ੍ਹ (ਇੰਟ): ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਸੂਬੇ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕਈ ਅਜਿਹੇ ਪਰਿਵਾਰ ਹਨ ਜੋ ਕਿਸੇ ਪਰਿਵਾਰਕ ਮੈਂਬਰ ਦੇ ਪਾਜ਼ੇਟਿਵ ਆਉਣ ਕਾਰਨ ਘਰੇ ਖਾਣਾ ਬਣਾਉਣ ਵਿਚ ਅਸਮਰੱਥ ਹਨ। ਇਸ ਦੌਰਾਨ ਚੰਡੀਗੜ੍ਹ ਦੇ ਇਕ ਮਸ਼ਹੂਰ ਹੋਟਲ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ।

ਨੋਟਿਸ ਬੋਰਡ ਜਲੰਧਰ ਵਿਚ ਪਾਈ ਇਕ ਪੋਸਟ ਮੁਤਾਬਕ ਚੰਡੀਗੜ੍ਹ ਦਾ ਮਸ਼ਹੂਰ ਅਲਟਿਅਸ ਹੋਟਲ (The Altius Hotel) ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ ਦੀ ਸਹਾਇਤਾ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਅੱਗੇ ਆਇਆ ਹੈ। ਪੋਸਟ ਮੁਤਾਬਕ ਹੋਟਲ ਨੇ ਉਨ੍ਹਾਂ ਲੋਕਾਂ ਲਈ ਮੁਫਤ ਘਰ ਤੱਕ ਖਾਣਾ ਪਹੁੰਚਾਉਣ ਦੀ ਪੇਸ਼ਕਸ਼ ਕੀਤੀ ਹੈ ਜੋ ਲੋਕ ਕਿਸੇ ਪਰਿਵਾਰਕ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਘਰੇ ਭੋਜਨ ਨਹੀਂ ਬਣਾ ਸਕਦੇ ਤੇ ਨਾ ਹੀ ਬਾਹਰ ਨਿਕਲ ਸਕਦੇ ਹਨ। ਇਸ ਦੌਰਾਨ ਇਹ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਤੱਕ ਮਦਦ ਨਹੀਂ ਪਹੁੰਚ ਪਾ ਰਹੀ ਹੈ ਤਾਂ ਉਹ ਪੋਸਟ ਵਿਚ ਦਿੱਤੇ ਵ੍ਹਟਸਐਪ ਨੰਬਰਾਂ ਉੱਤੇ ਮੈਸੇਜ ਕਰ ਸਕਦਾ ਹੈ। ਇਸ ਦੌਰਾਨ ਅਪੀਲ ਕੀਤੀ ਗਈ ਹੈ ਕਿ ਲੰਚ ਲਈ ਦੁਪਹਿਰੇ 12 ਵਜੇ ਤੋਂ ਪਹਿਲਾਂ ਤੇ ਡਿਨਰ ਲਈ ਸ਼ਾਮੀਂ 6 ਵਜੇ ਤੋਂ ਪਹਿਲਾਂ ਮੈਸੇਜ ਕਰਨ ਦੀ ਕਿਰਪਾਲਤਾ ਕਰਨਾ।

Get the latest update about Truescoop news, check out more about hotel, Coronavirus, helping people & appeal

Like us on Facebook or follow us on Twitter for more updates.