ਕੈਨੇਡਾ ਵਰਗੇ ਮੁਲਕ 'ਚ ਭਾਰਤੀਆਂ ਦੀਆਂ ਮੌਤਾਂ ਨੂੰ ਲੈ ਕੇ ਭਾਰਤੀ ਹਾਈ ਕਮਿਸ਼ਨ ਚਿੰਤਤ, ਚੁੱਕਿਆ ਅਹਿਮ ਕਦਮ

ਟੋਰਾਂਟੋ- ਵਿਦੇਸ਼ਾਂ ਵਿਚ ਭਾਰਤੀਆਂ ਨਾਲ ਵਾਪਰਦੇ ਹਾਦਸਿਆਂ, ਖੁਦਕੁਸ਼ੀਆਂ ਇੱਥੋਂ

ਟੋਰਾਂਟੋ- ਵਿਦੇਸ਼ਾਂ ਵਿਚ ਭਾਰਤੀਆਂ ਨਾਲ ਵਾਪਰਦੇ ਹਾਦਸਿਆਂ, ਖੁਦਕੁਸ਼ੀਆਂ ਇੱਥੋਂ ਤੱਕ ਕਿ ਕਤਲਾਂ ਸਮੇਤ ਕਈ ਘਟਨਾਵਾਂ ਦੇ ਨਾਲ-ਨਾਲ ਭਾਰਤ ਦੇ ਵਿਦਿਆਰਥੀਆਂ ਤੱਕ ਭਾਰਤੀ ਹਾਈ ਕਮਿਸ਼ਨ ਵਲੋਂ ਆਪਣੀ ਪਹੁੰਚ ਵਧਾਈ ਜਾ ਰਹੀ ਹੈ। ਇਨ੍ਹਾਂ ਪਹਿਲਕਦਮੀਆਂ 'ਚ ਵਿਦਿਆਰਥੀਆਂ ਨੂੰ ਟਰੈਕ ਕਰਨ ਅਤੇ ਉਨ੍ਹਾਂ ਨੂੰ ਰਜਿਸਟਰ ਕਰਨ ਲਈ ਇੱਕ ਡੇਟਾਬੇਸ ਤਿਆਰ ਕੀਤਾ ਜਾ ਰਿਹਾ ਹੈ।ਜਿਸ ਵਿਚ ਅਜਿਹਾ ਤਾਜ਼ਾ ਦੁਖਾਂਤ ਐਤਵਾਰ ਨੂੰ ਸਾਹਮਣੇ ਆਇਆ ਹੈ, ਜਦੋਂ ਪੀਲ ਰੀਜਨਲ ਪੁਲਸ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ 20 ਸਾਲਾ ਨਵਕਿਰਨ ਸਿੰਘ ਦੀ ਲਾਸ਼ ਗ੍ਰੇਟਰ ਟੋਰਾਂਟੋ ਖੇਤਰ ਦੇ ਬਰੈਂਪਟਨ 'ਚ ਕ੍ਰੈਡਿਟ ਵੈਲੀ ਨਦੀ ਵਿੱਚ ਡੁੱਬੀ ਹੋਈ ਮਿਲੀ। ਅਜੇ ਤੱਕ ਮੌਤ ਦੇ ਕਾਰਣਾਂ ਬਾਰੇ ਨਹੀਂ ਦੱਸਿਆ ਗਿਆ ਹੈ। 
ਓਟਾਵਾ 'ਚ ਭਾਰਤ ਦੇ ਹਾਈ ਕਮਿਸ਼ਨਰ ਨੇ ਨਵਕਿਰਨ ਸਿੰਘ ਦੀ ਮੌਤ ਬਾਰੇ ਕਿਹਾ ਕਿ ਇਹ ਇਕ ਵੱਡੀ ਤ੍ਰਾਸਦੀ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਕੈਨੇਡਾ 'ਚ ਇਸ ਸਾਲ ਹੋਈਆਂ ਮੌਤਾਂ ਦੀ ਇੱਕ ਲੜੀ ਵਿੱਚ ਇਹ ਸਭ ਤੋਂ ਤਾਜ਼ਾ  ਉਦਾਹਰਣ ਹੈ, ਜਿਸ ਵਿੱਚ ਭਾਰਤ ਦੇ ਪੰਜ, ਪੰਜਾਬ ਦੇ ਚਾਰ ਅਤੇ ਹਰਿਆਣਾ ਦਾ ਇਕ ਵਿਦਿਆਰਥੀ ਸ਼ਾਮਲ ਹੈ, ਜੋ  ਓਂਟਾਰੀਓ ਵਿੱਚ ਇੱਕ ਸੜਕ ਹਾਦਸੇ 'ਚ ਮਾਰੇ ਗਏ ਸਨ ਅਤੇ ਮਾਰਚ ਵਿਚ ਕਾਰਤਿਕ ਵਾਸੁਦੇਵ (21) ਨੂੰ ਅਪ੍ਰੈਲ ਵਿੱਚ ਟੋਰਾਂਟੋ ਵਿੱਚ ਗੋਲੀ ਮਾਰ ਦਿੱਤੀ ਗਈ ਸੀ। 
2021 'ਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ 1.5 ਲੱਖ ਤੋਂ ਵੱਧ ਸਟੱਡੀ ਪਰਮਿਟ
ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਅੰਕੜਿਆਂ ਅਨੁਸਾਰ 2021 'ਚ ਭਾਰਤੀ  ਵਿਦਿਆਰਥੀਆਂ ਨੂੰ 156,171 ਸਟੱਡੀ ਪਰਮਿਟ ਦਿੱਤੇ ਗਏ, ਜੋ ਕਿ 2020 ਨਾਲੋਂ ਲਗਭਗ ਦੁੱਗਣੇ ਹਨ। 2020 ਵਿੱਚ  ਇਹ ਗਿਣਤੀ 76,149 ਸੀ, ਜਿਸ ਵਿਚ ਕੋਵਿਡ-19 ਮਹਾਮਾਰੀ ਅਤੇ ਯਾਤਰਾ 'ਤੇ ਪਾਬੰਦੀਆਂ ਕਾਰਨ ਵੱਡੀ ਗਿਰਾਵਟ  ਸੀ। ਹਾਲਾਂਕਿ 2022 ਵਿੱਚ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਪਹੁੰਚਣ ਵਾਲੇ ਭਾਰਤੀ ਵਿਦਿਆਰਥੀ 
ਇੱਕ ਨਵਾਂ ਰਿਕਾਰਡ ਬਣਾ ਸਕਦੇ ਹਨ ਅਤੇ ਇਹ 2019 ਵਿੱਚ 174,687 ਦੇ ਪਿਛਲੀ ਗਿਣਤੀ ਨੂੰ ਦੁੱਗਣਾ ਕਰ  ਸਕਦਾ ਹੈ।
ਵਿਦਿਆਰਥੀਆਂ ਦੇ ਟਿਕਾਣਿਆਂ ਦਾ ਨਕਸ਼ਾ ਬਣਾਏਗਾ ਹਾਈ ਕਮਿਸ਼ਨ
ਇਸ ਗਰੁੱਪ ਦੇ ਅੰਦਰ ਮੌਤਾਂ ਦੇ ਰੁਝਾਨ ਨੂੰ ਲੈ ਕੇ ਕੈਨੇਡਾ 'ਚ ਭਾਰਤ ਦੇ ਮਿਸ਼ਨਾਂ ਨੇ ਭਾਰਤ ਦੇ ਵਿਦਿਆਰਥੀਆਂ ਦਾ ਇੱਕ ਡੇਟਾਬੇਸ ਬਣਾਉਣ ਅਤੇ ਉਹਨਾਂ ਦੇ ਟਿਕਾਣਿਆਂ ਦਾ ਨਕਸ਼ਾ ਬਣਾਉਣ ਲਈ ਪੂਰੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਤੱਕ ਪਹੁੰਚ ਕੀਤੀ ਹੈ। ਇਸ ਤੋਂ ਇਲਾਵਾ ਮਿਸ਼ਨ ਭਾਈਚਾਰਕ ਸੰਸਥਾਵਾਂ ਅਤੇ ਖਾਸ ਤੌਰ 'ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀਆਂ ਐਸੋਸੀਏਸ਼ਨਾਂ ਨਾਲ ਵੀ ਕੋ-ਆਰਡੀਨੇਸ਼ਨ ਕਰ ਰਹੇ ਹਨ ਕਿਉਂਕਿ ਉਹ ਸਭ ਤੋਂ ਪਹਿਲਾਂ ਜਾਣੂ 
ਹੁੰਦੇ ਹਨ ਕੀ ਕੋਈ ਵਿਦਿਆਰਥੀ ਤਣਾਅ ਵਿਚੋ ਲੰਘ ਰਿਹਾ ਹੈ ਜਾਂ ਅਸਧਾਰਨ ਵਿਵਹਾਰ ਕਰ ਰਿਹਾ ਹੈ। ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਕਿਹਾ ਕਿ ਅਪ੍ਰੈਲ ਵਿੱਚ ਭਾਰਤੀ ਮਿਸ਼ਨਾਂ ਨੇ ਕੈਨੇਡਾ ਵਿੱਚ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਲਈ ਇੱਕ ਨਵਾਂ ਰਜਿਸਟ੍ਰੇਸ਼ਨ ਪੋਰਟਲ ਵੀ ਲਾਂਚ ਕੀਤਾ ਸੀ, ਜੋ ਵੱਡੀ ਗਿਣਤੀ ਵਿਚ ਮਾਰੇ ਗਏ ਵਿਦਿਆਰਥੀਆਂ ਸਮੇਤ ਭਾਈਚਾਰੇ ਦੁਆਰਾ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਸੀ। 
ਸ਼ਮਸ਼ਾਨ ਘਰ ਨੂੰ ਹਰ ਮਹੀਨੇ ਮਿਲਦੀਆਂ ਨੇ 5 ਭਾਰਤੀਆਂ ਦੀਆਂ ਲਾਸ਼ਾਂ
ਪਿਛਲੇ ਸਾਲ ਨਵੰਬਰ 'ਚ ਆਊਟਲੈਟ, ਪੁਆਇੰਟਰ ਨੇ ਰਿਪੋਰਟ ਦਿੱਤੀ ਸੀ ਕਿ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਇੱਕ ਸ਼ਮਸ਼ਾਨ ਘਰ 'ਚ ਹਰ ਮਹੀਨੇ 5 ਭਾਰਤੀਆਂ ਦੀਆਂ ਲਾਸ਼ਾਂ ਦਰਜ ਕੀਤੀਆਂ ਗਈਆਂ ਸਨ।  ਉਸ ਸਮੇਂ ਟੋਰਾਂਟੋ 'ਚ ਲੋਟਸ ਫਿਊਨਰਲ ਐਂਡ ਕ੍ਰੀਮੇਸ਼ਨ ਸੈਂਟਰ ਦੇ ਪ੍ਰੋਪਰਾਈਟਰ ਕਮਲ ਭਾਰਦਵਾਜ ਨੇ ਕਿਹਾ ਕਿ  ਉਹ ਹਰ ਮਹੀਨੇ ਪੰਜ ਤੋਂ ਛੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਸੰਭਾਲਦੇ ਹਨ। ਹਾਲਾਂਕਿ ਮੌਤ ਦੇ ਕਾਰਨਾਂ ਬਾਰੇ  ਜਾਣਕਾਰੀ ਨਹੀਂ ਹੈ। ਕੁਝ ਮ੍ਰਿਤਕ ਦੇਹਾਂ 'ਤੇ ਨਿਸ਼ਾਨ ਹੁੰਦੇ ਹਨ, ਜੋ ਸੰਭਾਵਿਤ ਖੁਦਕੁਸ਼ੀ ਦਾ ਸੰਕੇਤ ਦਿੰਦੇ ਹਨ ਅਤੇ ਹੋਰਾਂ ਦੇ ਓਵਰਡੋਜ਼ ਦੇ ਸੰਕੇਤ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

Get the latest update about latest news, check out more about international news & Truescoop news

Like us on Facebook or follow us on Twitter for more updates.