ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 23 ਸਾਲ ਬਾਅਦ ਇੰਗਲੈਂਡ 'ਚ ਜਿੱਤੀ ਵਨਡੇ ਸੀਰੀਜ਼

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੈਂਟਬਰੀ ਵਿੱਚਸ਼ਾਨਦਾਰ ਪਾਰਿ ਖੇਡਦਿਆਂ ਇੰਗਲੈਂਡ ਖ਼ਿਲਾਫ਼ ਦੂਜਾ ਮੈਚ 88 ਦੌੜਾਂ ਨਾਲ ਜਿੱਤ ਲਿਆ ਹੈ। ਇਸ ਨਾਲ ਭਾਰਤੀ ਟੀਮ ਨੇ ਸੀਰੀਜ਼ 'ਚ 2-0 ਨਾਲ ਜਿੱਤ ਲਈ ਹੈ...

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੈਂਟਬਰੀ ਵਿੱਚ ਸ਼ਾਨਦਾਰ ਪਾਰੀ ਖੇਡਦਿਆਂ ਇੰਗਲੈਂਡ ਖ਼ਿਲਾਫ਼ ਦੂਜਾ ਮੈਚ 88 ਦੌੜਾਂ ਨਾਲ ਜਿੱਤ ਲਿਆ ਹੈ। ਇਸ ਨਾਲ ਭਾਰਤੀ ਟੀਮ ਨੇ ਸੀਰੀਜ਼ 'ਚ 2-0 ਨਾਲ ਜਿੱਤ ਲਈ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਨੇ ਇੰਗਲੈਂਡ 'ਚ 23 ਸਾਲ ਬਾਅਦ ਵਨਡੇ ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਅੰਜੁਮ ਚੋਪੜਾ ਦੀ ਕਪਤਾਨੀ 'ਚ 1999 'ਚ 2-1 ਨਾਲ ਜਿੱਤ ਦਰਜ ਕੀਤੀ ਸੀ।

ਇਸ ਮੈਚ 'ਚ  ਭਾਰਤ ਨੇ  ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 333 ਦੌੜਾਂ ਬਣਾਈਆਂ ਸੀ। ਇਹ ਇੰਗਲੈਂਡ ਦੇ ਖਿਲਾਫ ਵਨਡੇ 'ਚ ਟੀਮ ਇੰਡੀਆ ਦਾ ਸਭ ਤੋਂ ਵੱਡਾ ਸਕੋਰ ਹੈ। ਹਰਮਨਪ੍ਰੀਤ ਕੌਰ ਨੇ ਤੂਫਾਨੀ ਪਾਰੀ ਖੇਡਦੇ ਹੋਏ 18 ਚੌਕੇ ਅਤੇ 4 ਛੱਕੇ ਲਗਾ 143 ਰਨ ਬਣਾਏ। ਉਹ ਇੰਗਲੈਂਡ ਵਿੱਚ ਵਨਡੇ ਵਿੱਚ ਸੈਂਕੜਾ ਲਗਾਉਣ ਵਾਲੀ ਪਹਿਲੀ ਏਸ਼ੀਆਈ ਕਪਤਾਨ ਵੀ ਬਣ ਗਈ ਹੈ। ਜਵਾਬੀ ਪਾਰੀ ਖੇਡਦਿਆਂ ਇੰਗਲੈਂਡ ਦੀ ਪੂਰੀ ਟੀਮ 44.2 ਓਵਰਾਂ 'ਚ 245 ਦੌੜਾਂ 'ਤੇ ਆਲ ਆਊਟ ਹੋ ਗਈ।


ਟੀਮ ਇੰਡੀਆ ਲਈ ਤੇਜ਼ ਗੇਂਦਬਾਜ਼ ਰੇਨੁਜਾ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਲਈਆਂ ਜਦਕਿ ਹੇਮਲਤਾ ਨੇ 2 ਜਦਕਿ ਦੀਪਤੀ ਸਿੰਘ ਅਤੇ ਸ਼ੈਫਾਲੀ ਵਰਮਾ ਨੂੰ 1-1 ਵਿਕਟ ਮਿਲੀ।

ਇਸ ਮੈਚ 'ਚ ਸਮ੍ਰਿਤੀ ਮੰਧਾਨਾ ਨੇ ਵਨਡੇ ਕ੍ਰਿਕਟ 'ਚ ਆਪਣੀਆਂ 3000 ਦੌੜਾਂ ਪੂਰੀਆਂ ਕਰ ਮਹਿਲਾ ਵਨਡੇ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੀ ਤੀਜੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਤੋਂ ਪਹਿਲਾਂ ਭਾਰਤੀ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਅਤੇ ਮੌਜੂਦਾ ਕਪਤਾਨ ਹਰਮਨਪ੍ਰੀਤ ਕੌਰ ਅਜਿਹਾ ਕਰ ਚੁੱਕੀਆਂ ਹਨ। ਉਸ ਨੇ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਦੇ ਮਾਮਲੇ 'ਚ ਸਾਬਕਾ ਕਪਤਾਨ ਮਿਤਾਲੀ ਰਾਜ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 88 ਪਾਰੀਆਂ 'ਚ ਇਹ ਅੰਕੜਾ ਪਾਰ ਕੀਤਾ ਸੀ।

Get the latest update about Indian cricket team, check out more about Indian women cricket team & one day series England

Like us on Facebook or follow us on Twitter for more updates.