ਪਹਿਲਵਾਨਾਂ ਅਤੇ WFI ਵਿਵਾਦ ਵਿੱਚ ਬਣਾਈ ਗਈ ਨਿਗਰਾਨੀ ਕਮੇਟੀ, ਮੁੱਕੇਬਾਜ਼ ਮੈਰੀਕਾਮ ਹੋਵੇਗੀ ਪ੍ਰਧਾਨ

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਹੀਆ ਸਮੇਤ ਦੇਸ਼ ਦੇ ਕੁਝ ਚੋਟੀ ਦੇ ਪਹਿਲਵਾਨਾਂ ਦੁਆਰਾ ਡਬਲਯੂਐੱਫਆਈ ਅਤੇ ਸਿੰਘ ਵਿਰੁੱਧ ਤਿੰਨ ਦਿਨਾਂ ਦੇ ਧਰਨੇ ਤੋਂ ਬਾਅਦ ਸ਼ਨੀਵਾਰ ਨੂੰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਸੀ...

ਦੇਸ਼ 'ਚ ਭੱਖ ਰਹੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਵਿਵਾਦ ਦੇ ਵਿਚ ਇੱਕ ਨਿਗਰਾਨ ਜਾਂਚ ਕਮੇਟੀ ਬਣਾਈ ਗਈ ਹੈ। ਮੁੱਕੇਬਾਜ਼ੀ ਦੀ ਮਹਾਨ ਐਮਸੀ ਮੈਰੀਕਾਮ  ਇਸ ਪੰਜ ਮੈਂਬਰੀ ਨਿਗਰਾਨ ਕਮੇਟੀ ਦੀ ਅਗਵਾਈ ਕਰੇਗੀ। ਇਸ ਤੋਂ ਇਲਾਵਾ ਸਰਕਾਰ ਦੁਆਰਾ ਨਿਯੁਕਤ ਕਮੇਟੀ ਅਗਲੇ ਇੱਕ ਮਹੀਨੇ ਲਈ WFI ਦੇ ਰੋਜ਼ਾਨਾ ਦੇ ਮਾਮਲਿਆਂ ਨੂੰ ਵੀ ਚਲਾਏਗੀ।


ਪੈਨਲ ਦੇ ਹੋਰ ਮੈਂਬਰਾਂ ਵਿੱਚ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਮਿਸ਼ਨ ਓਲੰਪਿਕ ਸੈੱਲ ਦੀ ਮੈਂਬਰ ਤ੍ਰਿਪਤੀ ਮੁਰਗੁੰਡੇ, ਸਾਬਕਾ ਟਾਪਸ ਸੀਈਓ ਰਾਜਗੋਪਾਲਨ ਅਤੇ ਸਾਬਕਾ ਸਾਈ ਕਾਰਜਕਾਰੀ ਨਿਰਦੇਸ਼ਕ - ਟੀਮਸ - ਰਾਧਿਕਾ ਸ਼੍ਰੀਮਨ ਹਨ। ਪੈਨਲ ਦਾ ਐਲਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕੀਤਾ।

 ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਹੀਆ ਸਮੇਤ ਦੇਸ਼ ਦੇ ਕੁਝ ਚੋਟੀ ਦੇ ਪਹਿਲਵਾਨਾਂ ਦੁਆਰਾ ਡਬਲਯੂਐੱਫਆਈ ਅਤੇ ਸਿੰਘ ਵਿਰੁੱਧ ਤਿੰਨ ਦਿਨਾਂ ਦੇ ਧਰਨੇ ਤੋਂ ਬਾਅਦ ਸ਼ਨੀਵਾਰ ਨੂੰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਸੀ।

Get the latest update about sports news, check out more about sports news latest & marry kom

Like us on Facebook or follow us on Twitter for more updates.