ਦੁਨੀਆ ਦੀ ਸਭ ਤੋਂ ਕੰਜੂਸ ਕਰੋੜਪਤੀ! ਪੈਸੇ ਬਚਾਉਣ ਲਈ ਖਾਂਦੀ ਹੈ ਬਿੱਲੀ ਦਾ ਖਾਣਾ

ਅਸੀਂ ਗੱਲ ਕਰ ਰਹੇ ਹਾਂ 51 ਸਾਲਾ ਐਮੀ ਐਲਿਜ਼ਾਬੇਥ ਦੀ, ਜੋ ਦੁਨੀਆ ਦੀ ਸਭ ਤੋਂ ਵੱਧ ਕਰੋੜਪਤੀ ਹੋਣ ਕਾਰਨ ਮਸ਼ਹੂਰ ਹੈ...

ਅਸੀਂ ਹਮੇਸ਼ਾ ਹੀ ਅਮੀਰ ਕਰੋੜਪਤੀ ਲੋਕਾਂ ਨੂੰ ਐਸ਼ੋ ਆਰਾਮ ਦੀ ਜਿੰਦਗੀ ਬਤੀਤ ਕਰਦਿਆਂ ਦੇਖਿਆ ਹੋਵੇਗਾ।  ਉਨ੍ਹਾਂ ਦਾ ਰਹਿਣ ਸਹਿਣ ਦੇਖ ਕੇ ਹਮੇਸ਼ਾ ਬਾਕੀ ਲੋਕ ਉਨ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜੋ ਕਰੋੜਪਤੀ ਹੋਣ ਦੇ ਬਾਵਜੂਦ ਵੀ ਇੰਨੀ ਕੰਜੂਸ ਹੈ ਕਿ ਉਸ ਨੂੰ ਸਭ ਤੋਂ ਕੰਜੂਸ ਕਰੋੜਪਤੀ ਦਾ ਖਿਤਾਬ ਦਿੱਤਾ ਗਿਆ ਹੈ।

ਅਸੀਂ ਗੱਲ ਕਰ ਰਹੇ ਹਾਂ 51 ਸਾਲਾ ਐਮੀ ਐਲਿਜ਼ਾਬੇਥ ਦੀ, ਜੋ ਦੁਨੀਆ ਦੀ ਸਭ ਤੋਂ ਵੱਧ ਕਰੋੜਪਤੀ ਹੋਣ ਕਾਰਨ ਮਸ਼ਹੂਰ ਹੈ। ਐਮੀ 43 ਕਰੋੜ ਦੀ ਮਾਲਕਣ ਹੈ ਪਰ ਇਸ ਦੇ ਬਾਵਜੂਦ ਉਹ ਖਾਣ-ਪੀਣ ਤੋਂ ਲੈ ਕੇ ਨੌਕਰਾਂ ਤੱਕ ਦੇ ਖਰਚਿਆਂ 'ਤੇ ਕਟੌਤੀ ਕਰਦੀ ਹੈ। ਪੈਸੇ ਬਚਾਉਣ ਲਈ ਉਹ ਕਈ ਵਾਰ ਕੈਟ ਫੂਡ ਵੀ ਖਾਂਦੀ ਹੈ।


ਇਕ ਰਿਪੋਰਟ ਮੁਤਾਬਕ 43 ਕਰੋੜ ਦੀ ਮਾਲਕਣ ਵਾਲੀ ਐਮੀ ਦਾ ਮਹੀਨਾਵਾਰ ਬਜਟ 80 ਹਜ਼ਾਰ ਰੁਪਏ ਹੈ ਅਤੇ ਉਹ ਇਸ ਤੋਂ ਜ਼ਿਆਦਾ ਖਰਚ ਨਹੀਂ ਕਰਦੀ। ਜਿਸ ਘਰ ਵਿੱਚ ਐਮੀ ਰਹਿੰਦੀ ਹੈ, ਉਹ ਇੱਕ ਸਕਿੰਟ ਵਾਧੂ ਲਈ ਵੀ ਵਾਟਰ ਹੀਟਰ ਅਤੇ ਹੋਰ ਇਲੈਕਟ੍ਰਿਕ ਉਪਕਰਨਾਂ ਦੀ ਵਰਤੋਂ ਨਹੀਂ ਕਰਦੀ।ਉਸਨੇ ਇੱਕ ਸ਼ੋਅ ਵਿੱਚ ਇਹ ਵੀ ਖੁਲਾਸਾ ਕੀਤਾ ਸੀ ਕਿ ਪੈਸੇ ਬਚਾਉਣ ਲਈ ਉਸਨੇ ਕਈ ਵਾਰ ਕੈਟ ਫੂਡ ਖਾਧਾ ਹੈ ਅਤੇ ਮਹਿਮਾਨਾਂ ਨੂੰ ਵੀ ਖੁਆਇਆ ਹੈ।

ਤੁਹਾਨੂੰ ਦੱਸ ਦਈਏ, ਐਮੀ ਇੱਕ ਰੀਅਲ ਅਸਟੇਟ ਨਿਵੇਸ਼ਕ ਹੈ, ਜਿਸ ਦੇ ਕਾਰਨ ਉਹ ਕਾਫੀ ਪੈਸਾ ਕਮਾਉਂਦੀ ਹੈ। ਇਸ ਤੋਂ ਇਲਾਵਾ ਐਮੀ ਇੱਕ ਵਪਾਰਕ ਸਲਾਹਕਾਰ ਹੈ ਅਤੇ ਕਿਤਾਬਾਂ ਵੀ ਲਿਖਦੀ ਹੈ। ਹਾਲਾਂਕਿ ਇੰਨੇ ਅਮੀਰ ਹੋਣ ਤੋਂ ਬਾਅਦ ਐਮੀ ਦੀ ਜ਼ਿੰਦਗੀ ਦਾ ਇਹ ਸੱਚ ਜਾਣ ਕੇ ਕਈ ਲੋਕ ਹੈਰਾਨ ਹਨ।

Get the latest update about multi millionaires Las Vegas, check out more about cheapest, MOST STINGY MILLIONAIRES UNIQUE NEWS, woman & AMY ELIZABETH

Like us on Facebook or follow us on Twitter for more updates.