ਦੁਨੀਆ ਤੇ ਸਭ ਤੋਂ ਪਵਿੱਤਰ ਰਿਸ਼ਤਿਆਂ 'ਚੋ ਇੱਕ ਮਾਂ ਅਤੇ ਬੱਚਿਆਂ ਦਾ ਰਿਸ਼ਤਾ ਹੁੰਦਾ ਹੈ। ਇੱਕ ਮਾਂ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਹਰ ਮੁਸ਼ਕਿਲ ਤੋਂ ਬਚਾਉਂਦੀ ਹੈ। ਉਨ੍ਹਾਂ ਦੇ ਰਹਿਣ ਸਹਿਣ ਖਾਨਪੀਣ ਤੱਕ ਡਾਕ ਖਿਆਲ ਰੱਖਦੀ ਹੈ ਪਰ ਅਮਰੀਕਾ ਵਿੱਚ ਇਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ 'ਚ ਇੱਕ ਮਾਂ ਨੇ ਇਸ ਰਿਸ਼ਤੇ ਤੇ ਕਈ ਸਵਾਲ ਖੜ੍ਹਾ ਕਰ ਦਿੱਤੇ ਹਨ। ਅਮਰੀਕਾ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਨਵਜੰਮੇ ਜੁੜਵਾ ਬੱਚਿਆਂ ਨੂੰ ਭੁੱਖਾ ਰੱਖ ਕੇ ਮਾਰ ਦਿੱਤਾ। ਇਸ ਤੋਂ ਬਾਅਦ ਇੱਕ ਕਹਾਣੀ ਰਚੀ ਗਈ ਕਿ ਉਸਦੀ ਮੌਤ ਕੁਦਰਤੀ ਸੀ। ਕੋਈ ਇੰਨਾ ਜ਼ਾਲਮ ਕਿਵੇਂ ਹੋ ਸਕਦਾ ਹੈ?
ਅਮਰੀਕਾ ਦੇ ਮਿਸੌਰੀ 'ਚ ਇਕ ਔਰਤ ਮਾਇਆ ਕੈਸਟਨ (28) ਨੂੰ ਆਪਣੇ ਜੁੜਵਾ ਬੱਚਿਆਂ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਔਰਤ ਨੇ ਪਹਿਲਾਂ ਦੱਸਿਆ ਸੀ ਕਿ ਉਸ ਦੇ ਬੱਚੇ ਮਰੇ ਹੋਏ ਪੈਦਾ ਹੋਏ ਸਨ। ਜਿਊਰੀ ਨੇ ਉਸਨੂੰ ਕਤਲ (ਦੂਜੀ ਡਿਗਰੀ) ਦੇ ਦੋਸ਼ੀ ਦੀ ਬਜਾਏ ਘੱਟ ਅਪਰਾਧਾਂ ਲਈ ਦੋਸ਼ੀ ਪਾਇਆ, ਸੇਂਟ ਲੁਈਸ ਪੋਸਟ-ਡਿਸਪੈਚ ਨੇ ਰਿਪੋਰਟਾਂ ਮੁਤਾਬਿਕ ਵਕੀਲਾਂ ਨੇ ਦਲੀਲ ਦਿੱਤੀ ਕਿ ਕੈਸਟਨ ਦੀ ਬੱਚਿਆਂ ਦੀ ਦੇਖਭਾਲ ਲਈ ਲਾਪਰਵਾਹੀ ਦਰਸਾਉਂਦੀ ਹੈ ਕਿ ਉਹ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਬੱਚਿਆਂ ਦੇ ਜਨਮ ਤੋਂ ਪਹਿਲਾਂ, ਉਸਨੇ ਗਰਭਪਾਤ ਦੇ ਤਰੀਕਿਆਂ ਲਈ ਇੰਟਰਨੈਟ 'ਤੇ ਵਿਆਪਕ ਖੋਜ ਕੀਤੀ ਸੀ, ਜਿਸ ਤੋਂ ਪਤਾ ਚੱਲਦਾ ਸੀ ਕਿ ਉਹ ਬੱਚੇ ਨਹੀਂ ਚਾਹੁੰਦੀ ਸੀ। ਕੈਸਟਨ ਨੇ ਜਿਊਰੀ ਨੂੰ ਦੱਸਿਆ ਕਿ ਉਸਨੇ ਜਨਮ ਤੋਂ ਤਿੰਨ ਦਿਨ ਬਾਅਦ ਬੱਚਿਆਂ ਨੂੰ ਗੋਦ ਲੈਣ ਲਈ ਦੇਣ ਦੀ ਯੋਜਨਾ ਬਣਾਈ ਸੀ, ਪਰ ਬੱਚਿਆਂ ਦੀ ਮੌਤ ਉਸ ਤੋਂ ਪਹਿਲਾਂ ਹੀ ਹੋ ਗਈ ਕਿਉਂਕਿ ਉਹ ਖਾਣਾ ਨਹੀਂ ਖਾ ਰਹੇ ਸਨ।
ਅਸਿਸਟੈਂਟ ਪ੍ਰੋਸੀਕਿਊਟਿੰਗ ਅਟਾਰਨੀ ਥਾਮਸ ਡਿਟਮੇਅਰ ਨੇ ਕਿਹਾ, "ਸਾਨੂੰ ਦੋ ਮ੍ਰਿਤਕ ਬੱਚੇ ਮਿਲੇ ਹਨ।" ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਨਹੀਂ ਚਾਹੁੰਦੀ ਸੀ। ਉਸ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ।
Get the latest update about world news, check out more about world shocking news
Like us on Facebook or follow us on Twitter for more updates.