ਮੁੜ੍ਹ ਬੇਅਦਬੀ ਦੀ ਕੋਸ਼ਿਸ਼! ਮਸਤੂਆਣਾ ਸਾਹਿਬ ਗੁਰੂਦੁਆਰਾ ਦੇ ਸੀਸੀਟੀਵੀ 'ਚ ਕੈਦ ਹੋਈ ਨੌਜਵਾਨ ਦੀ ਹਰਕਤ

ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਇੱਕ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਿਕ ਪਹਿਲਾਂ ਤਾਂ ਉਕਤ ਨੌਜਵਾਨ ਨਿੱਕਰ ਪਾ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ, ਜਿਸ ਨੂੰ ਫੜਨ ਦੀ ਕੋਸ਼ਿਸ਼ ਕੀਤੀ

ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਇੱਕ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਿਕ ਪਹਿਲਾਂ ਤਾਂ ਉਕਤ ਨੌਜਵਾਨ ਨਿੱਕਰ ਪਾ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ, ਜਿਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਟੀ-ਸ਼ਰਟ ਲਾਹ ਕੇ ਦਰਬਾਰ ਸਾਹਿਬ ਦੇ ਜੰਗਲੇ ਨੂੰ ਫੜ ਲਿਆ, ਜਿਸ ਨਾਲ ਗਰਿੱਲ ਉੱਖੜ ਗਈ। ਇਸ ਸਾਰੀ ਘਟਨਾ ਗੁਰੂਦੁਆਰਾ ਸਾਹਿਬ 'ਚ ਲਗੇ ਸੀਸੀਟੀਵੀ 'ਚ ਕੈਦ ਹੋ ਗਈ।

 ਪੁਲੀਸ ਨੂੰ ਮਿਲੀ ਸ਼ਿਕਾਇਤ ਮੁਤਾਬਿਕ ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 5 ਵਜੇ ਵਾਪਰੀ ਜਦੋਂ ਇਕ ਨੌਜਵਾਨ ਗੁਰੂਦੁਆਰਾ ਦੇ ਅੰਦਰ ਆਇਆ। ਉਸ ਨੇ ਨਿਕਰ ਅਤੇ ਟੀ ਸ਼ਰਟ ਪਾਈ ਹੋਈ ਸੀ। ਪਹਿਲਾਂ ਤਾਂ ਉਸ ਨੌਜਵਾਨ ਨੇ ਟੀ ਸ਼ਰਟ ਉਤਾਰਕੇ ਗੁਰੂਦੁਆਰਾ ਦੇ ਅੰਦਰ ਘੁੰਮਣ ਦੀ ਕੋਸ਼ਿਸ਼ ਕੀਤੀ ਪਰ ਓਥੇ ਮੌਜੂਦ ਗ੍ਰੰਥੀਆਂ ਦੁਆਰਾ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਜਦੋਂ ਓਥੇ ਮੌਜੂਦ ਇਕ ਨੌਜਵਾਨ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਸ ਨੇ ਗਰਿੱਲ ਨੂੰ ਫੜ੍ਹ ਲਿਆ ਤੇ ਹੇਠਾਂ ਬੈਠ ਗਿਆ, ਜਿਸ ਕਾਰਨ ਗਰਿੱਲ ਉੱਖੜ ਗਈ।  


ਜਾਣਕਾਰੀ ਮੁਤਾਬਿਕ ਨੌਜਵਾਨ ਤੋਂ ਜਦੋਂ ਉਸ ਦਾ ਨਾਂ-ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਸੰਨੀ ਚੌਹਾਨ ਵਾਸੀ ਧਰਮ ਨਗਰ ਕਲੋਨੀ ਰਾਏਮਾਜਰਾ (ਪਟਿਆਲਾ) ਦੱਸਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸ਼ਰਧਾਲੂਆਂ ਨੇ ਨੌਜਵਾਨ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਦਿੱਤਾ। ਸਥਿਤੀ ਤਣਾਅਪੂਰਨ ਹੁੰਦੀ ਵੇਖ ਪੁਲੀਸ ਨੌਜਵਾਨਾਂ ਨੂੰ ਬਡਰੁੱਖਾਂ ਪੁਲੀਸ ਚੌਕੀ ਲੈ ਗਈ। ਪੁਲੀਸ ਨੇ ਸੰਨੀ ਚੌਹਾਨ ਖ਼ਿਲਾਫ਼ ਥਾਣਾ ਲੌਂਗੋਵਾਲ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Get the latest update about gurdwara mastuana sahib, check out more about punjab news & mastuana sahib guruduara

Like us on Facebook or follow us on Twitter for more updates.