ਵਿਸ਼ਵ ਪੱਧਰ 'ਤੇ ਚਮਕਿਆ ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ-ਕਪਤਾਨ ਦਾ ਨਾਮ

ਹਰਮਨਪ੍ਰੀਤ ਨੂੰ ਲਗਾਤਾਰ ਦੂਜੇ ਸਾਲ FIH ਵਲੋਂ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਹੈ...

ਭਾਰਤੀ ਪੁਰਸ਼ ਹਾਕੀ ਟੀਮ ਦੇ ਡਿਫੈਂਡਰ ਅਤੇ ਉਪ-ਕਪਤਾਨ ਹਰਮਨਪ੍ਰੀਤ ਸਿੰਘ ਨੂੰ ਇੱਕ ਖਾਸ ਸਨਮਾਨ ਦਿੱਤਾ ਗਿਆ ਹੈ। ਜਿਸ ਕਾਰਨ ਭਾਰਤ ਦੇ ਨਾਲ ਪੰਜਾਬ ਦਾ ਨਾਮ ਵੀ ਰੋਸ਼ਨ ਹੋਇਆ ਹੈ। ਇਸ ਖਾਸ ਸਨਮਾਨ ਵਜੋਂ ਹਰਮਨਪ੍ਰੀਤ ਸਿੰਘ ਨੂੰ ਐੱਫਆਈਐੱਚ (ਫੈਡਰੇਸ਼ਨ ਆਫ ਇੰਟਰਨੈਸ਼ਨਲ ਹਾਕੀ) ਵੱਲੋਂ ‘ਬੈਸਟ ਪਲੇਅਰ ਆਫ ਦਿ  ਈਅਰ-2022’ ਚੁਣਿਆ ਗਿਆ ਹੈ। ਹਰਮਨਪ੍ਰੀਤ ਨੂੰ ਲਗਾਤਾਰ ਦੂਜੇ ਸਾਲ FIH ਵਲੋਂ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਹੈ। 26 ਸਾਲਾ ਖਿਡਾਰੀ ਲਗਾਤਾਰ ਸਾਲਾਂ ਵਿੱਚ ਸਾਲ ਦੇ ਸਰਵੋਤਮ ਖਿਡਾਰੀ (ਪੁਰਸ਼ਾਂ ਦੀ ਸ਼੍ਰੇਣੀ) ਦਾ ਪੁਰਸਕਾਰ ਜਿੱਤਣ ਵਾਲਾ ਚੌਥਾ ਖਿਡਾਰੀ ਬਣ ਗਿਆ ਹੈ, ਜਿਸ ਵਿੱਚ ਟਿਊਨ ਡੀ ਨੂਈਜਰ (ਨੀਦਰਲੈਂਡ), ਜੈਮੀ ਡਵਾਇਰ (ਆਸਟਰੇਲੀਆ) ਅਤੇ ਆਰਥਰ ਵੈਨ ਡੋਰੇਨ (ਬੈਲਜੀਅਮ) ਸ਼ਾਮਲ ਹਨ। 

ਹਰਮਨਪ੍ਰੀਤ ਨੂੰ ਮੁਕਾਬਲਾ ਜਿੱਤਣ ਲਈ ਕੁੱਲ 29.4 ਵੋਟਾਂ ਹਾਸਲ ਹੋਈਆਂ, ਜਦਕਿ ਨੀਦਰਲੈਂਡ ਦੇ ਖਿਡਾਰੀ ਥੀਏਰੀ ਬਿ੍ਰੰਕਮੈਨ 23.6 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਡੱਚ ਖਿਡਾਰੀ ਥੀਏਰੀ ਬ੍ਰਿੰਕਮੈਨ ਨੇ 337 ਅੰਤਰਰਾਸ਼ਟਰੀ ਹਾਕੀ ਮੈਚਾਂ ਵਿੱਚ 84 ਗੋਲ ਕੀਤੇ ਹਨ। ਬੈਲਜੀਅਮ ਟੀਮ ਦਾ ਸਟਰਾਈਕਰ ਟੋਮ ਨੇ ਬੂਨ ਡੱਚ ਖਿਡਾਰੀ ਥੀਏਰੀ ਬਿ੍ਰੰਕਮੈਨ ਤੋਂ ਕੇਵਲ ਦੋ ਪੁਆਇੰਟਾਂ ਦੇ ਫ਼ਰਕ ਨਾਲ 23.4 ਅੰਕ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਿਹਾ। ਮਹਾਨ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਆਲਮੀ ਹਾਕੀ ਦਾ ਚੌਥਾ ਖਿਡਾਰੀ ਹੈ, ਜਿਸ ਨੂੰ ਐੱਫਆਈਐੱਚ ਵੱਲੋਂ ਇਹ ਸਨਮਾਨ ਲਗਾਤਾਰ ਦੂਜੀ ਵਾਰ ਦਿੱਤਾ ਗਿਆ ਹੈ। 


ਭਾਰਤੀ ਉਪ-ਕਪਤਾਨ ਨੇ FIH ਹਾਕੀ ਪ੍ਰੋ ਲੀਗ 2021-22 ਵਿੱਚ ਦੋ ਹੈਟ੍ਰਿਕਾਂ ਦੇ ਨਾਲ 16 ਮੈਚਾਂ ਵਿੱਚ ਸ਼ਾਨਦਾਰ 18 ਗੋਲ ਕੀਤੇ ਹਨ।ਉਨ੍ਹਾਂ 18 ਗੋਲਾਂ ਦੇ ਨਾਲ, ਉਸਨੇ ਭਾਰਤ ਲਈ ਚੋਟੀ ਦੇ ਸਕੋਰਰ ਵਜੋਂ ਸੀਜ਼ਨ ਦੀ ਸਮਾਪਤੀ ਕੀਤੀ ਅਤੇ ਹੁਣ ਪ੍ਰੋ ਲੀਗ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਣਾਇਆ। ਹਰਮਨਪ੍ਰੀਤ ਪਿਛਲੇ ਸਾਲ ਢਾਕਾ ਵਿੱਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਵੀ ਸ਼ਾਨਦਾਰ ਫਾਰਮ ਵਿੱਚ ਸੀ, ਜਿੱਥੇ ਉਸਨੇ 6 ਮੈਚਾਂ ਵਿੱਚ 8 ਗੋਲ ਕੀਤੇ ਸਨ। ਬਰਮਿੰਘਮ 2022 ਕੋਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਲਈ ਵੀ ਹਰਮਨਪ੍ਰੀਤ ਪ੍ਰਦਰਸ਼ਨ ਮਹੱਤਵਪੂਰਨ ਸੀ।

Like us on Facebook or follow us on Twitter for more updates.