ਵਿਰੋਧੀ ਧਿਰ ਨੇ ਘੇਰੇ ਸੀਐੱਮ ਮਾਨ, ਕਿਹਾ- ਅੱਜ ਤੋਂ ਪਹਿਲਾ ਪੰਜਾਬ ਦਾ ਕੋਈ ਮੁੱਖ ਮੰਤਰੀ ਇਨਾ ਥੱਲੇ ਨਹੀਂ ਲਗਾ...

ਪੰਜਾਬ 'ਚ ਮੌਜੂਦਾ ਸਮੇਂ ਸੰਗਰੂਰ ਜ਼ਿਮਨੀ ਚੋਣਾਂ ਦੀ ਚਰਚਾ ਤੇ ਪ੍ਰਚਾਰ ਜੋਰਾ-ਸ਼ੋਰਾ ਤੇ ਹੈ। ਇਸੇ ਦੇ ਚਲਦਿਆਂ ਹੀ ਆਪ ਵੀ ਆਪਣੇ ਉਮੀਦਵਾਰ ਗੁਰਮੇਲ ਸਿੰਘ ਦੇ ਪੱਖ 'ਚ ਵਿਚ ਵੋਟਾਂ ਦੀ ਮੰਗ ਰਹੀ ਹੈ। ਜਿਸ ਦੇ ਚਲਦਿਆ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸੰਗਰੂਰ ਦਾ ਦੌਰਾ ਕੀਤਾ। ਪਰ ਇਸ ਦੌਰੇ ਦੇ ਕਾਰਨ ਪੰਜਾਬ ਵਿਰੋਧੀ ਧਿਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰੂਰ ਸਵਾਲਾਂ ਦੇ ਘੇਰੇ 'ਚ ਲੈ ਲਿਆ ਹੈ...

ਪੰਜਾਬ 'ਚ ਮੌਜੂਦਾ ਸਮੇਂ ਸੰਗਰੂਰ ਜ਼ਿਮਨੀ ਚੋਣਾਂ ਦੀ ਚਰਚਾ ਤੇ ਪ੍ਰਚਾਰ ਜੋਰਾ-ਸ਼ੋਰਾ ਤੇ ਹੈ। ਇਸੇ ਦੇ ਚਲਦਿਆਂ ਹੀ ਆਪ ਵੀ ਆਪਣੇ ਉਮੀਦਵਾਰ ਗੁਰਮੇਲ ਸਿੰਘ ਦੇ ਪੱਖ 'ਚ ਵਿਚ ਵੋਟਾਂ ਦੀ ਮੰਗ ਰਹੀ ਹੈ। ਜਿਸ ਦੇ ਚਲਦਿਆ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸੰਗਰੂਰ ਦਾ ਦੌਰਾ ਕੀਤਾ। ਪਰ ਇਸ ਦੌਰੇ ਦੇ ਕਾਰਨ ਪੰਜਾਬ ਵਿਰੋਧੀ ਧਿਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰੂਰ ਸਵਾਲਾਂ ਦੇ ਘੇਰੇ 'ਚ ਲੈ ਲਿਆ ਹੈ। ਸੰਗਰੂਰ 'ਚ ਚੋਣ ਪ੍ਰਚਾਰ ਸ਼ੈਲੀ ਤੇ ਵਿਰੋਧੀ ਪਾਰਟੀਆਂ ਨੇ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਉਸ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਦੇ ਚੋਣ ਪ੍ਰਚਾਰ ਢੰਗ ਤੋਂ ਨਾਰਾਜ਼ ਹਨ। ਇਸ ਤੇ ਕਾਂਗਰਸ ਪਾਰਟੀ ਪ੍ਰਧਾਨ ਨੇ ਇਕ ਸ਼ੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਅੱਜ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਇਨਾ ਥੱਲੇ ਨਹੀਂ ਲਗਾ... ਭਗਵੰਤ ਮਾਨ ਕੇਜਰੀਵਾਲ ਦੇ ਨਵੇਂ ਬਾਡੀਗਾਰਡ।    
ਦਸ ਦਈਏ ਕਿ ਸੰਗਰੂਰ ਚੋਣ ਪ੍ਰਚਾਰ ਦੌਰਾਨ ਫੋਟੋ ਅਤੇ ਵੀਡੀਓ ਸਾਹਮਣੇ ਆਉਂਣ ਤੇ ਵਿਰੋਧੀਆਂ ਨੇ ਭਗਵੰਤ ਮਾਨ ਨੂੰ ਤਾਅਨੇ-ਮਿਹਣੇ ਸ਼ੁਰੂ ਕਰ ਦਿੱਤੇ ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਕੇਜਰੀਵਾਲ ਕਾਰ ਦੇ ਸਨਰੂਫ ਵਿੱਚ ਖੜੇ ਹਨ। ਇਸ ਦੇ ਨਾਲ ਹੀ ਸੀ.ਐਮ ਮਾਨ ਇਸ ਕਾਰ ਦੀ ਖਿੜਕੀ 'ਤੇ ਲਟਕ ਰਹੇ ਹਨ। ਉਨ੍ਹਾਂ ਨੂੰ ਡਿੱਗਣ ਤੋਂ ਬਚਾਉਣ ਲਈ ਸੁਰੱਖਿਆ ਗਾਰਡ ਨੇ ਵੀ ਉਨ੍ਹਾਂ ਨੂੰ ਪਿੱਛੇ ਤੋਂ ਸਹਾਰਾ ਦਿੱਤਾ। 
ਪੰਜਾਬ ਕਾਂਗਰਸ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਨਵਾਂ ਬਾਡੀਗਾਰਡ ਭਗਵੰਤ ਮਾਨ ਕੇਜਰੀਵਾਲ ਦੇ ਨਾਲ ਹੈ। ਅੱਜ ਤੋਂ ਪਹਿਲਾਂ ਪੰਜਾਬ ਦਾ ਕੋਈ ਮੁੱਖ ਮੰਤਰੀ ਏਨਾ ਥੱਲੇ ਨਹੀਂ ਲਗਾ। ਕਾਂਗਰਸ ਨੇ ਸਵਾਲ ਉਠਾਇਆ ਕਿ ਕੀ ਪੰਜਾਬ ਦਾ ਅਸਲੀ ਮੁੱਖ ਮੰਤਰੀ ਆਉਣ 'ਤੇ ਭਗਵੰਤ ਮਾਨ ਨੇ ਕੁਰਸੀ ਬਦਲੀ।
ਅਕਾਲੀ ਨੇ CM ਭਗਵੰਤ ਮਾਨ ਦੀ ਇਹ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸਨੇ ਲਿਖਿਆ ਕਿ ਇੱਕ ਫੋਟੋ ਇੱਕ ਹਜ਼ਾਰ ਸ਼ਬਦਾਂ ਤੋਂ ਵਧੀਆ ਹੈ। ਉਨ੍ਹਾਂ ਲਿਖਿਆ ਕਿ ਪੰਜਾਬੀਆਂ ਨੂੰ ਇਕ ਫੋਟੋ ਨਾਲ ਸਭ ਕੁਝ ਸਪੱਸ਼ਟ ਹੋ ਗਿਆ।

Get the latest update about BHAGWANT MANN, check out more about SHROMANI AKALI DAL, SANGRUR ELECTIONS, RAJAJ WARRING & ARVIND KEJRIWAL

Like us on Facebook or follow us on Twitter for more updates.