ਪੀੜਤ ਪਰਿਵਾਰ ਨੇ ਮੰਗੀ ਮਦਦ ਤਾਂ ਮੋਦੀ ਦੇ ਮੰਤਰੀ ਬੋਲੇ-'ਬਾਲਾਜੀ ਨੂੰ ਚੜਾਓ ਨਾਰੀਅਲ, ਭਗਵਾਨ ਸਭ ਠੀਕ ਕਰਨਗੇ'

ਜੋਧਪੁਰ ਦੇ ਸੰਸਦ ਮੈਂਬਰ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਕੋਰੋਨਾ ਮਰੀਜ਼ ਦੇ ਪ...

ਜੋਧਪੁਰ: ਜੋਧਪੁਰ ਦੇ ਸੰਸਦ ਮੈਂਬਰ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਕੋਰੋਨਾ ਮਰੀਜ਼ ਦੇ ਪਰਿਵਾਰ ਨੂੰ ਦਿੱਤੀ ਇਕ ਸਲਾਹ ਚਰਚਾ ਵਿਚ ਹੈ। ਦਰਅਸਲ ਮੰਤਰੀ ਜੀ ਸੋਮਵਾਰ ਨੂੰ ਜੋਧਪੁਰ ਦੇ ਹਸਪਤਾਲਾਂ ਵਿਚ ਵਿਵਸਥਾ ਦਾ ਜਾਇਜ਼ਾ ਲੈਣ ਪਹੁੰਚੇ। MDM ਹਸਪਤਾਲ ਵਿਚ ਇਕ ਮਰੀਜ਼ ਦੇ ਪਰਿਵਾਰ ਦੀਆਂ ਦੋ ਔਰਤਾਂ ਨੇ ਇਸ ਦੌਰਾਨ ਉਨ੍ਹਾਂ ਤੋਂ ਮਦਦ ਮੰਗੀ। ਇਸ ਉੱਤੇ ਸ਼ੇਖਾਵਤ ਨੇ ਉਨ੍ਹਾਂ ਨੂੰ ਹਮਦਰਦੀ ਦਿਖਾਉਂਦਿਆਂ ਕਿਹਾ ਕਿ ਡਾਕਟਰ ਆਪਣਾ ਕੰਮ ਕਰ ਰਹੇ ਹਨ, ਤੁਸੀਂ ਬਾਲਾਜੀ ਮਹਾਰਾਜ ਨੂੰ ਨਾਰੀਅਲ ਚੜਾ ਦਿਓ, ਭਗਵਾਨ ਸਭ ਠੀਕ ਕਰ ਦੇਣਗੇ। ਇੰਨਾਂ ਕਹਿ ਕੇ ਸ਼ੇਖਾਵਤ ਅੱਗੇ ਵਧ ਗਏ।

ਦਰਅਸਲ ਜੋਧਪੁਰ ਵਿਚ ਕੋਰੋਨਾ ਇਨਫੈਕਸ਼ਨ ਬੇਕਾਬੂ ਹੋ ਚੁੱਕਿਆ ਹੈ। ਇਨਫੈਕਟਿਡਾਂ ਦੀ ਗਿਣਤੀ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀ ਹੈ। ਹਸਪਤਾਲਾਂ ਵਿਚ ਲਗਾਤਾਰ ਬੈੱਡਾਂ ਦੀ ਗਿਣਤੀ ਵਧਾਉਣ ਦੇ ਬਾਵਜੂਦ ਸਾਰੇ ਹਸਪਤਾਲ ਪੂਰੀ ਸਮਰੱਥਾ ਨਾਲ ਭਰੇ ਹੋਏ ਹਨ। ਸ਼ਹਿਰ ਵਿਚ 18 ਅਪ੍ਰੈਲ ਦੇ ਬਾਅਦ ਹਰ ਦਿਨ 1,400 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਕ ਐਤਵਾਰ ਨੂੰ ਇਥੇ 1,412 ਨਵੇਂ ਮਰੀਜ਼ਾਂ ਦੀ ਪਛਾਣ ਹੋਈ ਹੈ। 

Get the latest update about Truescoop, check out more about jodhpur, Truescoop News, Hospital & Gajendra Singh Shekhawat

Like us on Facebook or follow us on Twitter for more updates.