ਮੂਸੇਵਾਲਾ ਦੇ ਕਾਤਲ ਗੈਂਗਸਟਰਾਂ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਅੱਜ ਹੋਵੇਗਾ ਪੋਸਟਮਾਰਟਮ, ਜਾਂਚ ਤੋਂ ਬਾਅਦ ਹੋ ਸਕਦੇ ਨੇ ਵੱਡੇ ਖੁਲਾਸੇ

ਸਿੱਧੂ ਮੁਸੇਵਾਲੇ ਦੀ ਹੱਤਿਆ ਵਿਚ ਸ਼ਾਮਿਲ ਅਤੇ ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਦੋ ਗੈਂਗਸਟਰਾਂ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਅੱਜ ਪੋਸਟਮਾਰਟਮ ਹੋਵੇਗਾ। ਕੱਲ 5 ਘੰਟੇ ਤੱਕ ਚਲੀ ਪੁਲਿਸ ਅਤੇ ਗੈਂਗਸਟਰਾਂ ਦੀ ਮੁੱਠਭੇੜ 'ਚ ਇੱਹ ਦੋਨੋ ਮਾਰੇ ਗਏ ਸਨ...

ਸਿੱਧੂ ਮੁਸੇਵਾਲੇ ਦੀ ਹੱਤਿਆ ਵਿਚ ਸ਼ਾਮਿਲ ਅਤੇ ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਦੋ ਗੈਂਗਸਟਰਾਂ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਅੱਜ ਪੋਸਟਮਾਰਟਮ ਹੋਵੇਗਾ। ਕੱਲ 5 ਘੰਟੇ ਤੱਕ ਚਲੀ ਪੁਲਿਸ ਅਤੇ ਗੈਂਗਸਟਰਾਂ ਦੀ ਮੁੱਠਭੇੜ 'ਚ ਇੱਹ ਦੋਨੋ ਮਾਰੇ ਗਏ ਸਨ। ਪੁਲਿਸ ਤੇ ਸਪੈਸ਼ਲ ਟਾਸ੍ਕ ਫੋਰਸ ਦੇ ਨਾਲ ਮਿਲ ਕੇ ਇਸ ਐਨਕਾਉਂਟਰ ਨੂੰ ਅੰਜ਼ਾਮ ਦਿੱਤਾ ਸੀ ਜਿਸ 'ਚ 3 ਪੁਲਿਸ ਵਾਲੇ ਵੀ ਜਖਮੀ ਹੋ ਗਏ ਸਨ। 

ਜਾਣਕਾਰੀ ਮੁਤਾਬਿਕ ਇਸ ਮੁਕਾਬਲੇ ਦੌਰਾਨ ਗੈਂਗਸਟਰ ਮਨਪ੍ਰੀਤ ਮੰਨੂ ਕੁੱਸਾ ਦੇ ਤਿੰਨ ਗੋਲੀਆਂ ਲਗੀਆ ਹਨ, ਜਿਸ 'ਚੋ ਇਕ ਗੋਲੀ ਉਸ ਦੀ ਅੱਖ 'ਚ ਲਗੀ। ਦੂਜੇ ਗੈਗਸਟਰ ਜਗਰੂਪ ਰੂਪਾ ਦੇ ਲਗਭਗ 7 ਗੋਲੀਆਂ ਵਜੀਆਂ ਹਨ। ਇਨ੍ਹਾਂ ਗੈਂਗਸਟਰਾਂ ਦੀ ਜੇਬ 'ਚੋ 25 ਦੇ ਕਰੀਬ ਗੋਲੀਆ ਬਰਾਮਦ ਹੋਈਆਂ ਸਨ।  
ਅੰਮ੍ਰਿਤਸਰ ਪੁਲਿਸ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਇਸ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਇਹ ਗੈਂਗਸਟਰਾਂ ਕੋਲੋਂ AK 47 ਦੇ ਨਾਲ ਪਿਸਟਲ, ਨਾਲ ਹੀ 37 ਜਿੰਦਾ ਰੋਦ ਅਤੇ ਦੋ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਗੈਂਗਸਟਰਾਂ ਕੋਲੋਂ ਮਿਲੇ ਬੈਗ ਵਿਚ ਭਾਰੀ ਮਾਤਰਾ ਵਿੱਚ ਅਸਲਾ, ਕਪੜੇ ਅਤੇ ਨਸ਼ੇ ਦੀ ਗੋਲੀਆਂ ਬਰਾਮਦ ਹੋਈਆਂ ਹਨ। ਰਾਤ ਹਨੇਰੇ ਵਿਚ ਜਾਂਚ ਨਹੀ ਹੋ ਪਾਈ ਸੀ। ਇਸ ਲਈ ਇਲਾਕਾ ਸੀਲ ਕਰ ਦਿੱਤਾ ਗਿਆ ਸੀ। ਹੁਣ ਸਵੇਰੇ ਫੌਰੈਸ਼ਿਕ ਟੀਮਾਂ ਘਟਨਾ ਵਾਲੀ ਜਗਾਹ ਪਹੁੰਚ ਜਾਂਚ ਕਰ ਰਹੀਆ ਹਨ।  

ਇਸ ਦੇ ਨਾਲ ਹੀ ਦਸ ਦਈਏ ਕਿ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸੂਤਰਾਂ ਮੁਤਾਬਿਕ ਮ੍ਰਿਤਕ ਗੈਂਗਸਟਰਾਂ ਨੂੰ ਇਕ ਗੱਡੀ ਇਥੇ ਛੱਡ ਕੇ ਗਈ ਸੀ। ਹੁਣ ਇਸ ਮਕਾਨ ਦੀ ਪੂਰੀ ਤਰ੍ਹਾਂ ਜਾਂਚ ਹੋ ਰਹੀ। ਜਲਦ ਹੀ ਸਾਰੀ ਰਿਪੋਰਟ ਮੀਡੀਆ ਦੇ ਨੂੰ ਦਿੱਤੀ ਜਾਵੇਗੀ। 

Get the latest update about sidhu moosewala murder encounter, check out more about sidhu murder encounter, special task force, gangsters jagroop rupa & gangster mannu

Like us on Facebook or follow us on Twitter for more updates.