ਨਵੀਂ ਦਿੱਲੀ- ਜਿਵੇਂ-ਜਿਵੇਂ ਮੁਲਕ ਵਿਚ ਗਰਮੀ ਵੱਧ ਰਹੀ ਹੈ ਉਵੇਂ-ਉਵੇਂ ਬਿਜਲੀ ਸੰਕਟ ਵੀ ਵੱਧਦਾ ਜਾ ਰਿਹਾ ਹੈ ਕਿਉਂਕਿ ਦੇਸ਼ ਦੇ ਕਈ ਸੂਬਿਆਂ ਵਿਚ ਕੋਲੇ ਦੀ ਸਪਲਾਈ ਵਿਚ ਅੜਿੱਕਾ ਆਉਣ ਕਾਰਣ ਕੁਝ ਸੂਬਿਆਂ ਵਿਚ ਥੋੜ੍ਹੇ ਹੀ ਦਿਨ ਦਾ ਕੋਲਾ ਬਚਿਆ ਹੈ, ਜਿਸ ਕਾਰਣ ਇਨ੍ਹਾਂ ਸੂਬਿਆਂ ਨੂੰ ਬਿਜਲੀ ਸਪਲਾਈ ਵਿਚ ਮੁਸ਼ਕਲਾਂ ਦਰਪੇਸ਼ ਆ ਰਹੀਆਂ ਨੇ। ਓਧਰ ਇਨ੍ਹਾਂ ਸੂਬਿਆਂ ਵਲੋਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਵਿਚ ਔਖ ਆ ਰਹੀ ਹੈ।
ਦੇਸ਼ ਵਿਚ ਬਿਜਲੀ ਦੀ ਮੰਗ ਅਤੇ ਸਪਲਾਈ ਨੂੰ ਪੂਰਾ ਕਰਨ 'ਚ ਘੱਟੋ-ਘੱਟ ਇਕ ਹਫ਼ਤਾ ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਬਿਜਲੀ ਦੀ ਰਿਕਾਰਡ ਮੰਗ ਨੂੰ ਲੈ ਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦਾ ਪੂਰਾ ਸਿਸਟਮ ਸਰਗਰਮ ਹੋ ਗਿਆ ਹੈ। ਥਰਮਲ ਪਾਵਰ ਸਟੇਸ਼ਨਾਂ ਨੂੰ ਕੋਲੇ ਦੀ ਸਪਲਾਈ ਵਧਾਈ ਗਈ ਹੈ ਅਤੇ ਕੋਲੇ ਦੀ ਢੋਆ-ਢੁਆਈ ਲਈ ਹੋਰ ਰੈਕ ਵੀ ਉਪਲਬਧ ਕਰਵਾਏ ਜਾ ਰਹੇ ਹਨ। ਰਾਜਾਂ ਨੂੰ ਉੱਚ ਲਾਗਤ ਦੀ ਪਰਵਾਹ ਕੀਤੇ ਬਿਨਾਂ ਬਾਹਰੋਂ ਕੋਲਾ ਆਯਾਤ ਕਰਨ ਲਈ ਕਿਹਾ ਗਿਆ ਹੈ ਅਤੇ ਆਯਾਤ ਅਧਾਰਤ ਥਰਮਲ ਪਾਵਰ ਪਲਾਂਟ ਵੀ ਜ਼ਿਆਦਾ ਉਤਪਾਦਨ ਕਰ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਕੋਲਾ ਕੰਪਨੀਆਂ ਦੇ ਨਾਲ-ਨਾਲ ਬਿਜਲੀ ਕੰਪਨੀਆਂ ਦਾ ਬਕਾਇਆ ਵੀ ਛੇਤੀ ਤੋਂ ਛੇਤੀ ਅਦਾ ਕਰਨ। ਇਸ ਦੇ ਬਾਵਜੂਦ ਸਥਿਤੀ ਨੂੰ ਸੰਭਾਲਣ ਵਿਚ 10 ਦਿਨ ਲੱਗ ਸਕਦੇ ਹਨ।
ਬਿਜਲੀ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨੂੰ ਲੈ ਕੇ ਕੁਝ ਸਮੱਸਿਆਵਾਂ ਜ਼ਰੂਰ ਪੈਦਾ ਹੋਈਆਂ ਹਨ ਪਰ ਸਥਿਤੀ ਕਾਬੂ ਹੇਠ ਰਹੇਗੀ। ਦਸ ਦਿਨਾਂ ਦੇ ਅੰਦਰ, ਸਥਿਤੀ ਕਾਫ਼ੀ ਹੱਦ ਤਕ ਠੀਕ ਹੋ ਜਾਵੇਗੀ। ਹਾਲਾਂਕਿ ਬਿਜਲੀ ਦੀ ਜ਼ਿਆਦਾ ਮੰਗ ਨੂੰ ਦੇਖਦੇ ਹੋਏ ਪੂਰੇ ਸਿਸਟਮ ਨੂੰ ਸਾਵਧਾਨ ਰਹਿਣਾ ਪਵੇਗਾ।
ਬਿਜਲੀ ਮੰਤਰਾਲੇ ਨੇ ਰਾਜਾਂ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਸਿਸਟਮ ਠੀਕ ਕਰਨਾ ਹੋਵੇਗਾ, ਖਾਸ ਤੌਰ 'ਤੇ ਡਿਸਕਾਮ ਦੀ ਤਰਫੋਂ ਬਿਜਲੀ ਕੰਪਨੀਆਂ ਦੇ ਬਕਾਏ ਦਾ ਨਿਪਟਾਰਾ ਕਰਨਾ ਹੋਵੇਗਾ। ਡਿਸਕਾਮ 'ਤੇ ਜ਼ਿਆਦਾ ਬਕਾਇਆ ਹੋਣ ਕਾਰਨ ਕਈ ਰਾਜ ਕੋਲਾ ਖਰੀਦਣ ਤੋਂ ਅਸਮਰੱਥ ਹਨ। ਮੌਜੂਦਾ ਸਮੇਂ 'ਚ ਸਾਰੀਆਂ ਡਿਸਕਾਮ 'ਤੇ ਪਾਵਰ ਪਲਾਂਟਾਂ ਦਾ 1,05,000 ਕਰੋੜ ਰੁਪਏ ਬਕਾਇਆ ਹੈ। ਮੌਜੂਦਾ ਸਮੇਂ 'ਚ ਸਾਰੀਆਂ ਡਿਸਕਾਮ 'ਤੇ ਪਾਵਰ ਪਲਾਂਟਾਂ ਦਾ 1,05,000 ਕਰੋੜ ਰੁਪਏ ਬਕਾਇਆ ਹੈ। ਇਸ 'ਚੋਂ ਤਾਮਿਲਨਾਡੂ 'ਤੇ 21,336 ਕਰੋੜ, ਆਂਧਰਾ ਪ੍ਰਦੇਸ਼ 'ਤੇ 9292 ਕਰੋੜ, ਰਾਜਸਥਾਨ 'ਤੇ 11,255 ਕਰੋੜ ਅਤੇ ਤੇਲੰਗਾਨਾ 'ਤੇ 7,383 ਕਰੋੜ ਰੁਪਏ ਬਕਾਇਆ ਹਨ।
Get the latest update about Power Crisis, check out more about Truescoop news, Latest news & National news
Like us on Facebook or follow us on Twitter for more updates.