ਪੰਜਾਬ ਤੋਂ ਨਿਰਯਾਤ ਹੋਣ ਵਾਲੀਆਂ ਵਸਤਾਂ ਦੀ ਵਧੇਗੀ ਕੀਮਤ, ਐਕਸਪੋਰਟ 'ਤੇ 18 ਫੀਸਦੀ ਜੀਐਸਟੀ ਛੋਟ ਬੰਦ

ਪੰਜਾਬ ਦੇ ਉਦਯੋਗਾਂ ਤੋਂ ਵੱਡੀ ਮਾਤਰਾ ਵਿੱਚ ਮਾਲ ਐਕਸਪੋਰਟ ਕਰਨ ਵਾਲਿਆ ਨੂੰ ਵੱਡਾ ਝਟਕਾ ਲੱਗਾ ਹੈ....

ਕੇਂਦਰ ਨੇ ਨਿਰਯਾਤ ਲਈ ਐਕਸਪੋਰਟ ਫ੍ਰੇਟ 'ਤੇ ਮਿਲਣ ਵਾਲੀ 18 ਫੀਸਦੀ ਜੀਐਸਟੀ ਛੋਟ 30 ਸਤੰਬਰ 2022 ਨੂੰ ਵਾਪਸ ਲੈ ਲਈ ਹੈ। ਇਸ ਨਾਲ ਪੰਜਾਬ ਦੇ ਉਦਯੋਗਾਂ ਤੋਂ ਵੱਡੀ ਮਾਤਰਾ ਵਿੱਚ ਮਾਲ ਐਕਸਪੋਰਟ ਕਰਨ ਵਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਇਸ ਛੋਟ ਦੇ ਬੰਦ ਹੋਣ ਕਾਰਨ ਨਿਰਯਾਤ ਹੋਣ ਵਾਲੇ ਸਮਾਨ ਦੀ ਕੀਮਤ ਵਧੇਗੀ ਅਤੇ ਉਨ੍ਹਾਂ ਦੇ ਮੁਨਾਫੇ 'ਤੇ ਵੀ ਅਸਰ ਪਵੇਗਾ। ਨਿਰ੍ਯਾਤਕਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਛੋਟ ਨੂੰ ਜਾਰੀ ਰੱਖਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। 

ਅਪੈਰਲ ਟੈਕਨਾਲੋਜੀ ਅਤੇ ਕਾਮਨ ਫੈਸਿਲਿਟੀ ਸੈਂਟਰ ਦੇ ਪ੍ਰਧਾਨ ਵਿਨੋਦ ਥਾਪਰ ਦਾ ਕਹਿਣਾ ਹੈ ਕਿ ਇਹ ਨਿਰ੍ਯਾਤਕਾ ਲਈ ਮੰਦਭਾਗਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਇਸ ਛੋਟ ਨੂੰ ਘੱਟੋ-ਘੱਟ ਦੋ ਸਾਲ ਹੋਰ ਵਧਾਉਣ ਦੀ ਅਪੀਲ ਕੀਤੀ ਗਈ ਹੈ। ਨਹੀਂ ਤਾਂ ਭਾਰਤੀ ਐਕਸਪੋਟਰਸ ਵਿਸ਼ਵ ਪੱਧਰ 'ਤੇ ਮੁਕਾਬਲੇ ਤੋਂ ਬਾਹਰ ਹੋ ਜਾਣਗੇ। ਇਸ ਦੇ ਨਾਲ ਹੀ ਲੁਧਿਆਣਾ ਦੇ ਹੈੱਡ ਸੀ.ਏ ਵਿਕਾਸ ਗੋਇਲ ਨੇ ਕਿਹਾ ਕਿ ਇਸ ਨਾਲ ਮਾਲ ਦੀ ਆਵਾਜਾਈ ਦਾ ਖਰਚਾ ਵਧੇਗਾ ਅਤੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।


ਵਰਨਣਯੋਗ ਹੈ ਕਿ ਪੰਜਾਬ ਤੋਂ ਵੱਡੀ ਮਾਤਰਾ ਵਿੱਚ ਅਨਾਜ, ਕੱਪੜਾ, ਧਾਗਾ ਅਤੇ ਹੋਰ ਵਸਤਾਂ ਵਿਦੇਸ਼ਾਂ ਨੂੰ ਐਕਸਪੋਰਟ ਕੀਤੀਆਂ ਜਾਂਦੀਆਂ ਹਨ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਮਾਲ ਦੇ ਨਿਰਯਾਤ 'ਤੇ 18 ਫੀਸਦੀ ਸਬਸਿਡੀ ਖਤਮ ਕਰਨ ਨਾਲ ਵਪਾਰ ਤੇ ਅਸਰ ਪਵੇਗਾ, ਕਿਉਂਕਿ ਮਾਲ ਆਵਾਜਾਈ 'ਤੇ ਵਾਧੂ ਖਰਚੇ ਲਾਭ ਦੇ ਹਿੱਸੇ ਨੂੰ ਘਟਾ ਦੇਵੇਗਾ। ਕੇਂਦਰ ਸਰਕਾਰ ਨੂੰ ਇਸ ਛੋਟ ਨੂੰ ਮੁੜ ਲਾਗੂ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਪਹਿਲਾਂ ਹੀ ਸਬਸਿਡੀਆਂ ਜਾਂ ਤਾਂ ਵਾਪਸ ਲੈ ਲਈਆਂ ਗਈਆਂ ਹਨ ਜਾਂ ਸਾਲਾਂ ਦੌਰਾਨ ਉਨ੍ਹਾਂ ਦੇ ਲਾਭ ਘਟਾਏ ਗਏ ਹਨ। ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। 

Get the latest update about import export, check out more about 18 percent discount on exported goods is closed, export news, punjab updates & gst

Like us on Facebook or follow us on Twitter for more updates.