ਹਾਈ ਯੂਰਿਕ ਐਸਿਡ ਕਾਰਨ ਵੱਧ ਰਹੀ ਹੈ ਜੋੜਾਂ ਦੇ ਦਰਦ ਦੀ ਸਮੱਸਿਆ, ਕੰਮ ਆਉਣਗੇ ਇਹ ਘਰੇਲੂ ਉਪਾਅ

ਸਰਦੀਆਂ ਵਿੱਚ ਇਹ ਸਮੱਸਿਆ ਜਿਆਦਾ ਵੱਧ ਜਾਂਦੀ ਹੈ ਅਜਿਹੇ 'ਚ ਜ਼ਰੂਰੀ ਹੈ ਕਿ ਇਸ ਦੌਰਾਨ ਕੁਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ...

ਯੂਰਿਕ ਐਸਿਡ ਵਧਣ ਦੀ ਸਮੱਸਿਆ ਅੱਜਕਲ ਬਹੁਤ ਆਮ ਹੋ ਗਈ ਹੈ। ਸਰੀਰ ਵਿੱਚ ਕਿਡਨੀ ਦੇ ਫਿਲਟਰ ਕਰਨ ਵਿੱਚ ਅਸਫਲ ਹੋਣ ਦੀ ਸਥਿਤੀ 'ਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ। ਯੂਰਿਕ ਐਸਿਡ ਦਾ ਪੱਧਰ ਵਧਣ ਕਾਰਨ ਜੋੜਾਂ ਦੇ ਦਰਦ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਯੂਰਿਕ ਐਸਿਡ ਦੇ ਪੱਧਰ ਨੂੰ ਘਟਾ ਕੇ ਤੁਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। 


ਸਰਦੀਆਂ ਵਿੱਚ ਇਹ ਸਮੱਸਿਆ ਜਿਆਦਾ ਵੱਧ ਜਾਂਦੀ ਹੈ ਅਜਿਹੇ 'ਚ ਜ਼ਰੂਰੀ ਹੈ ਕਿ ਇਸ ਦੌਰਾਨ ਕੁਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਆਯੁਰਵੇਦ ਅਨੁਸਾਰ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਵਧਣ ਦੇ ਕਈ ਕਾਰਨ ਜਿਵੇਂ ਕਿ ਘੱਟ ਮੈਟਾਬੋਲਿਜ਼ਮ, ਗਲਤ ਖੁਰਾਕ, ਪ੍ਰੋਟੀਨ ਦਾ ਜ਼ਿਆਦਾ ਸੇਵਨ, ਰਾਤ ​​ਨੂੰ ਜ਼ਿਆਦਾ ਖਾਣਾ, ਘੱਟ ਪਾਣੀ ਪੀਣਾ, ਕਿਡਨੀ ਫੇਲ ਹੋਣਾ ਅਤੇ ਮੀਟ ਦਾ ਸੇਵਨ ਹੋ ਸਕਦੇ ਹਨ। 

ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਲਈ ਆਯੁਰਵੈਦਿਕ ਸੁਝਾਅ-
➡ਰੋਜ਼ਾਨਾ 45 ਮਿੰਟ ਕਸਰਤ ਕਰੋ।
➡ ਆਪਣੇ ਆਪ ਨੂੰ ਹਾਈਡਰੇਟ ਰੱਖੋ- ਖੁਦ ਨੂੰ ਹਾਈਡਰੇਟ ਰੱਖਣ ਨਾਲ ਯੂਰਿਕ ਐਸਿਡ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਵੱਧ ਤੋਂ ਵੱਧ ਪਾਣੀ ਪੀਓ। ਰੋਜ਼ਾਨਾ 8-10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। 
➡ਰਾਤ ਦੇ ਖਾਣੇ ਦੌਰਾਨ ਦਾਲਾਂ ਅਤੇ ਕਣਕ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
➡ਰਾਤ ਦਾ ਖਾਣਾ ਜਲਦੀ ਅਤੇ ਹਲਕਾ ਖਾਣ ਦੀ ਕੋਸ਼ਿਸ਼ ਕਰੋ।
➡ਆਪਣੀ ਖੁਰਾਕ ਵਿੱਚ ਖੱਟੇ ਫਲਾਂ ਨੂੰ ਸ਼ਾਮਲ ਕਰੋ। ਇਸ ਦੇ ਨਾਲ ਹੀ ਰੋਜ਼ਾਨਾ ਤਾਜ਼ੇ ਫਲ ਅਤੇ ਮੌਸਮੀ ਫਲਾਂ ਦਾ ਸੇਵਨ ਕਰੋ।
➡ਤਣਾਅ ਨੂੰ ਘੱਟ ਤੋਂ ਘੱਟ ਕਰੋ।
➡ਕਾਫ਼ੀ ਨੀਂਦ ਲਓ।
➡ਅਖਰੋਟ ਖਾਓ- ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਸੁੱਕੇ ਮੇਵੇ ਦਾ ਸੇਵਨ ਸਰੀਰ ਨੂੰ ਸਿਹਤਮੰਦ ਅਤੇ ਊਰਜਾਵਾਨ ਬਣਾਉਂਦਾ ਹੈ। 
➡ ਡੇਅਰੀ ਉਤਪਾਦ— ਦੁੱਧ, ਦਹੀਂ ਅਤੇ ਛੱਖਣ ਦਾ ਸੇਵਨ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਦਾ ਹੈ। ਮਾਹਿਰਾਂ ਅਨੁਸਾਰ ਦਿਨ ਵਿੱਚ ਇੱਕ ਵਾਰ ਸੌਗੀ ਦੇ ਨਾਲ ਦਹੀਂ ਖਾਣ ਨਾਲ ਯੂਰਿਕ ਐਸਿਡ ਕੰਟਰੋਲ ਵਿੱਚ ਰਹਿੰਦਾ ਹੈ।

ਗਠੀਆ ਦੀ ਸਮੱਸਿਆ ਅਜਿਹੀ ਹੀ ਇੱਕ ਸਮੱਸਿਆ ਹਾਈ ਯੂਰਿਕ ਐਸਿਡ ਦਾ ਸਭ ਤੋਂ ਖਤਰਨਾਕ ਰੂਪ ਮੰਨਿਆ ਜਾਂਦਾ ਹੈ। ਗਠੀਆ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗਿਲੋਏ ਦਾ ਸੇਵਨ ਕਰ ਸਕਦੇ ਹੋ। ਗਿਲੋਏ ਨੂੰ ਰਾਤ ਭਰ ਭਿਓ ਦਿਓ, ਸਵੇਰੇ ਇਸ ਨੂੰ 1 ਗਲਾਸ ਪਾਣੀ ਨਾਲ ਉਬਾਲੋ ਅਤੇ ਅੱਧਾ ਰਹਿ ਜਾਣ ਦਿਓ। ਇਸ ਤੋਂ ਬਾਅਦ ਇਸ ਨੂੰ ਛਾਣ ਕੇ ਪੀਓ। ਤੁਸੀਂ ਗਿਲੋਏ ਨੂੰ ਹੋਰ ਤਰੀਕਿਆਂ ਨਾਲ ਵੀ ਵਰਤ ਸਕਦੇ ਹੋ ਜਿਵੇਂ ਕਿ ਤੁਸੀਂ ਗਿਲੋਏ ਦਾ ਜੂਸ, ਪਾਊਡਰ ਜਾਂ ਗੋਲੀ ਖਾ ਸਕਦੇ ਹੋ।

ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ 
ਜੇਕਰ ਤੁਹਾਡਾ ਯੂਰਿਕ ਐਸਿਡ ਬਹੁਤ ਜ਼ਿਆਦਾ ਹੈ ਅਤੇ ਇਸ ਕਾਰਨ ਜੋੜਾਂ ਵਿੱਚ ਦਰਦ ਹੁੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਕੈਚੱਪ, ਟੈਟਰਾ ਪੈਕ, ਜੂਸ, ਚਿਪਸ, ਬਿਸਕੁਟ ਆਦਿ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਤੁਹਾਡਾ ਯੂਰਿਕ ਐਸਿਡ ਹੋਰ ਵੀ ਵਧਣ ਲੱਗਦਾ ਹੈ।

Get the latest update about health, check out more about high uric acid, high uric acid effect, high uric acid joint pain & health news

Like us on Facebook or follow us on Twitter for more updates.