'ਆਪ' ਸਰਕਾਰ ਤੇ ਸਾਬਕਾ ਸੀਐੱਮ ਨੇ ਚੁੱਕੇ ਸਵਾਲ, ਕਿਹਾ-ਜੜ੍ਹਾਂ 'ਚ ਬੈਠਾ ਭ੍ਰਿਸ਼ਟਾਚਾਰ, ਕਿਸੇ ਦੇ ਕਹਿਣ ਨਾਲ ਖ਼ਤਮ ਨਹੀਂ ਹੋਵੇਗਾ

ਕੋਈ ਵੀ ਪਾਰਟੀ ਰਾਜ ਕਰਦੀ ਹੈ, ਉਹ ਇਹੀ ਕਹਿੰਦੀ ਹੈ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਇੱਕ ਹਫ਼ਤੇ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ਾ ਖਤਮ ਕਰ ਦੇਵਾਂਗਾ ਪਰ ਉਹ ਅਜਿਹਾ ਨਾ ਕਰ ਸਕਿਆ। ਹੁਣ ਵੀ ਇਹ ਜਲਦੀ ਹੀ ਸਾਹਮਣੇ ਆ ਜਾਵੇਗਾ ਕਿ ਭ੍ਰਿਸ਼ਟਾਚਾਰ ਕਿੰਨਾ...

ਅੱਜ ਆਮ ਆਦਮੀ ਪਾਰਟੀ ਦੇ ਵਲੋਂ ਭ੍ਰਿਸ਼ਟਾਚਾਰ ਤੇ ਰੋਕ ਲਗਾਉਣ ਲਈ ਹੈਲਪ ਲਾਈਨ ਜਾਰੀ ਕੀਤੀ ਗਈ ਹੈ। ਜਿਸ ਤੇ ਹੁਣ ਵਿਰੋਧੀ ਨੇਤਾਵਾਂ ਅਤੇ ਸਾਬਕਾ ਨੇਤਾਵਾਂ ਨੇ ਸਵਾਲ ਚੁਕਵੇ ਸ਼ੁਰੂ ਕਰ ਦਿੱਤੇ ਹਨ। ਅੱਜ ਲੰਬੀ ਵਿਧਾਨ ਸਭਾ ਖੇਤਰ 'ਚ ਲੋਕਾਂ ਨੂੰ ਮਿਲਣ ਗਏ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਪ ਸਰਕਾਰ ਨੂੰ ਘੇਰਿਆ ਹੈ।  ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਜੜ੍ਹਾਂ 'ਚ ਰਚਿਆ ਹੋਇਆ ਹੈ ਜੋ ਕਿ ਕਿਸੇ ਦੇ ਕਹਿਣ ਨਾਲ ਖਤਮ ਨਹੀਂ ਹੋਵੇਗਾ। ਕੋਈ ਵੀ ਪਾਰਟੀ ਰਾਜ ਕਰਦੀ ਹੈ, ਉਹ ਇਹੀ ਕਹਿੰਦੀ ਹੈ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਇੱਕ ਹਫ਼ਤੇ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ਾ ਖਤਮ ਕਰ ਦੇਵਾਂਗਾ ਪਰ ਉਹ ਅਜਿਹਾ ਨਾ ਕਰ ਸਕਿਆ। ਹੁਣ ਵੀ ਇਹ ਜਲਦੀ ਹੀ ਸਾਹਮਣੇ ਆ ਜਾਵੇਗਾ ਕਿ ਭ੍ਰਿਸ਼ਟਾਚਾਰ ਕਿੰਨਾ ਖਤਮ ਹੁੰਦਾ ਹੈ। ਜਿਸ ਤੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਜੇਕਰ 3 ਕਰੋੜ ਲੋਕ ਸਹਿਯੋਗ ਕਰਨ ਤਾਂ ਇੱਕ ਮਹੀਨੇ ਦੇ ਅੰਦਰ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰ ਦਵਾਂਗੇ।  


ਕਚੇ ਮੁਲਾਜਮ ਦੇ ਪਕੇ ਕੀਤੇ ਜਾਨ ਦੇ ਆਪ ਦੇ ਵਾਅਦੇ ਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸਰਕਾਰ ਵਿੱਚ ਕੱਚੇ ਮੁਲਾਜ਼ਮ ਨਹੀਂ ਹੋਣੇ ਚਾਹੀਦੇ। ਕੱਚੇ ਤੇ ਪੱਕੇ ਮਜ਼ਦੂਰ ਦੇ ਪਰਿਵਾਰਕ ਖਰਚੇ ਇੱਕੋ ਜਿਹੇ ਹਨ। ਉਨ੍ਹਾਂ ਨੂੰ ਕੱਚੇ ਕਾਮੇ ਵਜੋਂ 10 ਤੋਂ 15 ਸਾਲ ਮਿਲੇ ਹਨ, ਉਨ੍ਹਾਂ ਨੂੰ ਪੱਕਾ ਕਰਨਾ ਚਾਹੀਦਾ ਹੈ। ਇਹ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਹੈ ਪਰ ਦੇਖਣਾ ਹੋਵੇਗਾ ਕਿ ਕੀ ਹੁੰਦਾ ਹੈ।

Get the latest update about CM BHAGAT SINGH, check out more about ACTION LINE, AAM ADMI PARTY, LAMBI & 9501200200

Like us on Facebook or follow us on Twitter for more updates.