ਕੌਣ ਹੈ ਸਿੱਧੂ ਮੂਸੇਵਾਲਾ ਦਾ ਅਸਲੀ ਕਾਤਲ? ਪਿਤਾ ਦੇ ਬਿਆਨ ਨੇ ਹਿਲਾਈ ਪੰਜਾਬ ਮਿਊਜ਼ਿਕ ਇੰਡਸਟਰੀ, ਜਲਦ ਹੋਣਗੇ ਖ਼ੁਲਾਸੇ

ਹਾਲ੍ਹੀ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 700 ਕਰੋੜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਕ ਬਿਆਨ 'ਚ ਕਿਹਾ ਹੈ ਕਿ ਮੂਸੇਵਾਲਾ ਦੇ ਕਤਲ ਪਿੱਛੇ ਕੁਝ ਗਾਇਕ ਵੀ ਜ਼ਿੰਮੇਵਾਰ ਹਨ

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਸਿੱਧੂ ਤੇ ਕਾਤਲਾਂ ਨੂੰ ਸਜ਼ਾ ਦਵਾਉਣ ਦੇ ਲਈ ਮੰਗ ਉੱਠ ਰਹੀ ਹੈ। ਪਰ ਸਿੱਧੂ ਮੂਸੇਵਾਲਾ ਦਾ ਅਸਲੀ ਕਾਤਲ ਕੌਣ ਹੈ ਇਸ ਤੇ ਹਜੇ ਵੀ ਕਈ ਸਵਾਲ ਹਨ। ਹਾਲ੍ਹੀ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 700 ਕਰੋੜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਕ ਬਿਆਨ 'ਚ ਕਿਹਾ ਹੈ ਕਿ ਮੂਸੇਵਾਲਾ ਦੇ ਕਤਲ ਪਿੱਛੇ ਕੁਝ ਗਾਇਕ ਵੀ ਜ਼ਿੰਮੇਵਾਰ ਹਨ। ਜਿਨ੍ਹਾਂ ਦੇ ਨਾਵਾਂ ਦਾ ਉਹ ਜਲਦੀ ਹੀ ਖੁਲਾਸਾ ਕਰਨਗੇ। ਅਜਿਹੇ 'ਚ ਮਿਊਜ਼ਿਕ ਕੰਪਨੀਆਂ 'ਤੇ ਵੀ ਸ਼ੱਕ ਦੀਆਂ ਸੂਈਆਂ ਘੁੰਮ ਰਹੀਆਂ ਹਨ ਅਤੇ ਨਾਲ ਹੀ ਕਈ ਕਲਾਕਾਰ ਦਾ ਵੀ ਪਰਦਾਫਾਸ਼ ਹੋ ਸਕਦਾ ਹੈ, ਜਿਨ੍ਹਾਂ ਦੀ ਵਜ੍ਹਾ ਕਾਰਨ ਸਿੱਧੂ ਦਾ ਕਤਲ ਹੋਇਆ ਸੀ। 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਗੀਤਾਂ ਵਿੱਚ ਸ਼ਬਦਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਬਾਰੇ ਗੈਂਗਸਟਰਾਂ ਨੂੰ ਉਕਸਾਇਆ ਗਿਆ। ਉਨ੍ਹਾਂ ਨੂੰ ਮੂਸੇਵਾਲਾ ਖਿਲਾਫ ਭੜਕਾਇਆ ਗਿਆ। ਜਿਸ ਕਾਰਨ ਉਸ ਨੇ ਮੂਸੇਵਾਲਾ ਨੂੰ ਇੱਕ ਗੈਂਗ ਨਾਲ ਜੋੜਿਆ ਅਤੇ ਫਿਰ ਬਿਨਾਂ ਕਿਸੇ ਕਾਰਨ ਰੰਜਿਸ਼ ਰੱਖ ਲਈ। ਉਨ੍ਹਾਂ ਕਿਹਾ ਕਿ ਸ਼ਗਨਪ੍ਰੀਤ ਨੂੰ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾ ਰਹੀ ਹੈ। ਪਰ ਇਹ ਸਭ ਝੂਠ ਹੈ। ਸ਼ਗਨਪ੍ਰੀਤ ਮੂਸੇਵਾਲਾ ਨੂੰ ਸਿਰਫ਼ ਇੱਕ ਪ੍ਰਸ਼ੰਸਕ ਵਜੋਂ ਮਿਲਿਆ ਸੀ। ਜਿਨ੍ਹਾਂ ਦਾ ਆਪਸੀ ਤਾਲਮੇਲ ਵਧ ਗਿਆ।


ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਦੇ ਕਤਲ ਲਈ ਜ਼ਿੰਮੇਵਾਰ ਕੁਝ ਗਾਇਕ ਹਨ, ਜੋ ਨਹੀਂ ਚਾਹੁੰਦੇ ਸਨ ਕਿ ਸਿੱਧੂ ਚੰਗਾ ਗਾਏ। ਪਰ ਸਿੱਧੂ ਨੂੰ ਮਾਰਨ ਵਾਲੇ ਇਹ ਗਾਇਕ ਹੁਣ ਕਦੇ ਵੀ ਤਰੱਕੀ ਨਹੀਂ ਕਰਨਗੇ।  

ਇਸੇ ਤੇ ਮੂਸੇਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ 'ਚ ਮੂਸੇਵਾਲਾ ਨੂੰ ਮਾਰਿਆ ਗਿਆ ਸੀ ਤਾਂ ਸ਼ਗਨਪ੍ਰੀਤ ਤੋਂ ਬਦਲਾ ਕਿਉਂ ਨਹੀਂ ਲਿਆ ਗਿਆ? ਕਿਉਂ ਕਿਸੇ ਹੋਰ ਦੀ ਸਜ਼ਾ ਕਿਸੇ ਨੂੰ ਦਿੱਤੀ ਗਈ? ਸਿੱਧੂ ਨੂੰ ਗੈਂਗਸਟਰਾਂ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ।

ਦਸ ਦਈਏ ਕਿ ਹਮੇਸ਼ਾ ਤੋਂ ਸੁਰਖੀਆਂ 'ਚ ਰਹੇ ਸਿੱਧੂ ਮੂਸੇਵਾਲਾ ਦੇ ਗਾਇਕੀ ਕਰੀਅਰ ਦੀ ਸ਼ੁਰੂਆਤ ਤੋਂ ਹੀ ਕਈ ਵੱਡੇ ਗਾਇਕਾਂ ਨਾਲ ਉਸ ਦਾ ਟਕਰਾਅ ਰਿਹਾ। ਬੇਸ਼ਕ ਸਿਧੇ ਟੂਰ ਤੇ ਕਦੇ ਵੀ ਸਿੱਧੂ ਦੇ ਵਿਆਵਦਾ ਬਾਰੇ ਸਿੱਧੂ ਨੇ ਨਹੀਂ ਕਿਹਾ ਪਰ ਉਸ ਦਕਾ ਗਾਇਕੀ ਨਾਲ ਕਈ ਪ੍ਰਸਿੱਧ ਕਲਾਕਾਰਾਂ ਦਾ ਉਸ ਨਾਲ ਟਕਰਾਅ ਜਰੂਰ ਹੋਇਆ ਸੀ। ਹੁਣ ਇਸ ਸਮੇਂ 'ਚ ਮੂਸੇਵਾਲਾ ਦੇ ਪਿਤਾ ਦੇ ਬਿਆਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਕਰੀਬ 700 ਕਰੋੜ ਦੀ ਪੰਜਾਬ ਦੀ ਮਿਊਜ਼ਿਕ ਇੰਡਸਟਰੀ 'ਚ ਕਈ ਗੈਂਗ ਮਿਊਜ਼ਿਕ ਕੰਪਨੀਆਂ ਵੀ ਚਲਾ ਰਹੇ ਹਨ। 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।। ਗੈਂਗਸਟਰ ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

 

Get the latest update about Punjabi music industr, check out more about singer involve in sidhu murder, Punjabi singers involve in sidhu musewala murder, sidhu murder & sidhu mother statement

Like us on Facebook or follow us on Twitter for more updates.