ਦੁਨੀਆ ਦੇ 9ਵੇਂ ਸਭ ਤੋਂ ਅਮੀਰ ਸ਼ਖਸ ਬਣੇ ਮੁਕੇਸ਼ ਅੰਬਾਨੀ, ਗੂਗਲ ਫਾਊਂਡਰ ਨੂੰ ਪਛਾੜਿਆ

Forbes ਦੀ 'ਦਿ ਰਿਅਲ ਟਾਈਮ ਬਿਲੇਨੀਅਰਜ਼ ਲਿਸਟ' (The Real Time Billionaires List of Forbes) ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ 9ਵੇਂ ਸਭ ਤੋਂ ਧਨੀ ਉਦਯੋਗਪਤੀ...

ਮੁੰਬਈ—  Forbes ਦੀ 'ਦਿ ਰਿਅਲ ਟਾਈਮ ਬਿਲੇਨੀਅਰਜ਼ ਲਿਸਟ' (The Real Time Billionaires List of Forbes) ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ 9ਵੇਂ ਸਭ ਤੋਂ ਧਨੀ ਉਦਯੋਗਪਤੀ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਫੋਰਬਸ ਵੱਲ਼ੋਂ ਕੀਤੇ ਗਏ 2019 ਦੇ ਸਭ ਤੋਂ ਧਨੀ ਲੋਕਾਂ ਦੀ ਲਿਸਟ 'ਚ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ ਸਨ। ਵੀਰਵਾਰ ਨੂੰ RIL ਦਾ ਬਾਜ਼ਾਰ ਪੂੰਜੀਕਰਣ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਤੇ ਇਸ ਮੁਕਾਮ 'ਤੇ ਪਹੁੰਚਣ ਵਾਲੀ ਇਹ ਪਹਿਲੀ ਕੰਪਨੀ ਰਹੀ। ਮੁਕੇਸ਼ ਅੰਬਾਨੀ ਦੇ ਅਮੀਰ ਬਣਨ ਦਾ ਕ੍ਰੈਡਿਟ ਇਸ ਨੂੰ ਦਿੱਤਾ ਜਾ ਸਕਦਾ ਹੈ। ਫੋਰਬਸ ਦੇ 'ਦਿ ਰਿਅਲ ਟਾਈਮ ਬਿਲੇਨੀਅਰਜ਼ ਲਿਸਟ' ਮੁਤਾਬਿਕ, RIL ਦੇ ਚੇਅਰਮੈਨ ਦਾ ਰਿਅਲ ਟਾਈਮ ਨੇਟ ਵਰਥ ਵੀਰਵਾਰ ਨੂੰ 6,086 ਕਰੋੜ ਡਾਲਰ ਸੀ। ਸੂਚੀ 'ਚ ਸਭ ਤੋਂ 'ਤੇ ਅਮੇਜ਼ਨ ਦੇ ਸੰਸਥਾਪਕ ਤੇ ਸੀ.ਈ.ਓ ਜੇਫ ਬੇਜੋਸ ਹੈ, ਜਿਨ੍ਹਾਂ ਦੀ ਵੀਰਵਾਰ ਨੂੰ ਰਿਅਲ ਟਾਈਮ ਨੇਟ ਵਰਥ 11,300 ਕਰੋੜ ਡਾਲਰ ਰਿਹਾ।

ਲੋਕਾਂ 'ਤੇ ਮੰਦੀ ਤੇ ਮਹਿੰਗਾਈ ਦੀ ਮਾਰ, ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਨੇ ਕੱਢਿਆ ਧੂੰਆਂ

ਇਹ ਹਨ ਦੂਨੀਆ ਦੇ TOP 10 ਅਰਬਪਤੀ
ਨਾਂ --- ਕੰਪਨੀ --- ਨੈੱਟਵਰਥ

  • ਜੇਫ ਬੇਜੋਸ --- ਅਮੇਜ਼ਨ --- 113 ਅਰਬ ਡਾਲਰ
  • ਬਿੱਲ ਗੇਟਸ --- ਮਾਈਕ੍ਰੋਸਾਫਟ --- 107.4 ਅਰਬ ਡਾਲਰ
  • ਬਰਨਾਰਡ ਅਰਨੋਲਟ ਐਂਡ ਫੈਮਿਲੀ--- ਐੱਲਵੀਐੱਮਐੱਚ --- 107.2 ਅਰਬ ਡਾਲਰ
  • ਵਾਰੇਨ ਬਫੇ --- ਬਰਕਸ਼ਾਇਰ ਹੈਥਵੇ --- 86.9 ਅਰਬ ਡਾਲਰ
  • ਮਾਰਕ ਜੁਕਰਬਰਗ --- ਫੇਸਬੁੱਕ --- 74.9 ਅਰਬ ਡਾਲਰ
  • ਅਮੇਨਸਿਓ ਆਟੇਰਗਾ --- ਜਾਰਾ --- 69.3 ਅਰਬ ਡਾਲਰ
  • ਲੈਰੀ ਐਲਿਸਨ --- ਸਾਫਟਵੇਅਰ --- 69.2 ਅਰਬ ਡਾਲਰ
  • ਕਾਲੋਰਸ ਸਿਲਮ ਫੈਮਿਲੀ --- ਟੈਲੀਕਾਮ --- 60.9 ਕਰੋੜ ਡਾਲਰ
  • ਮੁਕੇਸ਼ ਅੰਬਾਨੀ --- RIL--- 60.2 ਅਰਬ ਡਾਲਰ
  • ਲੈਰੀ ਪੇਜ --- ਗੂਗਲ --- 59.6 ਅਰਬ ਡਾਲਰ

Get the latest update about Forbes List 2019, check out more about Business News, True Scoop News, The Real Time Billionaires List of Forbes & Mukesh Ambani

Like us on Facebook or follow us on Twitter for more updates.