ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦੇ ਨਾਂ 'ਤੇ ਰੱਖਿਆ ਜਾਵੇਗਾ ਗੁਜਰਾਤ 'ਚ ਸੜਕ ਦਾ ਨਾਂ

18 ਜੂਨ ਨੂੰ ਗੁਜਰਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ 100ਵਾਂ ਜਨਮ ਦਿਨ ਮਨਾਇਆ ਜਾਵੇਗਾ। ਇਸ ਮੌਕੇ ਗਾਂਧੀਨਗਰ ਵਿੱਚ ਰਾਇਸਨ ਪੈਟਰੋਲ ਪੰਪ ਤੋਂ 80 ਮੀਟਰ ਸੜਕ ਦਾ ਨਾਂ ਬਦਲ ਕੇ ਇਸ ਨੂੰ ਪੂਜਾ ਹੀਰਾ ਮਾਰਗ ਰੱਖਣ ਦਾ ਫੈਸਲਾ ਕੀਤਾ ਗਿਆ...

18 ਜੂਨ ਨੂੰ ਗੁਜਰਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ 100ਵਾਂ ਜਨਮ ਦਿਨ ਮਨਾਇਆ ਜਾਵੇਗਾ। ਇਸ ਮੌਕੇ ਗਾਂਧੀਨਗਰ ਵਿੱਚ ਰਾਇਸਨ ਪੈਟਰੋਲ ਪੰਪ ਤੋਂ 80 ਮੀਟਰ ਸੜਕ ਦਾ ਨਾਂ ਬਦਲ ਕੇ ਇਸ ਨੂੰ ਪੂਜਾ ਹੀਰਾ ਮਾਰਗ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਹੈ ਕਿ ਹੀਰਾਬੇਨ ਦੇ ਜਨਮ ਦਿਨ ਮੌਕੇ ਤੇ ਇਕ ਸਮਾਗਮ ਹੋਣ ਜਾ ਰਿਹਾ ਹੈ ਜਿਸ 'ਚ ਇਸ ਪ੍ਰੋਗਰਾਮ 'ਚ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਦੇ ਨਾਲ-ਨਾਲ ਹੋਰ ਵੀ ਕਈ ਨਾਮੀ ਕਲਾਕਾਰਾਂ ਦੇ ਪੇਸ਼ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ ਨੇ ਕਿਹਾ, “ਜਦੋਂ ਹੀਰਾਬਾ 100ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਨ, ਅਸੀਂ ਰਾਏਸੇਨ ਖੇਤਰ ਵਿੱਚ 80 ਮੀਟਰ ਸੜਕ ਦਾ ਨਾਮ ਪੂਜਾ ਹੀਰਾ ਮਾਰਗ ਰੱਖਣ ਦਾ ਫੈਸਲਾ ਕੀਤਾ ਹੈ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਉਸ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣਗੀਆਂ।”


ਜ਼ਿਕਰਯੋਗ ਹੈ ਕਿ ਹੀਰਾਬੇਨ ਮੋਦੀ ਗਾਂਧੀਨਗਰ ਸ਼ਹਿਰ ਦੇ ਬਾਹਰਵਾਰ ਰਾਏਸਾਨ ਪਿੰਡ 'ਚ ਆਪਣੇ ਸਭ ਤੋਂ ਛੋਟੇ ਬੇਟੇ ਪੰਕਜ ਮੋਦੀ ਨਾਲ ਰਹਿੰਦੀ ਹੈ। ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਵਡਨਗਰ 'ਚ ਵੀ ਵੱਡੇ ਤਿਉਹਾਰ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀਐਮ ਮੋਦੀ ਵੀ 17 ਅਤੇ 18 ਜੂਨ ਨੂੰ ਦੋ ਦਿਨਾਂ ਗੁਜਰਾਤ ਦੌਰੇ 'ਤੇ ਜਾਣਗੇ। ਉਹ ਆਪਣੀ ਮਾਂ ਦਾ 100ਵਾਂ ਜਨਮਦਿਨ ਉਨ੍ਹਾਂ ਨਾਲ ਮਨਾਉਣਗੇ। ਇਸ ਤੋਂ ਪਹਿਲਾਂ ਮੋਦੀ ਆਖਰੀ ਵਾਰ ਮਾਰਚ 'ਚ ਆਪਣੀ ਮਾਂ ਨੂੰ ਮਿਲੇ ਸਨ।

ਹੀਰਾਬੇਨ ਦੇ ਪੁੱਤਰ ਪ੍ਰਹਿਲਾਦ ਮੋਦੀ ਦੇ ਅਨੁਸਾਰ, “ਹੀਰਾਬਾ ਸ਼ਤਾਬਦੀ ਵੱਲ ਵਧ ਰਹੀ ਹੈ। ਅਸੀਂ ਵਡਨਗਰ ਦੇ ਹਟਕੇਸ਼ਵਰ ਮੰਦਰ ਵਿੱਚ ਨਵ ਚੰਡੀ ਯੱਗ ਅਤੇ ਸੁੰਦਰ ਕਾਂਡ ਦੇ ਪਾਠ ਦਾ ਆਯੋਜਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੰਦਰ ਵਿੱਚ ਸੰਗੀਤ ਸੰਧਿਆ ਦਾ ਆਯੋਜਨ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਹੀਰਾਬੇਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਿਨ ਅਹਿਮਦਾਬਾਦ ਦੇ ਜਗਨਨਾਥ ਮੰਦਰ 'ਚ ਦੁਪਹਿਰ ਦੇ ਖਾਣੇ ਦਾ ਆਯੋਜਨ ਵੀ ਕੀਤਾ ਹੈ।

Get the latest update about NARENDRA MODI, check out more about HIRABEN 100 BIRTHDAY, PM MODI MOTHER HIRABEN, GUJARAT ROAD NAME ON PM MODI MOTHER & PM MODI

Like us on Facebook or follow us on Twitter for more updates.