ਆ ਗਿਆ ਹੈ ਸ਼ਕਰਕੰਦੀਆਂ ਦਾ ਸੀਜ਼ਨ, ਜਾਣੋ ਇਸਨੂੰ ਖਾਣ ਦੇ ਫਾਇਦੇ

ਹਾਈਡ੍ਰੇਸ਼ਨ ਤੋਂ ਲੈ ਕੇ ਭਾਰ ਘਟਾਉਣ ਤੱਕ ਇਹ ਸਾਡੇ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ....

ਸ਼ਕਰਕੰਦੀ (ਸਵੀਟ ਪੋਟੈਟੋ) ਮੁੱਖ ਤੌਰ 'ਤੇ ਸਰਦੀਆਂ ਦਾ ਭੋਜਨ ਹੈ। ਇਸ ਵਿੱਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਅਤੇ ਹੋਰ ਜ਼ਰੂਰੀ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਫਾਈਬਰ ਨਾਲ ਭਰਪੂਰ ਹੋਣ ਕਾਰਨ ਇਹ ਭੁੱਖ ਨੂੰ ਕੰਟਰੋਲ 'ਚ ਰੱਖਦੀ ਹੈ। ਜਿਸ ਨਾਲ ਸਰਦੀਆਂ 'ਚ ਭਾਰ ਵਧਣ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਨੂੰ ਆਪਣੀ ਰੋਜ਼ਾਨਾ ਡਾਇਟ 'ਚ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਈਡ੍ਰੇਸ਼ਨ, ਡਾਇਬਟੀਜ਼ ਨੂੰ ਕੰਟਰੋਲ ਕਰਨ ਅਤੇ ਕੈਂਸਰ ਤੋਂ ਬਚਾਅ 'ਚ ਸ਼ਕਰਕੰਦੀ ਸਰੀਰ ਲਈ ਲਾਭਦਾਇਕ ਹੈ। ਆਓ ਤੁਹਾਨੂੰ ਦਸਦੇ ਹਾਂ ਇਸਨੂੰ ਖਾਣ ਦੇ ਫਾਇਦੇ-

1. ਸਰਦੀਆਂ ਵਿੱਚ ਪਾਚਨ ਸ਼ਕਤੀ ਵਧਾਏ
ਸਰਦੀਆਂ ਦੇ ਮੌਸਮ ਵਿੱਚ ਅਸੀਂ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਘਿਓ, ਮੱਖਣ, ਸੁੱਕੇ ਮੇਵੇ ਆਦਿ ਵਰਗੀਆਂ ਗਰਮ ਤਸੀਰ ਵਾਲੀਆਂ ਚੀਜ਼ਾਂ ਖਾਂਦੇ ਹਾਂ ਪਰ ਕਈ ਵਾਰ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਜਾਂ ਜ਼ਿਆਦਾ ਮਾਤਰਾ 'ਚ ਖਾਣ ਕਾਰਨ ਪਾਚਨ ਸੰਬੰਧੀ ਸਮਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਸ਼ਕਰਕੰਦੀ ਨੂੰ ਜਰੂਰ ਖਾਣਾ ਚਾਹੀਦਾ ਹੈ ਕਿਉਂਕਿ ਸ਼ਕਰਕੰਦੀ ਪਾਚਨ ਕਿਰਿਆ ਨੂੰ ਠੀਕ ਕਰਦੀ ਹੈ ਅਤੇ ਸਰੀਰ ਨੂੰ ਊਰਜਾ ਦਿੰਦੀ ਹੈ। ਇਸ ਲਈ ਜੇਕਰ ਤੁਹਾਨੂੰ ਕਮਜ਼ੋਰੀ ਅਤੇ ਪਾਚਨ ਸੰਬੰਧੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਕਰਕੰਦੀ ਖਾਣੀ ਚਾਹੀਦੀ ਹੈ। 

2. ਕਮਜ਼ੋਰ ਇਮਿਊਨਿਟੀ ਲਈ ਫਾਇਦੇਮੰਦ ਹੈ
ਸਰਦੀ ਦੇ ਮੌਸਮ ਵਿੱਚ ਐਲਰਜੀ, ਜ਼ੁਕਾਮ, ਖਾਂਸੀ, ਬੁਖਾਰ ਵਰਗੀਆਂ ਸਮੱਸਿਆਵਾਂ ਬਹੁਤ ਜਲਦੀ ਹੋ ਜਾਂਦੀਆਂ ਹਨ। ਇਸ ਲਈ ਇਮਿਊਨਿਟੀ ਵਧਾਉਣ ਲਈ ਸ਼ਕਰਕੰਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ਼ਕਰਕੰਦੀ ਵਿੱਚ ਪਾਏ ਜਾਣ ਵਾਲੇ ਵਿਟਾਮਿਨ-ਸੀ ਅਤੇ ਮੈਗਨੀਸ਼ੀਅਮ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਮਦਦ ਕਰਦੇ ਹਨ। ਇਸਦੇ ਨਾਲ ਹੀ ਸ਼ਕਰਕੰਦੀ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ ਗੁਣ ਜੋ ਸਰੀਰ ਵਿੱਚ ਸੋਜ ਨਹੀਂ ਹੋਣ ਦਿੰਦੇ ਅਤੇ ਤੁਹਾਡੀ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ।

3. ਸਾਹ ਸਬੰਧੀ ਸਮੱਸਿਆਵਾਂ ਵਿੱਚ ਮਦਦਗਾਰ 
ਬਜ਼ੁਰਗ ਲੋਕ ਅਤੇ ਜਿਨ੍ਹਾਂ ਲੋਕਾਂ ਨੂੰ ਪਹਿਲਾ ਹੀ ਦਮੇ ਜਾਂ ਸਾਹ ਦੀਆ ਹੋਰ ਬਿਮਾਰੀਆ ਹਨ, ਉਨ੍ਹਾਂ ਨੂੰ ਸਰਦੀ ਦੇ ਮੌਸਮ ਵਿੱਚ ਸਾਹ ਦੀ ਸਮੱਸਿਆ ਜ਼ਿਆਦਾ ਹੋਣ ਲੱਗਦੀ ਹੈ। ਅਜਿਹਾ ਠੰਡੇ ਮੌਸਮ, ਸੂਰਜ ਦੀਆਂ ਕਿਰਨਾਂ ਦੀ ਘਾਟ, ਪ੍ਰਦੂਸ਼ਣ ਅਤੇ ਧੁੰਦ ਕਾਰਨ ਹੁੰਦਾ ਹੈ। ਸ਼ਕਰਕੰਦੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਵਿੱਚ ਰਾਹਤ ਦੇਣ ਅਤੇ ਬਚਾਉਣ ਦਾ ਕੰਮ ਕਰਦੀ ਹੈ।


4. ਅੱਖਾ ਲਈ ਫਾਇਦੇਮੰਦ 
ਸ਼ਕਰਕੰਦੀ ਬੀਟਾ-ਕੈਰੋਟੀਨ ਦੇ ਰੂਪ ਵਿੱਚ ਪ੍ਰੋਵਿਟਾਮਿਨ ਏ ਦਾ ਇੱਕ ਚੰਗਾ ਸਰੋਤ ਹਨ। ਵਿਟਾਮਿਨ ਏ ਅੱਖਾਂ ਲਈ ਕਾਫੀ ਜਰੂਰੀ ਹੈ। ਆਫਿਸ ਆਫ ਡਾਇਟਰੀ ਸਪਲੀਮੈਂਟਸ ਟਰੱਸਟਡ ਸੋਰਸ (ODS) ਦੇ ਮੁਤਾਬਕ, ਇੱਕ ਬੇਕਡ ਸਵੀਟ ਪੋਟੈਟੋ 'ਚ ਲਗਭਗ 1,403 mcg ਵਿਟਾਮਿਨ ਏ ਹੁੰਦਾ ਹੈ ਅਤੇ ਇਹ ਐਂਟੀਆਕਸੀਡੈਂਟ ਵਜੋਂ ਵੀ ਕੰਮ ਕਰਦਾ ਹੈ। ਹੋਰ ਐਂਟੀਆਕਸੀਡੈਂਟਸ ਦੇ ਨਾਲ, ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਥਿਤੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਲਈ ਸ਼ਕਰਕੰਦੀ ਅੱਖਾਂ ਲਈ ਕਾਫੀ ਲਾਭਦਾਇਕ ਹੈ। 

5. ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ
ਅਮੈਰੀਕਨ ਹਾਰਟ ਐਸੋਸੀਏਸ਼ਨ ਟਰੱਸਟਡ ਸੋਰਸ (ਏ.ਐਚ.ਏ.) ਮੁਤਾਬਿਕ ਇੱਕ ਸਿਹਤਮੰਦ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਬਣਾਈ ਰੱਖਣ ਲਈ ਸ਼ਕਰਕੰਦੀ ਖਾਣੀ  ਚਾਹੀਦੀ  ਹੈ ਕਿਉਕਿ ਇਹ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ। ਇਸ ਲਈ ਇਹ ਸਾਡੇ ਸਰੀਰ 'ਚ ਬਲੱਡ ਪ੍ਰੈਸ਼ਰ ਦੇ ਲੈਵਲ ਨੂੰ ਕੰਟਰੋਲ 'ਚ ਰੱਖਦਾ ਹੈ। 


Get the latest update about benefits of sweet potato, check out more about sweet potato, season of sweet potato & health benefits of sweet potato

Like us on Facebook or follow us on Twitter for more updates.