ਸਿੱਧੂ ਮੂਸੇਵਾਲਾ ਦੀ ਦਰਿਆਦਿਲੀ ਅਤੇ ਰੇਕੀ ਦੀ ਕਹਾਣੀ, ਫ਼ੈਨ ਬਣ ਮਿਲੇ ਵਿਅਕਤੀ ਨੇ ਹੀ ਸ਼ਾਰਪ ਸ਼ੂਟਰਾਂ ਤੱਕ ਪਹੁੰਚਾਈ ਸਾਰੀ ਜਾਣਕਾਰੀ

ਇਕ ਖ਼ਬਰੀ ਜੋਕਿ ਸਿੱਧੂ ਨੂੰ ਉਸ ਦਾ ਫ਼ੈਨ ਬਣ ਮਿਲਿਆ ਸੀ ਉਸ ਨੇ ਹੀ ਸ਼ਾਰਪ ਸ਼ੂਟਰਾਂ ਨੂੰ ਉਸ ਦੀ ਜਾਣਕਾਰੀ ਦਿੱਤੀ ਸੀ। ਇਸ ਵਿਅਕਤੀ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਦੇ ਸਿਰਸਾ ਦੇ ਕਾਲਾਂਵਾਲੀ ਕਸਬੇ ਤੋਂ ਕੇਕੜੇ ਨੂੰ ਗ੍ਰਿਫ਼ਤਾਰ ਕੀਤਾ ਹੈ...

ਪੰਜਾਬ ਦੇ ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆ ਤੋਂ ਬਾਅਦ ਲਗਾਤਾਰ ਇਸ ਕੇਸ 'ਚ ਵੱਡੇ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕੇਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਖ਼ਬਰੀ ਜੋਕਿ ਸਿੱਧੂ ਨੂੰ ਉਸ ਦਾ ਫ਼ੈਨ ਬਣ ਮਿਲਿਆ ਸੀ ਉਸ ਨੇ ਹੀ ਸ਼ਾਰਪ ਸ਼ੂਟਰਾਂ ਨੂੰ ਉਸ ਦੀ ਜਾਣਕਾਰੀ ਦਿੱਤੀ ਸੀ। ਇਸ ਵਿਅਕਤੀ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਦੇ ਸਿਰਸਾ ਦੇ ਕਾਲਾਂਵਾਲੀ ਕਸਬੇ ਤੋਂ ਕੇਕੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੂਸੇਵਾਲਾ ਨੂੰ ਘਰੋਂ ਨਿਕਲਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਕਾਰਨ ਹੀ ਕਾਤਲਾਂ ਨੂੰ ਮੁਖਬਰ ਬਣਾਇਆ ਗਿਆ ਸੀ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਂਚ 'ਚ ਇਹ ਗੱਲ ਸਾਹਮਣੇ ਹੈ ਕਿ ਕੇਕੜਾ ਆਪਣੇ ਸਾਥੀ ਨਾਲ ਮੂਸੇਵਾਲਾ ਦਾ ਪ੍ਰਸ਼ੰਸਕ ਬਣ ਕੇ ਪਿੰਡ ਮੂਸੇ ਪਹੁੰਚਿਆ ਸੀ। ਉਹ ਕਰੀਬ 45 ਮਿੰਟ ਤੱਕ ਉੱਥੇ ਰਹੇ। ਉਸਨੇ ਚਾਹ ਪੀਤੀ ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਬਹਾਨੇ ਦੇਖਿਆ ਗੰਨਮੈਨ ਮੂਸੇਵਾਲਾ ਨਾਲ ਜਾ ਰਿਹਾ ਹੈ ਜਾਂ ਨਹੀਂ? ਫਿਰ ਜਿਵੇਂ ਹੀ ਮੂਸੇਵਾਲਾ ਥਾਰ ਜੀਪ ਚਲਾਉਂਦੇ ਹੋਏ ਬਿਨਾਂ ਸੁਰੱਖਿਆ ਦੇ ਨਿਕਲਿਆ ਤਾਂ ਉਸਨੇ ਸ਼ਾਰਪ ਸ਼ੂਟਰਾਂ ਨੂੰ ਸੁਚੇਤ ਕਰ ਦਿੱਤਾ।

ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਦੀ ਦਰਿਆਦਿਲੀ ਹੀ ਉਸ ਦੀ ਮੌਤ ਦੀ ਇੱਕ ਵਜ੍ਹਾ ਬਣੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਆਪਣੇ ਪਿੰਡ ਵਿੱਚ ਪ੍ਰਸੰਸਕਾਂ ਨੂੰ ਖੁੱਲ ਕੇ ਮਿਲਦੇ ਸਨ। ਮੂਸੇਵਾਲਾ ਦੇ ਘਰ ਕੋਈ ਵੀ ਆਉਂਦਾ ਤਾਂ ਉਸ ਨੂੰ ਚਾਹ ਜ਼ਰੂਰ ਪਿਲਾਈ ਜਾਂਦੀ। ਇਸ ਤੋਂ ਬਾਅਦ ਮੂਸੇਵਾਲਾ ਬਾਹਰ ਆ ਕੇ ਉਸ ਨਾਲ ਫੋਟੋ ਖਿਚਵਾਉਂਦਾ ਸੀ। ਮੂਸੇਵਾਲਾ ਦੀ ਇਹ ਦਰਿਆਦਿਲੀ ਉਸ ਦੇ ਕਤਲ ਦਾ ਮੁੱਖ ਕਾਰਨ ਬਣੀ। ਪੁਲਿਸ ਵਲੋਂ ਫਿਲਹਾਲ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਨਾਲ ਹੀ ਸੀਸੀਟੀਵੀ 'ਚ ਵੀ ਸ਼ੱਕੀ ਕੇਕੜਾ ਵੀ ਦੇਖਿਆ ਗਿਆ। ਇਸ ਤੋਂ ਇਲਾਵਾ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੰਜਾਬੀ ਗਾਇਕ ਦੇ ਘਰ ਦੇ ਵਰਕਰਾਂ 'ਤੇ ਵੀ ਸ਼ੱਕ ਪੈਦਾ ਹੋ ਗਿਆ ਸੀ।

Get the latest update about SIDHU MOOSEWLAAL MURDER, check out more about SIDHU MOOSE WALA, GANGSTERS, SIDHU MURDER & SINGER

Like us on Facebook or follow us on Twitter for more updates.