ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਕੰਮ 'ਚ ਦੇਰੀ ਕਰਨ ਤੇ ਲਗਾਈ ਫਟਕਾਰ, ਕਿਹਾ- ਕੁੱਝ ਵੱਖਰਾ ਸੋਚੋ, ਛੁੱਟੀਆਂ 'ਚ ਵੀ ਕੰਮ ਕਰੋ

ਸੁਪਰੀਮ ਕੋਰਟ ਨੇ ਦੋਸ਼ੀ ਕੈਦੀਆਂ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ ਵਿੱਚ ਲੰਮੀ ਦੇਰੀ ਹੋਣ ਦੀ ਗੱਲ ਤੇ ਬੋਲਦਿਆਂ ਹਾਈਕੋਰਟ ਨੂੰ ਕਿਹਾ ਕਿ, ਤੁਹਾਨੂੰ ਵੱਖਰਾ ਸੋਚਣਾ ਚਾਹੀਦਾ ਹੈ...

ਸੁਪਰੀਮ ਕੋਰਟ ਨੇ ਹਾਲ ਹੀ 'ਚ ਕੰਮ ਕਰਨ ਦੇ ਦੇਰੀ ਦੀ ਵਜ੍ਹਾ ਨਾਲ ਇਲਾਹਾਬਾਦ ਹਾਈ ਕੋਰਟ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਦੋਸ਼ੀ ਕੈਦੀਆਂ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ ਵਿੱਚ ਲੰਮੀ ਦੇਰੀ ਹੋਣ ਦੀ ਗੱਲ ਤੇ ਬੋਲਦਿਆਂ ਹਾਈਕੋਰਟ ਨੂੰ ਕਿਹਾ ਕਿ, ਤੁਹਾਨੂੰ ਵੱਖਰਾ ਸੋਚਣਾ ਚਾਹੀਦਾ ਹੈ। ਇਨ੍ਹਾਂ ਕੇਸਾਂ ਦੇ ਜਲਦੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਛੁੱਟੀ ਵਾਲੇ ਦਿਨ ਵੀ ਕੰਮ ਕਰਨਾ ਚਾਹੀਦਾ ਹੈ।

ਜਸਟਿਸ ਐਸਕੇ ਕੌਲ ਅਤੇ ਐਮਐਮ ਸੁੰਦਰੇਸ਼ ਦੀ ਬੈਂਚ ਨੇ ਇਲਾਹਾਬਾਦ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਹਾਈ ਕੋਰਟ ਲਈ ਇਨ੍ਹਾਂ ਮਾਮਲਿਆਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ, ਤਾਂ ਉਸ ਨੂੰ ਇਨ੍ਹਾਂ ਨੂੰ ਸੁਪਰੀਮ ਕੋਰਟ ਕੋਲ ਭੇਜਣਾ ਚਾਹੀਦਾ ਹੈ। 853 ਅਪਰਾਧਿਕ ਅਪੀਲਾਂ ਜਿਨ੍ਹਾਂ ਦੇ ਪਟੀਸ਼ਨਰ 10 ਸਾਲ ਤੋਂ ਵੱਧ ਜੇਲ੍ਹ ਵਿੱਚ ਬਿਤਾ ਚੁੱਕੇ ਹਨ ਉਹ ਹਜੇ ਵੀ ਪੈਂਡਿੰਗ ਹਨ। ਬੈਂਚ ਨੇ ਕਿਹਾ ਕਿ ਅਸੀਂ ਵਿਅਕਤੀ ਦੀ ਆਜ਼ਾਦੀ ਨਾਲ ਸਮਝੌਤਾ ਕਰ ਰਹੇ ਹਾਂ। 


ਬੈਂਚ ਨੇ ਯੂਪੀ ਸਰਕਾਰ ਨੂੰ 853 ਕੇਸਾਂ ਦੀ ਸੂਚੀ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਸ ਵਿੱਚ ਦੋਸ਼ੀ ਕੈਦੀ ਦੀ ਨਜ਼ਰਬੰਦੀ ਦੀ ਮਿਆਦ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਅਤੇ ਇਨ੍ਹਾਂ ਵਿੱਚੋਂ ਕਿਹੜੇ-ਕਿਹੜੇ ਕੇਸਾਂ ਵਿੱਚ ਸਰਕਾਰ ਨੇ ਕਿੰਨੇ ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ। ਬੈਂਚ ਨੇ ਸਰਕਾਰ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਅਗਸਤ ਨੂੰ ਹੋਵੇਗੀ।

ਇਸ ਸਾਲ 22 ਅਪ੍ਰੈਲ ਤੋਂ 17 ਜੁਲਾਈ ਦੇ ਸਮੇਂ ਦੌਰਾਨ 232 ਤਾਜ਼ਾ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਸੁਪਰੀਮ ਕੋਰਟ ਨੇ 15 ਸਾਲ ਤੋਂ ਵੱਧ ਅਤੇ 10 ਤੋਂ 14 ਸਾਲ ਦੇ ਕੈਦੀਆਂ ਦੇ ਸਬੰਧ ਵਿੱਚ ਹਾਈ ਕੋਰਟ ਦੇ ਸੀਨੀਅਰ ਰਜਿਸਟਰਾਰ ਦੁਆਰਾ ਦਾਇਰ ਰਿਪੋਰਟਾਂ ਦੀ ਜਾਂਚ ਤੋਂ ਬਾਅਦ ਕਿਹਾ ਕਿ ਲੱਗਦਾ ਹੈ ਕਿ 62 ਜ਼ਮਾਨਤ ਪਟੀਸ਼ਨਾਂ ਦਾ ਨਿਪਟਾਰਾ ਹੋਣਾ ਬਾਕੀ ਹੈ। 


Get the latest update about national news, check out more about Allahabad high court, judiciary, supreme court orders to Allahabad high court & supreme court

Like us on Facebook or follow us on Twitter for more updates.