12 ਸਾਲਾਂ ਤੋਂ ਕਿਰਾਏਦਾਰ ਨੂੰ ਮਕਾਨ 'ਚੋ ਕੱਢਣ ਲਈ ਮਕਾਨ ਮਾਲਕ ਨੇ ਨਿਹੰਗ ਸਿੰਘਾਂ ਦਾ ਲਿਆ ਸਹਾਰਾ

ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਦੇ ਅਧੀਨ ਆਉਦੇ ਇਲਾਕਾ ਕਪੂਰ ਨਗਰ ਦਾ ਹੈ। ਜਿਥੋਂ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਵਲੋਂ ਆਪਣੇ ਮਕਾਨ ਮਾਲਿਕ ਜਸਵੀਰ ਸਿੰਘ ਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਮਿਲ ਧੱਕਾ ਸ਼ਾਹੀ ਕਰਨ ਅਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਹਨ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਦੇ ਅਧੀਨ ਆਉਦੇ ਇਲਾਕਾ ਕਪੂਰ ਨਗਰ ਦਾ ਹੈ। ਜਿਥੋਂ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਵਲੋਂ ਆਪਣੇ ਮਕਾਨ ਮਾਲਿਕ ਜਸਵੀਰ ਸਿੰਘ ਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਮਿਲ ਧੱਕਾ ਸ਼ਾਹੀ ਕਰਨ ਅਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਹਨ। ਉਸਦਾ ਕਹਿਣਾ ਹੈ ਕਿ ਉਸ ਵਲੋਂ ਇਸ ਸੰਬਧੀ ਇਕ ਕੇਸ ਹਾਈ ਕੋਰਟ ਵਿੱਚ ਲਗਾਇਆ ਗਿਆ ਹੈ ਜਿਸ ਸੰਬਧੀ ਉਸਨੂੰ ਨਿਆਂ ਦੀ ਆਸ ਹੈ ਪਰ ਮਕਾਨ ਮਾਲਿਕ ਜਸਵੀਰ ਸਿੰਘ ਤੇ ਨਿਹੰਗ ਸਿੰਘ ਉਸਨੂੰ ਜਬਰੀ ਮਕਾਨ ਵਿੱਚੋ ਕੱਢਣਾ ਚਾਹੁੰਦੇ ਹਨ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਕਿਰਾਏਦਾਰ ਇੰਦਰਜੀਤ ਸਿੰਘ ਨੇ ਦਸਿਆ ਕਿ ਉਹ ਇਸ ਮਕਾਨ ਵਿੱਚ 12ਸਾਲਾਂ ਤੋ ਰਹਿ ਰਿਹਾ ਹੈ ਅਤੇ ਮਕਾਨ ਮਾਲਿਕ ਦੀ ਦਖਲਅੰਦਾਜ਼ੀ ਦੇ ਚਲਦੇ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਗਿਆ ਹੈ ਪਰ ਮਕਾਨ ਮਾਲਿਕ ਜਸਵੀਰ ਸਿੰਘ ਧੱਕੇ ਨਾਲ ਉਸ ਨਾਲ ਗੁੰਡਾਗਰਦੀ ਕਰ ਉਸ ਨੂੰ ਮਕਾਨ 'ਚੋ ਕੱਢਣਾ ਚਾਹੁੰਦਾ ਹੈ। ਜਿਸ ਸੰਬਧੀ ਉਸਨੇ ਪੁਲਿਸ ਪ੍ਰਸ਼ਾਸ਼ਨ ਨੂੰ ਸੁਚੇਤ ਕੀਤਾ ਹੈ ਪਰ ਪੁਲਿਸ ਪ੍ਰਸ਼ਾਸ਼ਨ ਦੇ ਚਾਰ ਮੁਲਾਜਮਾਂ ਉਪਰ ਨਿਹੰਗ ਸਿੰਘ ਭਾਰੀ ਮਾਤਰਾ ਵਿਚ ਪਹੁੰਚ ਦਬਾਅ ਬਣਾ ਰਹੇ ਹਨ। ਉਸਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਸੰਬਧੀ ਗੱਲਬਾਤ ਕਰਦਿਆਂ ਮਕਾਨ ਮਾਲਿਕ ਜਸਵੀਰ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਦੱਸਿਆ ਕਿ ਅਸੀ ਆਪਣੀ ਜਗ੍ਹਾ ਖਾਲੀ ਕਰਵਾਉਣ ਆਏ ਹਾਂ ਜੇਕਰ ਕੋਈ ਵੀ ਕਿਸੇ ਨਾਲ ਧੱਕਾ ਕਰਦਾ ਹੈ ਤਾਂ ਉਸਨੂੰ ਰੋਕਣ ਲਈ ਗੁਰੂ ਕੀ ਫੋਜਾਂ ਉਸਦੇ ਨਾਲ ਖੜੀਆਂ ਹਨ ਅਸੀ ਜਸਵੀਰ ਸਿੰਘ ਨੂੰ ਇਨਸਾਫ ਦਿਵਾ ਕੇ ਹੀ ਜਾਵਾਂਗੇ।

Get the latest update about news in punjabi, check out more about nihang, amritsar news & punjab news

Like us on Facebook or follow us on Twitter for more updates.