ਕਰਾਚੀ— ਹਾਲ ਹੀ 'ਚ ਪਾਕਿਸਤਾਨ ਸਟਾਕ ਐਕਸਚੇਂਜ 'ਤੇ ਅੱਤਵਾਦੀ ਹਮਲਾ ਹੋਇਆ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪਾਕਿਸਤਾਨ ਸਟਾਕ ਐਕਸਚੇਂਜ 'ਤੇ ਅੱਜ ਸਵੇਰੇ ਹੋਏ ਅੱਤਵਾਦੀ ਹਮਲੇ 'ਚ ਚਾਰ ਸੁਰੱਖਿਆ ਗਾਰਡ, ਇਕ ਪੁਲਸ ਅਫਸਰ ਤੇ ਇਕ ਨਾਗਰਿਕ ਮਾਰਿਆ ਗਿਆ। ਇਸ ਹਮਲੇ ਵਿੱਚ ਸ਼ਾਮਲ ਚਾਰ ਦਹਿਸ਼ਤਗਰਦਾਂ ਨੂੰ ਵੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ। ਇਸ ਹਮਲੇ 'ਚ ਕੁੱਲ੍ਹ 10 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਕ ਵਾਹਨ ਵੀ ਕਬਜ਼ੇ ਵਿੱਚ ਲਿਆ ਹੈ, ਜਿਸ ਵਿੱਚ ਦਹਿਸ਼ਤਗਰਦ ਆਏ ਸਨ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਦਹਿਸ਼ਤਗਰਦਾਂ ਨੇ ਗੇਟ 'ਤੇ ਗ੍ਰੇਨੇਡ ਸੁੱਟਿਆ, ਮਗਰੋਂ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਸ ਹਮਲੇ ਵਿੱਚ ਕਿੰਨੇ ਦਹਿਸ਼ਤਗਰਦ ਸ਼ਾਮਲ ਸਨ, ਪਰ ਦਾਅਵਾ ਕੀਤਾ ਜਾ ਰਿਹਾ ਹੈ ਚਾਰ ਦਹਿਸ਼ਤਗਰਦਾਂ ਨੇ ਇਹ ਕਾਰਵਾਈ ਕੀਤੀ। ਹਮਲੇ ਮਗਰੋ ਦਹਿਸ਼ਤਗਰਦ ਕੁਝ ਸਮਾਂ ਇਮਾਰਤ ਵਿਚ ਲੁਕੇ ਰਹੇ ਅਤੇ ਗੋਲੀਆਂ ਚਲਾਉਂਦੇ ਰਹੇ। ਪੁਲਸ ਨੂੰ ਦਹਿਸ਼ਤਗਰਦਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨਾਲ ਸਬੰਧਤ ਮਜੀਦ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।A clip shot by an eyewitness in a building overlooking the Pakistan Stock Exchange building shows the attack on the building with intense firing
— omar r quraishi (@omar_quraishi) June 29, 2020
The PSX is situation in Karachi’s main business district walking distance from the central bank & provincial police headquarters pic.twitter.com/Y1KUCS4zWj
ਸੀਨੀਅਰ ਪੁਲਸ ਅਧਿਕਾਰੀ ਸ਼ਰਜੀਲ ਖਰਾਲ ਨੇ ਦੱਸਿਆ ਕਿ ਹਮਲੇ ਵਿੱਚ ਤਿੰਨ ਪੁਲਸ ਮੁਲਾਜ਼ਮਾਂ ਸਮੇਤ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿ ਇਹ ਅਰਥਚਾਰੇ ਅਤੇ ਕੌਮੀ ਸੁਰੱਖਿਆ 'ਤੇ ਹਮਲਾ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
Get the latest update about True Scoop News, check out more about World News, Terrorist Attack, Karachi News & News In Punjabi
Like us on Facebook or follow us on Twitter for more updates.