ਨਵੀਂ ਦਿੱਲੀ— ਵਿਸ਼ਵ ਸਹਿਤ ਸੰਗਠਨ (WHO) ਨੇ ਇਕ ਵਾਰ ਫਿਰ ਕੋਰੋਨਾਵਾਇਰਸ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ, ਜੋ ਦੁਨੀਆ ਦੀ ਚਿੰਤਾ ਵਧਾ ਸਕਦੀ ਹੈ। ਡਬਲਿਊ.ਐੱਚ.ਓ ਮੁਤਾਬਕ ਮਹਾਂਮਾਰੀ ਦੇ ਹਾਲੇ ਖ਼ਤਮ ਹੋਣ ਦੀ ਕੋਈ ਉਮੀਦ ਨਹੀਂ ਹੈ, ਬਲਕਿ ਆਉਣ ਵਾਲੇ ਸਮੇਂ 'ਚ ਦੁਨੀਆਭਰ 'ਚ ਹਰ 10 'ਚੋਂ ਇਕ ਵਿਅਕਤੀ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋ ਸਕਦਾ ਹੈ।
ਇਸ ਸਾਲ ਪਵੇਗੀ ਕੜਾਕੇ ਦੀ ਠੰਡ, 15 ਅਕਤੂਬਰ ਤੋਂ ਬਾਅਦ ਪਲਟੇਗਾ ਮੌਸਮ
ਡਬਲਿਊ.ਐੱਚ.ਓ 'ਚ ਐਂਮਰਜੈਂਸੀ ਪ੍ਰੋਗਰਾਮਾਂ ਦੇ ਮੁੱਖੀ ਡਾ. ਮਾਈਕਲ ਰਿਆਨ ਨੇ ਕਿਹਾ ਕਿ ਮਹਾਂਮਾਰੀ ਦਾ ਫੈਸਲਾ ਹਾਲੇ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਤਾਜ਼ਾ ਅਨੁਮਾਨ ਕਹਿੰਦਾ ਹੈ ਕਿ ਵਿਸ਼ਵ ਦੇ 10 ਫੀਸਦੀ ਲੋਕ ਕੋਰੋਨਾਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ ਭਾਵ ਦੁਨੀਆ ਦੀ ਲਗਭਗ 760 ਕਰੋੜ ਜਨਸੰਖਿਆ 'ਚੋਂ 76 ਕਰੋੜ ਲੋਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋ ਸਕਦੇ ਹਨ।
ਜੇਕਰ ਤੁਸੀਂ ਵੀ ਹੋ Coffee ਪੀਣ ਦੇ ਸ਼ੌਕੀਣ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ!!
ਰਿਆਨ ਨੇ ਕਿਹਾ ਕਿ ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਮੁਤਾਬਕ ਸੰਕ੍ਰਮਣ ਦੀ ਸਥਿਤੀ ਬਦਲ ਸਕਦੀ ਹੈ। ਕੁੱਲ੍ਹ ਮਿਲਾ ਕੇ ਇਹ ਕਹਿਣਾ ਠੀਕ ਹੋਵੇਗਾ ਕਿ ਦੁਨੀਆ ਦੀ ਵੱਡੀ ਆਬਾਦੀ 'ਤੇ ਹੁਣ ਵੀ ਸੰਕ੍ਰਮਣ ਦਾ ਖ਼ਤਰਾ ਮੰਡਰਾ ਰਿਹਾ ਹੈ। ਹੁਣ ਅਸੀਂ ਮੁਸ਼ਕਿਲ ਸਮੇਂ ਵੱਲ ਜਾ ਰਹੇ ਹਾਂ। ਇਹ ਮਹਾਂਮਾਰੀ ਲਗਾਤਾਰ ਫੈਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ ਪੂਰਬੀ ਏਸ਼ੀਆ ਦੇ ਕੁਝ ਹਿੱਸਿਆ 'ਚ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਯੂਰਪ ਅਤੇ ਪੂਰਬੀ ਭੂ-ਮੱਧ ਸਾਗਰੀ ਖੇਤਰ 'ਚ ਸੰਕ੍ਰਮਣ ਅਤੇ ਸੰਕ੍ਰਮਣ ਨਾਲ ਮੌਤਾਂ ਦੇ ਮਾਮਲੇ ਵੀ ਵੱਧ ਰਹੇ ਹਨ।
ਕੋਰੋਨਾ ਤੋਂ ਬਾਅਦ ਅਮਰੀਕਾ 'ਤੇ ਮੰਡਰਾ ਰਿਹੈ ਇਕ ਹੋਰ ਖ਼ਤਰਾ, 8 ਸ਼ਹਿਰਾਂ 'ਚ ਹਾਈ ਅਲਰਟ
ਉੱਥੇ ਇਸ ਤੋਂ ਪਹਿਲਾਂ ਡਬਲਿਊ.ਐੱਚ.ਓ ਨੇ ਕਿਹਾ ਸੀ ਕਿ ਦੁਨੀਆ ਦੀ 10 ਪ੍ਰਤੀਸ਼ਤ ਆਬਾਦੀ ਕੋਰੋਨਾਵਾਇਰਸ ਕੋਵਿਡ-19 ਦੇ ਸੰਕ੍ਰਮਣ ਦੀ ਲਪੇਟ 'ਚ ਆ ਚੁੱਕੀ ਹੈ ਅਤੇ ਹੁਣ ਵੀ ਬਹੁਤ ਵੱਡੀ ਆਬਾਦੀ 'ਤੇ ਸੰਕ੍ਰਮਿਤ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਡਬਲਿਊ.ਐੱਚ.ਓ ਮੁਤਾਬਕ ਲੋਕਾਂ ਦੇ ਕੋਰੋਨਾ ਵਾਇਰਸ ਕੋਵਿਡ-19 ਨਾਲ ਸੰਕ੍ਰਮਿਤ ਹੋਣ ਦੇ ਜੋ ਆਂਕੜੇ ਸਾਹਮਣੇ ਆ ਰਹੇ ਹਨ, ਉਹ ਸਿਰਫ ਇਕ ਪਹਿਲੂ ਹੈ, ਕਿਉਂਕਿ ਇੰਨੇ ਵੱਡੇ ਪੱਧਰ 'ਤੇ ਗਿਣਤੀ ਦੇ ਸਹੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।