YouTube ਤੇ 17 ਸਾਲ ਪਹਿਲਾਂ ਅਪਲੋਡ ਹੋਈ ਉਹ ਵੀਡੀਓ, ਜਿਸ ਨੂੰ ਮਿਲੇ 23.5 ਕਰੋੜ VIEW

ਯੂਟਿਊਬ ਇਕ ਅਜਿਹਾ ਮਨੋਰੰਜਨ ਦਾ ਸਾਧਨ ਹੈ ਜਿਸ ਤੇ ਕੋਈ ਵੀ ਇਨਸਾਨ ਵੀਡੀਓ ਅਪਲੋਡ ਕਰ ਸਕਦਾ ਹੈ ਤੇ ਕੋਈ ਵੀ ਦਰਸ਼ਕ ਉਸ ਨੂੰ ਬਿਨਾ ਕਿਸੇ ਭੁਗਤਾਨ ਤੋਂ ਦੇਖ ਸਕਦਾ ਹੈ। ਇਨ੍ਹਾਂ ਵੀਡੀਓ ਨੂੰ ਕਿੰਨੇ ਕਿੰਨੇ ਵਿਓ ਆ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਯੂ ਟਿਊਬ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਅਪਲੋਡ ਕੀਤੀ ਹੈ...

ਯੂਟਿਊਬ ਇਕ ਅਜਿਹਾ ਮਨੋਰੰਜਨ ਦਾ ਸਾਧਨ ਹੈ ਜਿਸ ਤੇ ਕੋਈ ਵੀ ਇਨਸਾਨ ਵੀਡੀਓ ਅਪਲੋਡ ਕਰ ਸਕਦਾ ਹੈ ਤੇ ਕੋਈ ਵੀ ਦਰਸ਼ਕ ਉਸ ਨੂੰ ਬਿਨਾ ਕਿਸੇ ਭੁਗਤਾਨ ਤੋਂ ਦੇਖ ਸਕਦਾ ਹੈ। ਇਨ੍ਹਾਂ ਵੀਡੀਓ ਨੂੰ ਕਿੰਨੇ ਕਿੰਨੇ ਵਿਓ ਆ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਯੂ ਟਿਊਬ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਅਪਲੋਡ ਕੀਤੀ ਹੈ ਜੋ ਕਿ ਉਨ੍ਹਾਂ ਦੁਆਰਾ ਯੂਟਿਊਬ ਤੇ 17 ਸਾਲ ਪਹਿਲਾਂ ਸ਼ੇਅਰ ਕੀਤੀ ਗਈ ਸੀ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਯੂਟਿਊਬ ਦੀ ਸ਼ੁਰੂਆਤ ਛੋਟੇ ਵੀਡੀਓ ਨਾਲ ਹੋਈ ਸੀ। ਜਿਸ ਨੂੰ ਸਭ ਤੋਂ ਪਹਿਲਾਂ ਯੂਟਿਊਬ ਦੇ ਸਹਿ-ਸੰਸਥਾਪਕ ਜਾਵੇਦ ਕਰੀਮ ਨੇ ਅਪਲੋਡ ਕੀਤਾ ਸੀ।

View this post on Instagram
A post shared by YouTube India (@youtubeindia)

17 ਸਾਲ ਪਹਿਲਾਂ ਅਪਲੋਡ ਕੀਤੀ ਗਈ 19 ਸੈਕਿੰਡ ਦੀ ਇਸ ਵੀਡੀਓ ਵਿੱਚ ਜਾਵੇਦ ਕਰੀਮ ਸੈਨ ਡਿਏਗੋ ਚਿੜੀਆਘਰ ਵਿੱਚ ਹਾਥੀ ਦੇ ਘੇਰੇ ਦੇ ਸਾਹਮਣੇ ਖੜ੍ਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਉਸ ਦੇ ਵੈਰੀਫਾਈਡ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਇਕੋ-ਇਕ ਵੀਡੀਓ ਹੈ। ਇਸ ਨੂੰ 23.5 ਕਰੋੜ ਵਿਊਜ਼ ਮਿਲ ਚੁੱਕੇ ਹਨ।


YouTube ਦੀ ਸ਼ੁਰੂਆਤ ਕਿਵੇਂ ਹੋਈ? ਇਸ ਬਾਰੇ ਇਹ ਵੀਡੀਓ ਕਈ ਪਲੇਟਫਾਰਮਾਂ ਅਤੇ ਪੋਸਟਾਂ 'ਤੇ ਪਾਈ ਜਾਵੇਗੀ। ਪਰ ਵੈੱਬਸਾਈਟ ਦੇ ਇੰਸਟਾਗ੍ਰਾਮ ਹੈਂਡਲ 'ਤੇ 17 ਸਾਲ ਪੁਰਾਣਾ ਵੀਡੀਓ ਦੇਖ ਕੇ ਯੂਜ਼ਰਸ ਫਿਰ ਤੋਂ ਹੈਰਾਨ ਰਹਿ ਗਏ।  YouTube ਨੂੰ ਅਧਿਕਾਰਤ ਤੌਰ 'ਤੇ 14 ਫਰਵਰੀ 2005 ਨੂੰ ਲਾਂਚ ਕੀਤਾ ਗਿਆ ਸੀ। ਔਨਲਾਈਨ ਵੀਡੀਓ ਸ਼ੇਅਰਿੰਗ ਪਲੇਟਫਾਰਮ ਗੂਗਲ ਤੋਂ ਬਾਅਦ ਦੂਜੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਵੈਬਸਾਈਟ ਹੈ। ਵੈੱਬਸਾਈਟ ਦੇ ਮੁਤਾਬਕ, ਯੂਟਿਊਬ ਦੇ 2.5 ਬਿਲੀਅਨ ਤੋਂ ਵੱਧ ਮਾਸਿਕ ਉਪਭੋਗਤਾ ਹਨ।

Get the latest update about YOU TUBE YOU TUBE FIRST VIDEO, check out more about VIRAL VIDEO IN YOU TUBE, JAVED KAREEM & YOU TUBE FIRST VIDEO 235 MILLION VIEWS

Like us on Facebook or follow us on Twitter for more updates.