ਵਿਜ਼ੀਲੈਂਸ ਬਿਓਰੋ ਹੁਣ 'ਆਮਦਨ ਤੋਂ ਵੱਧ ਸੰਪਤੀ' ਦੇ ਮਾਮਲਿਆਂ ਤੇ ਕਰੇਗਾ ਕਾਰਵਾਈ

ਆਪ ਪਾਰਟੀ ਬਣਨ ਤੋਂ ਬਾਅਦ ਵਿਜੀਲੈਂਸ ਵਿਭਾਗ ਐਕਸ਼ਨ ਮੌਡ 'ਚ ਆ ਚੁੱਕਿਆ ਹੈ। ਹਾਲ੍ਹੀ 'ਚ ਮਿਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਵਿਜੀਲੈਂਸ ਵਿਭਾਗ ਦੇ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ

ਵਿਜੀਲੈਂਸ ਵਿਭਾਗ ਪੰਜਾਬ 'ਚ ਲਗਾਤਾਰ ਵੱਧ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ। ਆਪ ਪਾਰਟੀ ਬਣਨ ਤੋਂ ਬਾਅਦ ਵਿਜੀਲੈਂਸ ਵਿਭਾਗ ਐਕਸ਼ਨ ਮੌਡ 'ਚ ਆ ਚੁੱਕਿਆ ਹੈ। ਹਾਲ੍ਹੀ 'ਚ ਮਿਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਵਿਜੀਲੈਂਸ ਵਿਭਾਗ ਦੇ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਵਿਭਾਗ ਵਲੋਂ ਜੋ ਮੰਤਰੀਆ, ਅਫਸਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਫੜ੍ਹਿਆ ਗਿਆ ਹੈ ਉਨ੍ਹਾਂ ਦੀ ਆਮਦਨ ਤੋਂ ਵੱਧ ਸੰਪਤੀ ਦੀ ਵੀ ਜਾਂਚ ਕੀਤੀ ਜਾਵੇਗੀ।  

ਜਾਣਕਾਰੀ ਮੁਤਾਬਿਕ ਪਿੱਛਲੇ ਕੁੱਝ ਸਮੇਂ 'ਚ ਵਿਜੀਲੈਂਸ ਵਿਭਾਗ ਨੇ ਕਈ ਅਫਸਰਾਂ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ਼ ਕੀਤੇ ਹਨ ਉਨ੍ਹਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ ਹੁਣਮੰਤਰੀਆ ਅਫਸਰਾਂ ਤੇ ਹੋਰ ਮਾਮਲੇ ਵੀ ਦਰਜ਼ ਕੀਤੇ ਜਾ ਸਕਦੇ ਹਨ। ਇਨ੍ਹਾਂ ਭ੍ਰਿਸ਼ਟ ਅਫਸਰਾਂ ਵਿੱਚੋ ਕੁੱਝ ਅਜਿਹੇ ਅਫਸਰ ਵੀ ਹਨ ਜਿਨ੍ਹਾਂ ਦੀ ਸੰਪਤੀ ਉਨ੍ਹਾਂ ਦੀ ਆਮਦਨ ਤੋਂ ਕੀਤੇ ਜਿਆਦਾ ਹੈ। ਵਿਜੀਲੈਂਸ ਵਿਭਾਗ ਦੇ ਵਲੋਂ ਹੁਣ ਇਹ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਸੰਪਤੀ ਕਿਵੇਂ ਬਣੀ ਇਨ੍ਹਾਂ ਪਿੱਛੇ ਖਰਚ ਕਿਥੋਂ ਇਕੱਠਾ ਹੋਇਆ। ਜੋ ਪੈਸਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਇਕੱਠਾ ਕੀਤਾ ਗਿਆ ਕੀਤੇ ਉਹ ਪੈਸਾ ਸੰਪਤੀ ਬਣਾਉਣ 'ਚ ਤਾਂ ਨਹੀਂ ਲੱਗਿਆ। ਇਨ੍ਹਾਂ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਇਹਨਾਂ ਮੰਤਰੀਆਂ ਖਿਲਾਫ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਦਰਜ਼ ਕੀਤੇ ਜਾਣਗੇ। 

ਦਸ ਦਈਏ ਕਿ ਆਪ ਸਰਕਾਰ ਦੇ ਐਕਸ਼ਨ 'ਚ ਆਉਣ ਦੇ ਨਾਲ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਹੋਰ ਤੇਜ਼ ਕਰ ਦਿੱਤੀ ਗਈ ਸੀ। ਕੁਝ ਅਜਿਹੇ ਅਫਸਰ ਹਜੇ ਵੀ ਹਨ ਜਿਨ੍ਹਾਂ ਦੀ ਆਮਦਨ ਨਾਲੋਂ ਵੱਧ ਸੰਪਤੀ ਤੇ ਹੁਣ ਵਿਜੀਲੈਂਸ ਦੀ ਨਜ਼ਰ 'ਚ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਅਫਸਰਾਂ ਤੇ ਹੁਣ ਭ੍ਰਿਸ਼ਟਾਚਾਰ ਦੇ ਨਾਲ ਨਾਲ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵੀ ਦਰਜ਼ ਕੀਤੇ ਜਾਣਗੇ।  

Get the latest update about VIGILANCE BUREAU PUNJAB, check out more about ACTION AGAINST CORRUPTION & VIGILANCE BUREAU PUNJAB ACTION ON Assets Exceeding Income

Like us on Facebook or follow us on Twitter for more updates.