ਕੋਰੋਨਾ ਕਾਰਨ ਪ੍ਰਭਾਵਿਤ ਹੋਇਆ CANADA ਦੇ ਹਾਈ ਕਮਿਸ਼ਨ ਦਾ ਕੰਮ, ਕੀਤਾ ਟਵੀਟ

ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਭਾਰਤ ਦੇ ਕਈ...

ਟੋਰਾਂਟੋ: ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਭਾਰਤ ਦੇ ਕਈ ਸੂਬਿਆਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਭਾਰਤ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਨੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ।

ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰਤ ਵਿਚ ਵਧ ਰਹੀ ਕੋਵਿਡ-19 ਦੀ ਗਿਣਤੀ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਪਾਬੰਦੀਆਂ ਕਾਰਨ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਨੇ ਕੰਮ ਕਰਨ ਦੇ ਘੰਟੇ ਅਤੇ ਦਿਨ ਘੱਟ ਕੀਤੇ ਹਨ। ਇਸ ਦੇ ਨਾਲ ਬਾਇਓਮੈਟ੍ਰਿਕ ਮੁਲਾਕਾਤਾਂ ਦੇ ਨਾਲ-ਨਾਲ ਪਾਸਪੋਰਟ ਕੋਰੀਅਰ ਸੇਵਾਵਾਂ ਦੀ ਉਪਲਬੱਧਤਾ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

ਇਸ ਦੌਰਾਨ ਕੈਨੇਡਾ ਦੇ ਹਾਈ ਕਮਿਸ਼ਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਖੁਦ ਵੀ ਵਰਕਿੰਗ ਕੈਪੇਸਿਟੀ ਨੂੰ ਘਟਾਇਆ ਹੈ ਤਾਂ ਜੋਂ ਉਨ੍ਹਾਂ ਦੇ ਸਟਾਫ ਤੇ ਗਾਹਕਾਂ ਦੀ ਸੁਰੱਖਿਆ ਨੂੰ ਪੁਖਤਾ ਕੀਤਾ ਜਾ ਸਕੇ। ਇਸ ਦੌਰਾਨ ਪ੍ਰਸੈਸਿੰਗ ਵਿਚ ਦੇਰੀ ਹੋ ਸਕਦੀ ਹੈ। ਤੁਹਾਡਾ ਸੰਜਮ ਵਰਤਣ ਲਈ ਧੰਨਵਾਦ।

ਅਗਲੇ ਮਹੀਨੇ 90 ਹਜ਼ਾਰ PR ਹੋਣਗੇ ਜਾਰੀ
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਗਲੇ ਮਹੀਨੇ 90,000 ਐਸੈਂਸ਼ੀਅਲ ਵਰਕਰਾਂ ਅਤੇ ਅੰਤਰਰਾਸ਼ਟਰੀ ਗਰੈਜੂਏਟ ਸਟੂਡੈਂਟਸ ਲਈ ਪੀ.ਆਰ. ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਅੱਜ ਦੱਸਿਆ ਹੈ ਕਿ ਇਨ੍ਹਾਂ ਨਿਰਦੇਸ਼ਾਂ ਨਾਲ ਕੈਨੇਡਾ ਵਿਚ ਪਹਿਲਾਂ ਰਹਿ ਰਹੇ ਯੋਗ ਕਾਮਿਆਂ, ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।

Get the latest update about work, check out more about high commission, Truescoop News, Canada & coronavirus

Like us on Facebook or follow us on Twitter for more updates.