ਤੇਜ਼ੀ ਨਾਲ ਘਟ ਰਹੀ ਦੁਨੀਆ ਦੀ ਆਬਾਦੀ, ਸਾਲ 2100 ਤੱਕ ਭਾਰਤ 'ਚ ਹੋ ਜਾਵੇਗੀ 29 ਕਰੋੜ ਲੋਕਾਂ ਦੀ ਕਮੀ, ਜਾਣੋ ਕਾਰਨ

ਇੱਕ ਤਾਜ਼ਾ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2064 ਤੱਕ ਧਰਤੀ ਦੀ ਕੁੱਲ ਆਬਾਦੀ 9.7 ਬਿਲੀਅਨ ਤੱਕ ਪਹੁੰਚ ਜਾਵੇਗੀ। ਇਸ ਤੋਂ ਬਾਅਦ ਸਾਲ 2100 'ਚ ਇਹ ਘਟ ਕੇ 8.79 ਅਰਬ 'ਤੇ ਆ ਜਾਵੇਗਾ...

ਇਸ ਸਮੇਂ ਦੁਨੀਆ ਸਭ ਤੋਂ ਵੱਧ ਚਰਚਿਤ ਮਸਲਿਆਂ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਵਧਦੀ ਜਨਸੰਖਿਆ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਇਹ ਖਬਰ ਸਾਹਮਣੇ ਆਈ ਹੈ ਕਿ ਦੁਨੀਆ ਦੀ ਅਬਾਦੀ ਵੀ ਲਗਾਤਾਰ ਘਟ ਰਹੀ ਹੈ। ਇੱਕ ਤਾਜ਼ਾ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2064 ਤੱਕ ਧਰਤੀ ਦੀ ਕੁੱਲ ਆਬਾਦੀ 9.7 ਬਿਲੀਅਨ ਤੱਕ ਪਹੁੰਚ ਜਾਵੇਗੀ। ਇਸ ਤੋਂ ਬਾਅਦ ਸਾਲ 2100 'ਚ ਇਹ ਘਟ ਕੇ 8.79 ਅਰਬ 'ਤੇ ਆ ਜਾਵੇਗਾ। ਲੈਂਸੇਟ ਮੈਡੀਕਲ ਜਰਨਲ ਦੀ ਇਸ ਰਿਪੋਰਟ ਦੇ ਅਨੁਸਾਰ, ਸਦੀ ਦੇ ਅੰਤ ਤੱਕ, ਭਾਰਤ ਵਿੱਚ 29 ਕਰੋੜ ਲੋਕਾਂ ਦੀ ਕਮੀ ਹੋ ਜਾਵੇਗੀ।

ਦੁਨੀਆ ਦੀ ਸਭ ਤੋਂ ਜਿਆਦਾ ਅਬਾਦੀ ਵਾਲਾ ਦੇਸ਼ ਚੀਨ ਦੇ ਲੋਕ ਬਹੁਤ ਤੇਜ਼ੀ ਨਾਲ ਬੁਢਾਪੇ ਵੱਲ ਵੱਧ ਰਹੇ ਹਨ। ਸਾਲ 2100 ਤੱਕ, ਚੀਨ ਦੀ ਅੱਧੀ ਆਬਾਦੀ ਘੱਟ ਜਾਵੇਗੀ। ਇੱਥੇ ਸਿਰਫ 74 ਕਰੋੜ ਦੀ ਆਬਾਦੀ ਹੋਣ ਦਾ ਅੰਦਾਜ਼ਾ ਹੈ, ਜੋ ਮੌਜੂਦਾ ਸਮੇਂ 668 ਕਰੋੜ ਤੋਂ ਘੱਟ ਕੇ 140 ਕਰੋੜ ਰਹਿ ਗਈ ਹੈ। 


ਮਾਹਿਰਾਂ ਮੁਤਾਬਿਕ ,ਆਬਾਦੀ ਵਿੱਚ ਗਿਰਾਵਟ ਦਾ ਕਾਰਨ ਸ਼ਹਿਰੀਕਰਨ ਦੇ ਨਾਲ-ਨਾਲ ਔਰਤਾਂ ਦੀ ਸਿੱਖਿਆ, ਕੰਮ ਅਤੇ ਜਨਮ ਨਿਯੰਤਰਣ ਸਾਧਨਾਂ ਤੱਕ ਬਿਹਤਰ ਪਹੁੰਚ ਨੂੰ ਮੰਨਿਆ ਹੈ। 1960 ਵਿੱਚ, ਇੱਕ ਔਰਤ ਨੇ ਦੁਨੀਆ ਭਰ ਵਿੱਚ ਔਸਤਨ 5.2 ਬੱਚਿਆਂ ਨੂੰ ਜਨਮ ਦਿੱਤਾ। ਅੱਜ ਇਹ ਅੰਕੜਾ 2.4 ਬੱਚਿਆਂ ਤੱਕ ਪਹੁੰਚ ਗਿਆ ਹੈ। ਸਾਲ 2100 ਤੱਕ ਇਹ 1.66 ਤੱਕ ਪਹੁੰਚ ਜਾਵੇਗਾ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਯੂਰਪ ਦੀ ਤਰ੍ਹਾਂ ਏਸ਼ੀਆ ਅਤੇ ਦੱਖਣੀ ਅਮਰੀਕਾ ਵਿਚ ਆਬਾਦੀ ਘਟਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਅਫ਼ਰੀਕਾ ਵਿੱਚ ਆਬਾਦੀ ਵਧਦੀ ਰਹੇਗੀ, ਵਿਕਾਸ ਦੀ ਦਰ ਹੌਲੀ ਰਹੇਗੀ। ਨਾਈਜੀਰੀਆ ਵਿੱਚ 58 ਮਿਲੀਅਨ ਲੋਕਾਂ ਤੱਕ ਵਧਣ ਦੀ ਸਮਰੱਥਾ ਹੈ।

Get the latest update about climate change, check out more about Indian population, pollution, population related study & new study

Like us on Facebook or follow us on Twitter for more updates.