ਪੰਜਾਬ 'ਚ ਹਨ 4 ਹਵਾਈ ਅੱਡੇ ਪਰ 2 ਸਾਲਾਂ ਤੋਂ ਕਰ ਰਹੇ ਫਲਾਈਟਾਂ ਦਾ ਇੰਤਜ਼ਾਰ

ਪੂਰੇ ਦੇਸ਼ ਵਿਚ ਏਅਰਫੋਰਸ ਸਰਵਿਸ ਸਟੇਸ਼ਨਾਂ ਨੂੰ ਉਡਾਣ-ਰੀਜ਼ਨਲ ਕਨੈਕਟੀਵਿਟੀ ਸਕੀਮ ਦੇ ਤਹਿਤ ਸਿਵਲ ਏਅਰਪੋਰਟ ਵਿਚ ਤਬਦੀਲ ਕੀਤਾ ਗਿਆ ਸੀ। ਜਿਸ ਵਿਚ ਪੰਜਾਬ ਦੇ 4 ਏਅਰਪੋਰਟ ਸਨ। ਪਠਾਨਕੋਟ, ਆਦਮਪੁਰ, ਲੁਧਿਆਣਾ ਅ...

ਜਲੰਧਰ : ਪੂਰੇ ਦੇਸ਼ ਵਿਚ ਏਅਰਫੋਰਸ ਸਰਵਿਸ ਸਟੇਸ਼ਨਾਂ ਨੂੰ ਉਡਾਣ-ਰੀਜ਼ਨਲ ਕਨੈਕਟੀਵਿਟੀ ਸਕੀਮ ਦੇ ਤਹਿਤ ਸਿਵਲ ਏਅਰਪੋਰਟ ਵਿਚ ਤਬਦੀਲ ਕੀਤਾ ਗਿਆ ਸੀ। ਜਿਸ ਵਿਚ ਪੰਜਾਬ ਦੇ 4 ਏਅਰਪੋਰਟ ਸਨ। ਪਠਾਨਕੋਟ, ਆਦਮਪੁਰ, ਲੁਧਿਆਣਾ ਅਤੇ ਬਠਿੰਡਾ ਵਿਚ ਏਅਰਫੋਰਸ ਦੇ ਰਨਵੇ ਨੂੰ ਸਿਵਲ ਏਅਰਪੋਰਟ ਲਈ ਵੀ ਇਸਤੇਮਾਲ ਕੀਤਾ ਜਾਣਾ ਹੈ। ਇਨ੍ਹਾਂ ਸਾਰੇ ਏਅਰਪੋਰਟ ਰਾਹੀਂ ਹਜ਼ਾਰਾਂ ਯਾਤਰੀਆਂ ਨੇ ਪੰਜਾਬ ਤੋਂ ਦਿੱਲੀ, ਜੰਮੂ, ਮੁੰਬਈ ਤੋਂ ਜੈਪੁਰ ਤੱਕ ਦਾ ਸਫਰ ਸ਼ੁਰੂ ਕੀਤਾ। ਹੁਣ ਹਾਲਾਤ ਇਹ ਹੈ ਕਿ ਇਹ ਚਾਰੋ ਏਅਰਪੋਰਟ ਤੋਂ ਫਲਾਈਟ ਬੰਦ ਹੈ। ਲੋਕਾਂ ਨੂੰ ਫਿਰ ਅੰਮ੍ਰਿਤਸਰ ਜਾਂ ਚੰਡੀਗੜ੍ਹ ਤੋਂ ਹੀ ਸਫਰ ਕਰਨਾ ਪੈ ਰਿਹਾ ਹੈ। ਇਨ੍ਹਾਂ ਚਾਰਾਂ ਵਿਚੋਂ ਆਦਮਪੁਰ ਸਿਵਲ ਏਅਰਪੋਰਟ ਦਾ 50 ਹਜ਼ਾਰ ਦੀ ਟ੍ਰੈਵਲ ਹਿਸਟਰੀ ਦੇ ਨਾਲ ਰਿਸਪਾਂਸ ਬਿਹਤਰ ਹੈ ਪਰ ਇਸ ਦੇ ਬਾਵਜੂਦ ਅਜੇ ਫਲਾਈਟ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ।

ਬਠਿੰਡਾ ਏਅਰਪੋਰਟ - ਸੂਬੇ ਵਿਚ ਸਭ ਤੋਂ ਪਹਿਲਾਂ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਨੂੰ ਫਲਾਈਟ ਸ਼ੁਰੂ ਹੋਈ ਸੀ। ਦਸੰਬਰ 2016 ਵਿਚ ਪਹਿਲੀ ਏਅਰ ਇੰਡੀਆ ਦੀ ਅਲਾਇੰਸ ਏਅਰ ਨੇ ਉਡਾਣ ਭਰੀ ਸੀ। 24 ਮਾਰਚ 2020 ਤੋਂ ਬਠਿੰਡਾ ਤੋਂ ਫਲਾਈਟ ਬੰਦ ਹੈ। ਦਿੱਲੀ ਅਤੇ ਜੰਮੂ ਲਈ ਹੁਣ ਤੱਕ ਬਠਿੰਡਾ ਏਅਰਪੋਰਟ ਤੋਂ 34 ਹਜ਼ਾਰ ਅਰਾਈਵਲ ਅਤੇ 33 ਹਜ਼ਾਰ ਲੋਕ ਡਿਪਾਰਚਰ ਹੋ ਚੁੱਕੇ ਹਨ। 3 ਹਜ਼ਾਰ ਟ੍ਰਾਂਜ਼ਿਟ ਯਾਤਰੀ ਸਨ ਜੋ ਸਿੱਧਾ ਜੰਮੂ-ਬਠਿੰਡਾ-ਦਿੱਲੀ ਗਏ ਸਨ। 40 ਏਕੜ ਵਿਚ ਫੈਲਿਆ ਬਠਿੰਡਾ ਏਅਰਪੋਰਟ ਕੋਵਿਡ ਤੋਂ ਪਹਿਲਾਂ ਤੋਂ ਬੰਦ ਹੈ।

ਆਦਮਪੁਰ ਏਅਰਪੋਰਟ- 35 ਏਕੜ ਵਿਚ ਬਣੇ ਆਦਮਪੁਰ ਸਿਵਲ ਏਅਰਪੋਰਟ ਤੋਂ 1 ਮਈ 2018 ਨੂੰ ਆਦਮਪੁਰ-ਦਿੱਲੀ ਫਲਆਈਟ ਸ਼ੁਰੂ ਹੋਈ। ਉਥੋਂ ਦਿੱਲੀ, ਜੈਪੁਰ, ਮੁੰਬਈ ਕਨੈਕਟੀਵਿਟੀ ਫਲਾਈਟ ਡੇਲੀ ਚੱਲੀ ਸੀ ਪਰ ਕੋਰੋਨਾ ਦੇ ਚੱਲਦਿਆਂ 24 ਅਪ੍ਰੈਲ 2021 ਤੋਂ ਬਾਅਦ ਇਥੋਂ ਕੋਈ ਯਾਤਰੀ ਫਲਾਈਟ ਨਹੀਂ ਹੋਈ। 4 ਸਾਲਾਂ ਵਿਚ ਦਿੱਲੀ ਫਲਾਈਟ ਦਾ ਬਿਹਤਰ ਰਿਸਪਾਂਸ ਰਿਹਾ। 1,07,000 ਲੱਖ ਲੋਕਾਂ ਨੇ ਦਿੱਲੀ-ਆਦਮਪੁਰ ਅਤੇ 2700 ਤੋਂ ਜ਼ਿਆਦਾ ਨੇ ਆਦਮਪੁਰ-ਮੁੰਬਈ ਟ੍ਰੈਵਲ ਕੀਤਾ। ਸੂਬਾ ਸਰਕਾਰ ਇਸ ਨੂੰ ਕੌਮਾਂਤਰੀ ਏਅਰਪੋਰਟ ਬਣਾਏਗੀ।

ਸਾਹਨੇਵਾਲ ਏਅਰਪੋਰਟ- ਸਾਹਨੇਵਾਲ ਏਅਰਫੋਰਸ ਸਟੇਸ਼ਨ ਤੋਂ ਸਤੰਬਰ 2017 ਵਿਚ ਪਹਿਲੀ ਫਲਾਈਟ ਦਿੱਲੀ ਲਈ ਗਈ ਸੀ। ਤਕਰੀਬਨ 623 ਵਾਰ ਦਿੱਲੀ ਤੋਂ ਲੁਧਿਆਣਾ ਦਾ ਏਅਰ ਇੰਡੀਆ ਦੀ ਅਲਾਇੰਸ ਏਅਰ ਦਾ ਏ.ਟੀ.ਆਰ. 72 ਸੀਟਰ ਜਹਾਜ਼ ਸੀ ਜਿਸ ਵਿਚ 54,750 ਯਾਤਰੀਆਂ ਨੇ ਇਥੋਂ ਹੁਣ ਤੱਕ ਟ੍ਰੈਵਲ ਕੀਤਾ ਹੈ। ਫਿਲਹਾਲ 130 ਏਕੜ 'ਤੇ ਬਣੇ ਏਅਰਪੋਰਟ ਤੋਂ ਛੋਟੇ ਚਾਰਟਿਡ ਪਲੇਨ ਹੀ ਲੈਂਡ ਕਰ ਰਹੇ ਹਨ।

ਪਠਾਨਕੋਟ ਏਅਰਪੋਰਟ- ਪਠਾਨਕੋਟ ਵਿਚ ਅਲਾਇੰਸ ਏਅਰਲਾਈਨ ਨੇ ਏ.ਟੀ.ਆਰ. 58 ਅਤੇ 72 ਜਹਾਜ਼ ਰਾਹੀਂ ਹਫਤੇ ਵਿਚ ਤਿੰਨ ਦਿਨ ਪਠਾਨਕੋਟ-ਦਿੱਲੀ ਫਲਾਈਟ ਸ਼ੁਰੂ ਕੀਤੀ ਸੀ। ਚਾਰ ਸਾਲਾਂ ਵਿਚੋਂ ਇਸ ਏਅਰਪੋਰਟ ਤੋਂ 45000 ਤੋਂ ਜ਼ਿਆਦਾ ਪੈਸੇਂਜਰਸ ਟ੍ਰੈਵਲ ਕਰ ਚੁੱਕੇ ਹਨ। ਇਸ ਸਾਲ ਫਰਵਰੀ ਤੋਂ ਬਾਅਦ ਇਥੇ ਕੋਈ ਫਲਾਈਟ ਨਹੀਂ ਆਈ। ਪਠਾਨਕੋਟ ਏਅਰਪੋਰਟ ਤਕਰੀਬਨ 75 ਏਕੜ ਵਿਚ ਹੈ ਇਥੇ ਯਾਤਰੀਆਂ ਲਈ ਬਿਹਤਰੀਨ ਟਰਮੀਨਲ ਵੀ ਬਣਿਆ ਹੋਇਆ ਹੈ।

Get the latest update about Punjab News, check out more about Online Punjabi News, flights, 4 airports & Truescoopnews

Like us on Facebook or follow us on Twitter for more updates.