‘ਪਿਸਤਾ’ ਖਾਣ ਦੇ ਹਨ ਲਾਜਵਾਬ ਫਾਇਦੇ, ਸੌਣ ਤੋਂ ਪਹਿਲਾਂ ਜ਼ਰੂਰ ਕਰੋ ਵਰਤੋਂ

ਪਿਸਤਾ ਵਿਚ ਫਾਈਬਰ, ਪ੍ਰੋਟੀਨ, ਵਿਟਾਮਿਨ-ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀ...

ਪਿਸਤਾ ਵਿਚ ਫਾਈਬਰ, ਪ੍ਰੋਟੀਨ, ਵਿਟਾਮਿਨ-ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟਸ ਵਰਗੇ ਤੱਤ ਪਾਏ ਜਾਂਦੇ ਹਨ। ਦਿਨ ਵਿਚ ਦੋ ਵਾਰ ਪਿਸਤਾ ਖਾਣ ਨਾਲ ਡਾਇਬਟੀਜ਼ ਟਾਈਪ-2 ਨੂੰ ਕਾਬੂ ਕੀਤਾ ਜਾ ਸਕਦਾ ਹੈ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਪਿਸਤਾ ਖਾਣਾ ਬਹੁਤ ਜ਼ਰੂਰੀ ਹੈ। ਇਹ ਖਾਣ ਵਿਚ ਸੁਆਦ ਹੋਣ ਦੇ ਨਾਲ-ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਰੋਗਾਂ ਨੂੰ ਠੀਕ ਵੀ ਕਰਦਾ ਹੈ। ਪਿਸਤਾ ਖਾਣ ਨਾਲ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਪੂਰੀ ਹੁੰਦੀ ਹੈ। 

ਪਿਸਤਾ ਖਾਣ ਦੇ ਫਾਇਦੇ
* ਬਲੱਡ ਪ੍ਰੈਸ਼ਰ ਦੀ ਸਮੱਸਿਆਂ 'ਚ ਫਾਇਦੇਮੰਦ
ਜੇ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਵਧਦਾ ਹੈ ਅਤੇ ਘੱਟਦਾ ਰਹਿੰਦਾ ਹੈ ਤਾਂ ਤੁਹਾਡੇ ਲਈ ਪਿਸਤੇ ਦੀ ਵਰਤੋਂ ਬਹੁਤ ਹੀ ਜ਼ਰੂਰੀ ਹੈ। ਪਿਸਤਾ ਬਲੱਡ ਪ੍ਰੈਸ਼ਰ ਨੂੰ ਇਕਸਾਰ ਰੱਖਦਾ ਹੈ।

* ਸਰੀਰ ਦੇ ਅੰਦਰ ਜਲਣ
ਜੇਕਰ ਤੁਹਾਡੇ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਜਲਣ ਹੋ ਰਹੀ ਹੈ ਚਾਹੇ ਉਹ ਢਿੱਡ ਦੀ ਜਲਣ ਜਾਂ ਛਾਤੀ ਦੀ ਜਲਣ ਹੋਵੇ। ਤੁਸੀਂ ਪਿਸਤੇ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ।

* ਤੇਜ਼ ਦਿਮਾਗ ਲਈ
ਕਾਜੂ, ਬਾਦਾਮ 'ਤੋਂ ਵੀ ਜ਼ਿਆਦਾ ਪੋਸ਼ਟਿਕ ਹੁੰਦਾ ਹੈ ‘ਪਿਸਤਾ’। ਪਿਸਤਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਵਿਅਕਤੀ ਦਾ ਸਰੀਰ ਤਾਕਤਵਰ ਬਣਦਾ ਹੈ। ਇਸ ਲਈ ਬੱਚਿਆਂ ਨੂੰ ਪਿਸਤਾ ਜ਼ਰੂਰ ਖਵਾਓ।

* ਸ਼ੂਗਰ ਨੂੰ ਕਰੇ ਕਾਬੂ
ਪਿਸਤਾ ਸ਼ੂਗਰ ਨੂੰ ਵਧਣ ਤੋਂ ਰੋਕਦਾ ਹੈ। ਪਿਸਤੇ 'ਚ ਫਾਸਫੋਰਸ ਦੀ ਉਚਿਤ ਮਾਤਰਾ ਹੁੰਦੀ ਹੈ, ਜਿਸ ਨਾਲ ਸ਼ੂਗਰ ਕਾਬੂ 'ਚ ਰਹਿੰਦੀ ਹੈ।

* ਅੱਖਾਂ ਲਈ ਫਾਇਦੇਮੰਦ
ਉਮਰ ਵਧਣ ਦੇ ਨਾਲ-ਨਾਲ ਅੱਖਾਂ ਦੀ ਕਮਜ਼ੋਰੀ ਅਤੇ ਬੀਮਾਰੀ ਵਧਣ ਲੱਗਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਨਿਯਮਿਤ ਪਿਸਤਾ ਖਾਂਦੇ ਰਹੋ ਤਾਂ ਕਿ ਤੁਹਾਡੀਆਂ ਅੱਖਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਾ ਪਵੇ।

* ਸੋਜ ਤੋਂ ਰਾਹਤ
ਜੇਕਰ ਤੁਹਾਡੇ ਸਰੀਰ 'ਚ ਸੋਜ ਰਹਿੰਦੀ ਹੈ ਤਾਂ ਪਿਸਤੇ ਦੀ ਵਰਤੋਂ ਕਿਸੇ ਵੀ ਹਾਲਤ 'ਚ ਕਰੋ। ਇਸ 'ਚ ਮੌਜੂਦ ਵਿਟਾਮਿਨ-ਏ ਅਤੇ ਵਿਟਾਮਿਨ-ਈ ਸੋਜ ਨੂੰ ਘੱਟ ਕਰਦੇ ਹਨ।

* ਕੈਂਸਰ ਤੋਂ ਬਚਾਅ
ਜੋ ਲੋਕ ਬਚਪਨ ਤੋਂ ਪਿਸਤਾ ਖਾ ਰਹੇ ਹੁੰਦੇ ਹਨ, ਉਨ੍ਹਾਂ ਨੂੰ ਕਦੇ ਵੀ ਜ਼ਿੰਦਗੀ 'ਚ ਕੈਂਸਰ ਦੀ ਬੀਮਾਰੀ ਨਹੀਂ ਹੁੰਦੀ। ਪਿਸਤੇ 'ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਕੈਂਸਰ ਨਾਲ ਲੜਦਾ ਹੈ। ਕੈਂਸਰ ਨਾਲ ਪ੍ਰੇਸ਼ਾਨ ਲੋਕਾਂ ਨੂੰ ਪਿਸਤਾ ਜ਼ਰੂਰ ਖਾਣਾ ਚਾਹੀਦਾ ਹੈ।

Get the latest update about pistachios, check out more about before going to bed, great benefits, eating & use

Like us on Facebook or follow us on Twitter for more updates.