ਵਿਧਾਨਸਭਾ 'ਚ ਹੋਵੇਗੀ 13 ਡਾਕਟਰਾਂ ਦੀ ਐਂਟਰੀ, ਦੱਸਣਗੇ ਪੰਜਾਬ ਦਾ ਹਾਲ

Punjab Legislative Assembly...

ਪੰਜਾਬ ਵਿਧਾਨਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ। ਜਿਹਨਾਂ 117 ਸੀਟਾਂ ਵਿੱਚੋ 92 ਸੀਟਾਂ ਤੇ ਪੂਰਨ ਬਹੁਮਤ ਹਾਸਿਲ ਕੀਤਾ। ਜਿਥੇ ਆਮ ਆਦਮੀ ਪਾਰਟੀ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ ਇਸ ਦੇ ਨਾਲ ਹੀ ਇਸ ਵਾਰ 'ਚ ਵੀ ਅਲਗ ਹੀ ਜਾਦੂ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਵਾਰ ਵਿਧਾਨ ਸਭਾ 'ਚ 13 ਡਾਕਟਰਾਂ ਦੀ ਐਂਟਰੀ ਹੋਈ ਹੈ। ਜੇਕਰ ਪੰਜਾਬ ਦੇ 117 ਵਿਧਾਇਕਾਂ 'ਤੇ ਨਜ਼ਰ ਮਾਰੀਏ ਤਾਂ ਵੱਖ-ਵੱਖ ਪਾਰਟੀਆਂ ਦੇ 13 ਅਜਿਹੇ ਚਿਹਰੇ ਹਨ, ਜਿਨ੍ਹਾਂ ਨੇ ਡਾਕਟਰੀ ਪੇਸ਼ੇ ਦੇ ਨਾਲ-ਨਾਲ ਰਾਜਨੀਤੀ ਨੂੰ ਵੀ ਚੁਣਿਆ ਹੈ। ਸਪੱਸ਼ਟ ਹੈ ਕਿ ਵਿਧਾਨ ਸਭਾ ਦੀ ਨਬਜ਼ ਦੇਖਣ ਲਈ 13 ਵਿਧਾਇਕ ਵਿਧਾਨ ਸਭਾ ਪਹੁੰਚ ਚੁੱਕੇ ਹਨ। ਇਹ ਸੱਚ ਹੈ ਕਿ ਇਨ੍ਹਾਂ ਵਿਚ ਵੀ ਆਮ ਆਦਮੀ ਪਾਰਟੀ ਦੀ ਗਿਣਤੀ ਜ਼ਿਆਦਾ ਹੈ। ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਵਿੱਚ 10 ਵਿਧਾਇਕ ਪੁੱਜੇ ਹਨ। ਜਦਕਿ ਤਿੰਨ ਵਿਰੋਧੀ ਪਾਰਟੀਆਂ ਦੇ ਜੇਤੂ ਵਿਧਾਇਕ ਹਨ। 

'ਆਪ' ਵਿਧਾਇਕਾਂ ਦੀ ਗਿਣਤੀ 'ਚ ਸਭ ਤੋਂ ਵੱਧ ਡਾਕਟਰ ਹਨ। 'ਆਪ' ਦੇ 10 ਵਿਧਾਇਕ ਅਜਿਹੇ ਹਨ ਜੋ ਡਾਕਟਰੀ ਪੇਸ਼ੇ ਤੋਂ ਹਨ। ਇਨ੍ਹਾਂ ਵਿੱਚੋਂ ਚਾਰ ਮਾਝੇ ਨਾਲ ਸਬੰਧਤ ਹਨ। ਅੰਮ੍ਰਿਤਸਰ ਦੱਖਣੀ ਤੋਂ ਐਮਡੀ ਰੇਡੀਓਲੋਜਿਸਟ ਡਾ: ਇੰਦਰਬੀਰ ਨਿੱਝਰ, ਅੰਮ੍ਰਿਤਸਰ ਸੈਂਟਰਲ ਤੋਂ ਸਾਬਕਾ ਡਿਪਟੀ ਸੀਐਮ ਡਾ: ਅਜੈ ਗੁਪਤਾ ਅਤੇ ਅੰਮ੍ਰਿਤਸਰ ਪੱਛਮੀ ਤੋਂ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੂੰ ਹਰਾਉਣ ਵਾਲੇ ਡਾ. ਜਸਵੀਰ ਸੰਧੂ ਹਨ। 
 
ਹਾਰ ਤੋਂ ਬਾਅਦ ਵੇਰਕਾ 'ਚ ਗਰਜੇ ਸਿੱਧੂ, ਚੰਨੀ ਤੇ ਲਗਾਏ ਇਲਜ਼ਾਮ

ਇੰਨਾ ਹੀ ਨਹੀਂ ਤਰਨਤਾਰਨ ਤੋਂ ਈ.ਐਨ.ਟੀ ਸਪੈਸ਼ਲਿਸਟ ਡਾ: ਕਸ਼ਮੀਰ ਸਿੰਘ ਸੋਹਲ ਵੀ ਜਿੱਤਣ ਤੋਂ ਬਾਅਦ ਵਿਧਾਨ ਸਭਾ ਪਹੁੰਚ ਗਏ ਹਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਸ਼ਾਮਚੁਰਾਸੀ ਤੋਂ ਡਾ: ਰਵਿਜੋਤ ਸਿੰਘ, ਐਮ.ਡੀ. ਮੈਡੀਸਨ, ਮਾਨਸਾ ਤੋਂ ਡਾ: ਵਿਜੇ ਕੁਮਾਰ, ਮਲੋਟ ਤੋਂ ਡਾ: ਬਲਜੀਤ ਕੌਰ, ਸਪੈਸ਼ਲਿਸਟ ਡਾ: ਬਲਜੀਤ ਕੌਰ, ਮੋਗਾ ਤੋਂ ਡਾ: ਅਮਨਦੀਪ ਅਰੋੜਾ ਅਤੇ ਪਟਿਆਲਾ ਦਿਹਾਤੀ ਤੋਂ ਡਾ: ਬਲਬੀਰ ਸਿੰਘ ਵੀ ਪੁੱਜੇ ਹੋਏ ਹਨ | 

Get the latest update about PUNJABI NEWS, check out more about WORLD NEWS, Punjab Legislative Assembly, TRUE SCOOP NEWS & TRUE SCOOP PUNJABI

Like us on Facebook or follow us on Twitter for more updates.