ਪੰਜਾਬ 'ਚ 1 ਜੂਨ ਤੋਂ ਨਹੀਂ ਮਿਲੇਗੀ BP ਮਸ਼ੀਨ, ਥਰਮਾਮੀਟਰ, ਸਰਕਾਰ ਖਿਲਾਫ ਹੜਤਾਲ 'ਤੇ ਜਾ ਰਹੇ ਨੇ Traders

ਹੁਣ ਛੋਟੇ ਵਪਾਰੀਆਂ ਜਿਵੇਂ ਪੰਜਾਬ ਵਿੱਚ ਥਰਮਾਮੀਟਰ, ਬੀਪੀ ਮਸ਼ੀਨਾਂ, ਬਿਲਿੰਗ ਮਸ਼ੀਨਾਂ ਅਤੇ ਮਨੁੱਖੀ ਤੋਲਣ ਵਾਲੀਆਂ ਮਸ਼ੀਨਾਂ ਵੇਚਣ ਵਾਲੇ ਵਪਾਰੀਆਂ ਵਲੋਂ 1 ਜੂਨ ਤੋਂ ਹੜਤਾਲ ਕਰਨ ਦਾ ਮੰਨ ਬਣਾ ਲਿਆ ਗਿਆ ਹੈ। ਅਜਿਹੇ 'ਚ ਪੰਜਾਬ 'ਚ 1 ਜੂਨ ਤੋਂ ਲੋਕਾਂ ਨੂੰ ਥਰਮਾਮੀਟਰ, ਬੀਪੀ ਮਸ਼ੀਨ...

ਪੰਜਾਬ ਦੇ ਮੈਟਰੋਲੋਜੀ ਵਿਭਾਗ ਵਲੋਂ ਛੋਟੇ ਵਪਾਰੀਆਂ ਨੂੰ ਕੰਮ ਕਰਨ ਲਈ ਸਾਲਾਨਾ ਲਾਇਸੈਂਸ ਲੈਣ ਅਤੇ ਫੀਸ ਜਮ੍ਹਾ ਕਰਨ ਲਈ ਕਿਹਾ ਜਾ ਰਿਹਾ ਹੈ। ਇਸੇ ਦੇ ਚਲਦਿਆ ਹੁਣ ਛੋਟੇ ਵਪਾਰੀਆਂ ਜਿਵੇਂ ਪੰਜਾਬ ਵਿੱਚ ਥਰਮਾਮੀਟਰ, ਬੀਪੀ ਮਸ਼ੀਨਾਂ, ਬਿਲਿੰਗ ਮਸ਼ੀਨਾਂ ਅਤੇ ਮਨੁੱਖੀ ਤੋਲਣ ਵਾਲੀਆਂ ਮਸ਼ੀਨਾਂ ਵੇਚਣ ਵਾਲੇ ਵਪਾਰੀਆਂ ਵਲੋਂ 1 ਜੂਨ ਤੋਂ ਹੜਤਾਲ ਕਰਨ ਦਾ ਮੰਨ ਬਣਾ ਲਿਆ ਗਿਆ ਹੈ। ਅਜਿਹੇ 'ਚ ਪੰਜਾਬ 'ਚ 1 ਜੂਨ ਤੋਂ ਲੋਕਾਂ ਨੂੰ ਥਰਮਾਮੀਟਰ, ਬੀਪੀ ਮਸ਼ੀਨ, ਬਿਲਿੰਗ ਮਸ਼ੀਨ ਨਹੀਂ ਮਿਲ ਸਕੇਗਾ। ਐਤਵਾਰ ਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ 1 ਜੂਨ ਤੋਂ ਪੰਜਾਬ ਵਿੱਚ ਹੜਤਾਲ ਕੀਤੀ ਜਾਵੇਗੀ। 

  
ਇਸ ਵਾਰੇ ਜਾਣਕਾਰੀ ਦੇਂਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਚਾਵਲਾ ਨੇ ਕਿਹਾ ਕਿ ਸਰਕਾਰ ਦਾ ਮੈਟਰੋਲੋਜੀ ਵਿਭਾਗ ਛੋਟੇ ਵਪਾਰੀਆਂ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਿਹਾ ਹੈ। ਕੈਮਿਸਟਾਂ ਦੇ ਬਿਨਾਂ ਵਜ੍ਹਾ ਚਲਾਨ ਕੱਟੇ ਜਾ ਰਹੇ ਹਨ। ਜੇਕਰ ਵਿਭਾਗ ਨੇ ਸਲਾਨਾ ਫੀਸ ਲੈਣੀ ਹੈ ਤਾਂ ਥਰਮਾਮੀਟਰ, ਬੀਪੀ ਮਸ਼ੀਨ, ਬਿਲਿੰਗ ਮਸ਼ੀਨ ਆਦਿ ਬਣਾਉਣ ਵਾਲੀਆਂ ਕੰਪਨੀਆਂ ਤੋਂ ਲੈ ਲਵੇ। ਛੋਟੇ ਵਪਾਰੀ ਪਹਿਲਾਂ ਹੀ ਬਹੁਤ ਘੱਟ ਮਾਰਜਿਨ 'ਤੇ ਕੰਮ ਕਰ ਰਹੇ ਹਨ। ਸਰਕਾਰ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਛੋਟੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਸਰਕਾਰ ਕੋਲ ਇਹ ਫੀਸ ਜਮ੍ਹਾ ਕਰਵਾਉਣ ਜਾਂ ਲਾਇਸੈਂਸ ਬਣਾਉਣ ਲਈ ਕੋਈ ਪੋਰਟਲ ਵੀ ਨਹੀਂ ਹੈ। ਵਪਾਰੀਆਂ ਨੂੰ ਇੱਧਰ-ਉੱਧਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

Get the latest update about BP MACHINE, check out more about traders strike, Department of Metrology of Punjab, strike & punjab traders on strike from 1 june

Like us on Facebook or follow us on Twitter for more updates.