ਭਾਰ ਘਟਾਉਣ 'ਚ ਮਦਦਗਾਰ ਹਨ ਇਹ 5 ਸਬਜ਼ੀਆਂ, ਜਾਣੋ ਕਿਵੇਂ

ਸਬਜ਼ੀਆਂ ਵਿਚ ਪਾਣੀ ਦੀ ਕਾਫੀ ਮਾਤਰਾ ਹੁੰਦੀ ਹੈ ਅਤੇ ਇਹ ਲੰਬੇ ਸਮੇਂ ਤੱਕ ਪੇਟ ਭਰੀ ਰੱਖਦੀਆ ਹਨ...

ਸਬਜ਼ੀਆਂ ਅਜਿਹੀਆਂ ਨੈਚੁਰਲ ਫ਼ੂਡ ਹਨ ਜੋ ਵਿਟਾਮਿਨ, ਫਾਈਬਰ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਸਬਜ਼ੀਆਂ ਕੈਲੋਰੀ ਵਿੱਚ ਘੱਟ ਹੁੰਦੀਆਂ ਹਨ ਅਤੇ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਸਬਜ਼ੀਆਂ ਵਿਚ ਪਾਣੀ ਦੀ ਕਾਫੀ ਮਾਤਰਾ ਹੁੰਦੀ ਹੈ ਅਤੇ ਇਹ ਲੰਬੇ ਸਮੇਂ ਤੱਕ ਪੇਟ ਭਰੀ ਰੱਖਦੀਆ ਹਨ। ਇਹ ਸ਼ੂਗਰ, ਬਲਡ ਪ੍ਰੈਸ਼ਰ, ਕੈਂਸਰ ਅਤੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦੀਆ ਹਨ। ਸਬਜ਼ੀਆਂ ਹੈਲਥੀ ਡਾਈਟ ਦਾ ਅਹਿਮ ਹਿੱਸਾ ਹਨ ਅਤੇ ਇਹ ਭਾਰ ਘਟਾਉਣ 'ਚ ਵੀ ਮਦਦਗਾਰ ਸਾਬਿਤ ਹੁੰਦੀਆਂ ਹਨ। ਆਓ ਤੁਹਾਨੂੰ ਦਸਦੇ ਹਾਂ ਭਾਰ ਘਟਾਉਣ 'ਚ ਮਦਦਗਾਰ ਸਾਬਿਤ ਹੋਣ ਵਾਲੀਆ 5 ਸਬਜ਼ੀਆਂ ਬਾਰੇ-

1. ਪਾਲਕ ਅਤੇ ਹੋਰ ਪੱਤੇ ਵਾਲੀਆ ਸਬਜ਼ੀਆਂ 
ਪਾਲਕ ਅਤੇ ਹੋਰ ਪੱਤੇਦਾਰ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਸਲਾਦ ਆਦਿ ਪੇਟ ਦੀ ਚਰਬੀ ਨੂੰ ਸਾੜਨ ਲਈ ਬਹੁਤ ਵਧੀਆ ਹਨ ਅਤੇ ਨਾਲ ਹੀ ਬਹੁਤ ਪੌਸ਼ਟਿਕ ਵੀ ਹਨ। ਪਾਲਕ ਇੱਕ ਫੈਟ ਬਰਨਿੰਗ ਸਬਜ਼ੀ ਹੈ। ਆਪਣੇ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਵਿੱਚ ਥੋੜਾ ਜਿਹਾ ਪਕਾਇਆ ਹੋਇਆ ਜਾਂ ਬਲੈਂਚ ਕੀਤੀ ਪਾਲਕ ਜਰੂਰ ਸ਼ਾਮਲ ਕਰੋ ਤਾਂ ਜੋ ਸਰੀਰ ਵਿੱਚੋ  ਵਾਧੂ ਫੈਟ ਬਰਨ ਹੋ ਸਕੇ। 

2. ਮਸ਼ਰੂਮ
ਮਸ਼ਰੂਮ ਖਾਣ 'ਚ ਸੁਆਦ ਹੁੰਦੇ ਹਨ ਅਤੇ ਲੋਕ ਇਸਨੂੰ ਪਸੰਦ ਕਰਦੇ ਹਨ। ਮਸ਼ਰੂਮ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ ਨੂੰ ਨਿਯੰਤ੍ਰਿਤ ਕਰਕੇ ਭਾਰ ਘਟਾਉਣ ਅਤੇ ਫੈਟ ਬਰਨ ਕਰਨ 'ਚ ਕਾਫੀ ਮਦਦ ਕਰਦੇ ਹਨ। ਇਹ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਅਤੇ ਤੁਹਾਡੇ ਮੈਟਾਬੋਲਿਜ਼ਮ ਨੂੰ ਮੈਨਜ਼ ਕਰਨ 'ਚ ਮਦਦ ਕਰ ਸਕਦੇ ਹਨ। 

3. ਮਿਰਚਾਂ
ਬਹੁਤ ਸਾਰੇ ਲੋਕ ਫੈਟ ਬਰਨ ਕਰਨ ਲਈ  ਮਿਰਚਾਂ ਦੀ ਵਰਤੋਂ ਕਰਦੇ ਹਨ। ਇੱਕ ਰਿਸਰਚ ਮੁਤਾਬਕ ਮਿਰਚਾਂ ਖਾਣ ਨਾਲ ਪੈਦਾ ਹੋਣ ਵਾਲੀ ਗਰਮੀ ਵਧੇਰੇ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦੀ ਹੈ ਅਤੇ ਸਰੀਰ ਵਿੱਚ ਚਰਬੀ ਦੀਆਂ ਪਰਤਾਂ ਨੂੰ ਖਾਸ ਤੌਰ 'ਤੇ ਆਕਸੀਡਾਈਜ਼ ਕਰਦੀ ਹੈ। ਕਿਉਂਕਿ ਮਿਰਚਾਂ ਵਿੱਚ 'ਕੈਪਸਾਈਸਿਨ' ਹੁੰਦਾ ਹੈ, ਜੋ ਚਰਬੀ ਨੂੰ ਸਾੜਨ ਲਈ ਜ਼ਿੰਮੇਵਾਰ ਹੁੰਦਾ ਹੈ।

4. ਕੱਦੂ
ਕੱਦੂ ਕੈਲੋਰੀ ਵਿੱਚ ਘੱਟ ਅਤੇ ਫਾਈਬਰ ਵਿੱਚ ਉੱਚ ਹੁੰਦਾ ਹੈ। ਕੱਦੂ ਭਾਰ ਘਟਾਉਣ ਵਾਲੀ ਡਾਈਟ ਵਿੱਚ ਸ਼ਾਮਲ ਕਰਨ ਲਈ ਸਭ ਤੋਂ ਵਧੀਆ ਸਬਜ਼ੀਆਂ ਵਿੱਚੋਂ ਇੱਕ ਹੈ। ਤੁਸੀਂ ਇਸ ਨੂੰ ਬਲੈਂਚ ਕਰਕੇ ਜਾਂ ਸਲਾਦ ਦੇ ਵਜੋਂ ਲੈ ਸਕਦੇ ਹੋ ਜਾਂ ਸਮੂਦੀ ਵਿੱਚ ਪੇਠਾ ਪਾਊਡਰ ਸ਼ਾਮਲ ਕਰਨਾ ਚਾਹੁੰਦੇ ਹੋ,ਕੱਦੂ ਜਲਦੀ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

5. ਗਾਜਰ
ਗਾਜਰ ਘੱਟ-ਕੈਲੋਰੀ ਸਬਜ਼ੀਆਂ ਵਿੱਚੋਂ ਇੱਕ ਹੈ। ਗਾਜਰ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵਾਂ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਸਿਹਤਮੰਦ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਇਹ ਸਾਨੂੰ ਫਿੱਟ ਰੱਖਣ 'ਚ ਮਦਦ ਕਰਦੀ ਹੈ। ਇਸ ਨੂੰ ਹੋਰ ਫਲਾਂ ਜਾਂ ਸਬਜ਼ੀਆਂ ਦੇ ਨਾਲ ਮਿਲਾ ਕੇ ਜੂਸ, ਸਲਾਦ, ਸਮੂਦੀ ਦੇ ਰੂਪ 'ਚ ਕੇ ਸਕਦੇ ਹੋ ਜਾਂ ਇਸ ਨੂੰ ਆਪਣੇ ਸੂਪ 'ਚ ਸ਼ਾਮਿਲ ਕਰੋ। 

Get the latest update about DIET CHAT, check out more about OBESITY, WEIGHT LOSS, WEIGHT AND FAT LOSS & WEIGHT LOSS FOOD

Like us on Facebook or follow us on Twitter for more updates.