ਇਹ ਹਨ 5 ਸਭ ਤੋਂ ਬਿਹਤਰੀਨ ਬਜਟ ਸਮਾਰਟਫੋਨ, ਕੀਮਤ 6,000 ਰੁਪਏ ਤੋਂ ਵੀ ਘੱਟ

ਜੇਕਰ ਤੁਸੀਂ ਆਪਣੇ ਲਈ ਨਵਾਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਅਤੇ ਤੁਹਾਡਾ ਬਜਟ ਘੱਟ ਹੈ ਤਾਂ ਇਹ ਖ...

ਨਵੀਂ ਦਿੱਲੀ: ਜੇਕਰ ਤੁਸੀਂ ਆਪਣੇ ਲਈ ਨਵਾਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਅਤੇ ਤੁਹਾਡਾ ਬਜਟ ਘੱਟ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਇੱਥੇ ਅਸੀਂ ਤੁਹਾਨੂੰ ਭਾਰਤੀ ਬਾਜ਼ਾਰ ਵਿਚ ਉਪਲੱਬਧ ਕੁਝ ਚੋਣਵੇਂ ਸਮਾਰਟਫੋਨਸ ਬਾਰੇ ਵਿਚ ਦੱਸਣ ਜਾ ਰਹੇ ਹਾਂ,  ਜਿਨ੍ਹਾਂ ਦੀ ਕੀਮਤ 6000 ਰੁਪਏ ਤੋਂ ਵੀ ਘੱਟ ਹੈ। ਇਨ੍ਹਾਂ ਸਾਰੇ ਸਮਾਰਟਫੋਨਾਂ ਵਿਚ ਤੁਹਾਨੂੰ 3,000mAh ਦੀ ਬੈਟਰੀ ਤੋਂ ਲੈ ਕੇ ਐੱਚ.ਡੀ. ਡਿਸਪਲੇਅ ਤੱਕ ਮਿਲੇਗੀ। ਆਓ ਜੀ ਇਨ੍ਹਾਂ ਸਸਤੇ ਸਮਾਰਟਫੋਨ ਉੱਤੇ ਪਾਉਂਦੇ ਹਾਂ ਇਕ ਨਜ਼ਰ।  

Panasonic P101
ਕੀਮਤ: 5,390 ਰੁਪਏ 
Panasonic P101 ਸਮਾਰਟਫੋਨ ਵਿਚ 5.45 ਇੰਚ ਦਾ ਡਿਸਪਲੇਅ ਹੈ। ਇਸ ਸਮਾਰਟਫੋਨ ਵਿਚ 2,500mAh ਦੀ ਬੈਟਰੀ ਅਤੇ MT6739WA ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਫੋਨ ਦੇ ਬੈਕ ਪੈਨਲ ਵਿਚ 8MP ਦਾ ਕੈਮਰਾ ਅਤੇ ਫ੍ਰੰਟ ਵਿਚ 5MP ਦਾ ਕੈਮਰਾ ਮਿਲੇਗਾ। ਉਥੇ ਹੀ, ਇਹ ਡਿਵਾਇਸ 2GB ਰੈਮ ਅਤੇ 16GB ਦੀ ਇੰਟਰਨਲ ਸਟੋਰੇਜ ਨਾਲ ਲੈਸ ਹੈ।  

Samsung M01 core
ਕੀਮਤ : 5,475 ਰੁਪਏ 
ਸੈਮਸੰਗ ਐੱਮ01 ਕੋਰ ਸਮਾਰਟਫੋਨ MediaTek MT6739 ਪ੍ਰੋਸੈਸਰ ਉੱਤੇ ਕੰਮ ਕਰਦਾ ਹੈ। ਇਹ ਫੋਨ ਐਂਡਰਾਇਡ ਗੋ ਪਲੇਟਫਾਰਮ ਉੱਤੇ ਰਨ ਕਰਦਾ ਹੈ। ਨਾਲ ਹੀ ਇਸ ਨੂੰ ਪਾਵਰ ਦੇਣ ਲਈ 3,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਡਿਊਲ 4G SIM ਕਾਰਡ ਸਪੋਰਟ ਦੇ ਨਾਲ ਆਉਂਦਾ ਹੈ। ਇਸ ਫੋਨ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ OneUI ਦੇ ਨਾਲ-ਨਾਲ ਡਾਰਕ ਮੋਡ ਨੂੰ ਵੀ ਇੰਟਿਗਰੇਟ ਕੀਤਾ ਗਿਆ ਹੈ।

GIONEE Max
ਕੀਮਤ: 5,499 ਰੁਪਏ 
Gionee Max ਸਮਾਰਟਫੋਨ ਵਿਚ 6.1 ਇੰਚ ਦਾ ਐੱਚਡੀ ਪਲੱਸ ਕਰਵਡ ਡਿਸਪਲੇਅ ਹੈ, ਜਿਸ ਦਾ ਰਿਜ਼ਾਲਿਊਸ਼ਨ 720x1560 ਪਿਕਸਲ ਹੈ। ਇਸ ਸਮਾਰਟਫੋਨ ਵਿਚ 1.6GHz ਦੇ ਓਕਟਾ-ਕੋਰ Unisoc SC9863A ਪ੍ਰੋਸੈਸਰ  ਦੇ ਨਾਲ 2GB ਰੈਮ ਅਤੇ 32GB ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਐੱਸਡੀ ਕਾਰਡ ਦੀ ਮਦਦ ਨਾਲ 256GB ਤਕ ਵਧਾਇਆ ਜਾ ਸਕਦਾ ਹੈ। 

LAVA Z61 Pro
ਕੀਮਤ : 5,777 ਰੁਪਏ 
Lava Z61 Pro ਵਿਚ ਡਿਊਲ ਸਿਮ ਸਪੋਰਟ ਅਤੇ 5.45 ਇੰਚ ਦਾ ਐੱਚ.ਡੀ.+ ਡਿਸਪਲੇਅ ਦਿੱਤਾ ਗਿਆ ਹੈ। ਜੋ ਕਿ 18:9 ਆਸਪੇਕਟ ਰੇਸ਼ਯੋ ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ ਵਿਚ ਟ੍ਰੇਡਿਸ਼ਨਲ ਬੇਜੇਲ ਦੀ ਵਰਤੋਂ ਕੀਤੀ ਗਈ ਹੈ। ਇਹ 1.6GHz octa-core ਪ੍ਰੋਸੇਸਰ ਉੱਤੇ ਕੰਮ ਕਰਦਾ ਹੈ। 

Itel A48 
ਕੀਮਤ : 5,984 ਰੁਪਏ 
itel A48 ਸਮਾਰਟਫੋਨ ਦੇ ਸਪੇਸਿਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ 6.1 ਇੰਚ ਦਾ ਐੱਚ.ਡੀ.+ ਡਿਸਪਲੇਅ ਦਿੱਤਾ ਗਿਆ ਹੈ। ਜੋ ਕਿ ਵਾਟਰਡ੍ਰਾਪ ਨਾਚ ਸਟਾਇਲ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ 1.4GHz Quad Core ਪ੍ਰੋਸੈਸਰ ਉੱਤੇ ਕੰਮ ਕਰਦਾ ਹੈ। ਇਸ ਵਿਚ ਫੋਟੋਗ੍ਰਾਫੀ ਲਈ 5MP ਦਾ ਰਿਅਰ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Get the latest update about less than Rs 6000, check out more about price, Truescoopnews, Truescoop & 5 best budget smartphones

Like us on Facebook or follow us on Twitter for more updates.