ਅੱਜ ਦੇ ਸਮੇਂ ਅਸੀਂ ਆਪਣੀ ਸ਼ਰੀਰਕ ਤਾਕਤ ਨੂੰ ਬਰਕਰਾਰ ਰੱਖਣ ਦੇ ਲਈ ਕਈ ਵਿਟਾਮਿਨ ਪਦਾਰਥਾਂ ਦਾ ਸੇਵਨ ਕਰਦੇ ਹਾਂ। ਕਈ ਵਾਰ ਇਨ੍ਹਾਂ ਵਿਟਾਮਿਨ ਦੀਆਂ ਮੈਡੀਸਿਨ ਵੀ ਖਾ ਲੈਂਦੇ ਹਾਂ। ਪਰ ਸੁਕੇ ਮੇਵੇ ਅਜਿਹਾ ਇਕ ਪਦਾਰਥ ਹਨ ਜੋ ਕਿ ਸਾਡੇ ਸ਼ਰੀਰ ਨੂੰ ਵਿਟਾਮਿਨ ਅਤੇ ਖਣਿਜ ਦੀ ਭਰਪੂਰ ਮਾਤਰਾ ਪ੍ਰਦਾਨ ਕਰਦੇ ਹਨ। ਇਹ ਸੁੱਕੇ ਮੇਵੇ ਸਾਨੂੰ ਊਰਜਾ ਅਤੇ ਤਾਕਤ ਦਿੰਦੇ ਹਨ ਤੇ ਨਾਲ ਹੀ ਭਾਰ ਨੂੰ ਵੀ ਕੰਟਰੋਲ ਕਰਨ 'ਚ ਵੀ ਮਦਦ ਕਰਦੇ ਹਨ। ਅੰਜੀਰ, ਕਾਜੂ, ਖਜੂਰ, ਬਦਾਮ ਅਤੇ ਕਿਸ਼ਮਿਸ਼ ਵਰਗੇ ਵਧੀਆ ਸੁੱਕੇ ਮੇਵੇ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਇੱਥੇ ਉਪਲਬਧ ਹਨ।
ਅੰਜੀਰ
ਅੰਜੀਰ ਫਾਈਬਰ, ਕੈਲਸ਼ੀਅਮ ਅਤੇ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਗਲੂਟਨ ਮੁਕਤ ਸੁੱਕਾ ਫਲ ਗਲੂਟਨ ਐਲਰਜੀ ਵਾਲੇ ਲੋਕਾਂ ਲਈ ਵੀ ਢੁਕਵਾਂ ਹੈ। ਇਨ੍ਹਾਂ ਦੇ ਸੇਵਨ ਨਾਲ ਦਿਲ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਕਾਜੂ
ਕਾਜੂ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਕਾਜੂ ਵਿੱਚ ਪ੍ਰੋਟੀਨ, ਮੈਗਨੀਸ਼ੀਅਮ ਅਤੇ ਫਾਸਫੋਰਸ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਤੁਸੀਂ ਇਨ੍ਹਾਂ ਨੂੰ ਹਰ ਸਵੇਰ ਅਤੇ ਸ਼ਾਮ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਅਖਰੋਟ
ਅਖਰੋਟ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ ਅਤੇ ਬਹੁਤ ਹੀ ਸਵਾਦਿਸ਼ਟ ਵੀ ਹੁੰਦੇ ਹਨ। ਇਸ ਸੁੱਕੇ ਮੇਵੇ ਦਾ ਸੇਵਨ ਤੁਹਾਡੇ ਦਿਲ ਦੀ ਸਿਹਤ, ਮਾਸਪੇਸ਼ੀਆਂ ਅਤੇ ਅੰਤੜੀਆਂ ਦੀ ਸਿਹਤ ਨੂੰ ਵੀ ਸੁਧਾਰ ਸਕਦਾ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਇਸ ਤਰ੍ਹਾਂ ਖਾ ਸਕਦੇ ਹੋ ਜਾਂ ਕਿਸੇ ਵੀ ਡਿਸ਼ 'ਚ ਮਿਲਾਕੇ ਵੀ ਸੇਵਨ ਕਰ ਸਕਦੇ ਹੋ।
ਖਜੂਰ
ਖਜੂਰ 'ਚ ਫਾਈਬਰ, ਵਿਟਾਮਿਨ ਅਤੇ ਆਇਰਨ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ। ਰੋਜ਼ਾਨਾ ਕੋਸੇ ਦੁੱਧ ਦੇ ਨਾਲ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਹੋ ਸਕਦਾ ਹੈ। ਆਇਰਨ ਦਾ ਚੰਗਾ ਸਰੋਤ ਹੋਣ ਕਾਰਨ ਇਹ ਖੂਨ ਵਧਾਉਣ 'ਚ ਵੀ ਮਦਦਗਾਰ ਹੋ ਸਕਦਾ ਹੈ।
Get the latest update about health news, check out more about dry fruits for vitamin & benefits of dry fruits
Like us on Facebook or follow us on Twitter for more updates.