1 ਸਤੰਬਰ ਤੋਂ ਹੋਏ ਇਹ ਚਾਰ ਵੱਡੇ ਬਦਲਾਅ, ਸਿਲੰਡਰ ਹੋਇਆ ਸਸਤਾ, ਪਰ ਇਹ ਸਮਾਨ ਹੋਇਆ ਮਹਿੰਗਾ

ਦੇਸ਼ 'ਚ 1 ਸਤੰਬਰ ਤੋਂ ਵੱਡੇ ਬਦਲਾਅ ਹੋ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨ੍ਹਾਂ ਵੱਡੀਆਂ ਤਬਦੀਲੀਆਂ ਵਿੱਚ ਟੋਲ, ਸਿਲੰਡਰ, ਕਿਸਾਨ ਅਤੇ ਬੈਂਕਿੰਗ ਨਾਲ ਸਬੰਧਤ ਬਦਲਾਅ ਦੇਖਣ ਨੂੰ ਮਿਲਣ ਵਾਲੇ ਹਨ

ਦੇਸ਼ 'ਚ 1 ਸਤੰਬਰ ਤੋਂ ਵੱਡੇ ਬਦਲਾਅ ਹੋ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨ੍ਹਾਂ ਵੱਡੀਆਂ ਤਬਦੀਲੀਆਂ ਵਿੱਚ ਟੋਲ, ਸਿਲੰਡਰ, ਕਿਸਾਨ ਅਤੇ ਬੈਂਕਿੰਗ ਨਾਲ ਸਬੰਧਤ ਬਦਲਾਅ ਦੇਖਣ ਨੂੰ ਮਿਲਣ ਵਾਲੇ ਹਨ, ਜਿਸ ਕਾਰਨ ਸਾਡਾ ਖਰਚ ਕਾਫੀ ਵਧਣ ਵਾਲਾ ਹੈ। ਪਰ ਨਾਲ ਹੀ ਦਸ ਦਈਏ ਕਿ 1 ਸਤੰਬਰ ਤੋਂ ਸਿਲੰਡਰ ਗੈਸ ਜਰੂਰ ਸਸਤਾ ਮਿਲਣ ਵਾਲਾ ਹੈ।  

ਟੋਲ ਹੋਇਆ ਮਹਿੰਗਾ 
1 ਸਤੰਬਰ ਤੋਂ ਯਮੁਨਾ ਐਕਸਪ੍ਰੈਸ ਵੇਅ 'ਤੇ ਟੋਲ ਟੈਕਸ 'ਚ ਵਾਧਾ ਕੀਤਾ ਗਿਆ ਹੈ,ਜਿਸ ਨਾਲ ਨੋਇਡਾ ਤੋਂ ਆਗਰਾ ਨੂੰ ਜੋੜਨ ਵਾਲੇ ਯਮੁਨਾ ਐਕਸਪ੍ਰੈਸ ਵੇਅ 'ਤੇ ਸਫਰ ਕਰਨਾਮਹਿੰਗਾ ਹੋ ਗਿਆ ਹੈ। ਗ੍ਰੇਟਰ ਨੋਇਡਾ ਤੋਂ ਆਗਰਾ ਜਾਣ ਵਾਲੇ ਕਾਰ ਚਾਲਕਾਂ ਨੂੰ ਹੁਣ ਟੋਲ ਟੈਕਸ ਵਜੋਂ 16.50 ਰੁਪਏ ਵਾਧੂ ਦੇਣੇ ਪੈਣਗੇ। ਦੂਜੇ ਪਾਸੇ ਬੱਸ-ਟਰੱਕ ਨੂੰ 90.75 ਰੁਪਏ ਅਤੇ ਵੱਡੇ ਵਪਾਰਕ ਵਾਹਨਾਂ ਨੂੰ 173.25 ਰੁਪਏ ਵਧੇ ਹੋਏ ਟੋਲ ਵਜੋਂ ਅਦਾ ਕਰਨੇ ਪੈਣਗੇ।


ਘਰ ਖਰੀਦਣਾ ਹੋ ਜਾਵੇਗਾ ਮਹਿੰਗਾ
ਦਿੱਲੀ ਦੇ ਨਾਲ ਲੱਗਦੇ ਸ਼ਹਿਰ ਗਾਜ਼ੀਆਬਾਦ 'ਚ ਘਰ ਖਰੀਦਣ ਦੀ ਯੋਜਨਾਬਣਾਉਣ ਵਾਲੇ ਲੋਕਾਂ ਲਈ ਬੁਰੀ ਖਬਰ ਹੈ। ਦਰਅਸਲ, ਸਰਕਾਰ ਨੇ ਗਾਜ਼ੀਆਬਾਦ ਵਿੱਚ ਸਰਕਲ ਰੇਟ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ 'ਚ 2-4 ਫੀਸਦੀ ਦਾ ਵਾਧਾ ਕਰਨਾ ਹੋਵੇਗਾ। ਵਧੀਆਂ ਹੋਈਆਂ ਦਰਾਂ 1 ਸਤੰਬਰ ਤੋਂ ਲਾਗੂ ਹੋ ਗਈਆਂ ਹਨ।

ਇਨ੍ਹਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਦੀ ਅਗਲੀ ਕਿਸ਼ਤ ਨਹੀਂ ਮਿਲੇਗੀ
ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੀਐਮ ਕਿਸਾਨ ਦੀ 12ਵੀਂ ਕਿਸ਼ਤ ਸਤੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾ ਹੋ ਸਕਦੀ ਹੈ। ਪਰ ਇਸਦਾ ਲਾਭ ਸਿਰਫ ਉਹਨਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਇਸ ਯੋਜਨਾ ਵਿੱਚ ਆਪਣਾ ਈ-ਕੇਵਾਈਸੀ ਕਰਵਾਇਆ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿਚ ਜਿਨ੍ਹਾਂ ਕਿਸਾਨਾਂ ਨੇ 31 ਅਗਸਤ ਨੂੰ ਆਪਣਾ ਈ-ਕੇਵਾਈਸੀ ਨਹੀਂ ਕਰਵਾਇਆ, ਉਨ੍ਹਾਂ ਨੂੰ ਇਸ ਕਿਸ਼ਤ ਦਾ ਲਾਭ ਨਹੀਂ ਮਿਲੇਗਾ।

LPG ਸਿਲੰਡਰ ਦੀ ਕੀਮਤ
LPG ਗੈਸ ਸਿਲੰਡਰ ਦੀਆਂ ਕੀਮਤਾਂ  ਨੂੰ 1 ਸਤੰਬਰ ਤੋਂ ਘਟਾਉਣ ਦਾ ਫੈਸਲਾ ਲਿਆ ਗਿਆ ਹੈ। ਸਤੰਬਰ ਦੇ ਪਹਿਲੇ ਦਿਨ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਇੱਥੇ ਇਹ ਜਾਨਣਾ ਜਰੂਰੀ ਹੈ ਕਿ ਸਿਲੰਡਰ ਦੀਆਂ ਕੀਮਤਾਂ ਵਿੱਚ ਇਹ ਕਟੌਤੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਕੀਤੀ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 91.50 ਰੁਪਏ ਤੱਕ ਸਸਤਾ ਹੋ ਗਈ ਹੈ। ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1885 ਰੁਪਏ ਹੋ ਚੁੱਕੀ ਹੈ ਜੋਕਿ ਪਹਿਲਾਂ 1976.50 ਰੁਪਏ ਪ੍ਰਤੀ ਸਿਲੰਡਰ ਸੀ।

ਪੰਜਾਬ ਨੈਸ਼ਨਲ ਬੈਂਕ ਕੇ.ਵਾਈ.ਸੀ
ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਨੂੰ 31 ਅਗਸਤ ਤੱਕ ਆਪਣਾ ਕੇਵਾਈਸੀ ਅਪਡੇਟ ਕਰਨਾ ਸੀ । ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਤੁਹਾਡਾ ਅਕਾਊਂਟ ਬਲੌਕ ਕਰ ਦਿੱਤਾ ਜਾਵੇਗਾ ਯਾਨੀ ਤੁਹਾਨੂੰ ਆਪਣੇ ਖਾਤੇ ਦੀ ਵਰਤੋਂ ਕਰਨ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਲਈ ਕੁਝ ਵਾਧੂ ਖਰਚ ਵੀ ਭਰਨਾ ਪੈ ਸਕਦਾ ਹੈ।  

Get the latest update about 1 SEPTEMBER, check out more about big changes from 1 September & MAJOR CHANGES FROM 1 SEPTEMBER

Like us on Facebook or follow us on Twitter for more updates.