ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਤੋਂ ਪੁੱਛੇ ਜਾਣਗੇ ਇਹ ਸਵਾਲ

ਪੁੱਛਗਿੱਛ ਲਈ ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਦੇ ਖਰੜ ਸਥਿਤ ਸੀਆਈਏ ਸਟਾਫ਼ ਦੇ ਦਫ਼ਤਰ ਲਿਆਂਦਾ ਗਿਆ ਜਿਥੇ ਲਾਰੈਂਸ ਬਿਸ਼ਨੋਈ ਤੋਂ ਲਗਭਗ 25-30 ਸਵਾਲਾਂ ਲਈ ਇਸ ਸੂਚੀ ਤਿਆਰ ਕੀਤੀ ਗਈ ਹੈ...

ਪੁਲਿਸ, ਪੰਜਾਬ ਲੈ ਕੇ ਆਈ ਹੈ। ਅੱਜ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ 'ਚ ਪੇਸ਼ੀ ਤੋਂ ਬਾਅਦ ਖਰੜ ਮੋਹਾਲੀ ਸਥਿਤ CIA ਸਟਾਫ ਦੇ ਦਫਤਰ ਲਿਆਜਾਇਆ ਜਾ ਰਿਹਾ ਹੈ ਜਿਥੇ ਇਸ ਗੈਂਗਸਟਰ ਨਾਲ ਤਫਤੀਸ਼ ਲਈ ਖਾਸ ਟੀਮ ਬਣਾਈ ਗਈ ਹੈ। ਜਿਸ 'ਚ ਸ਼੍ਰੀ ਜਸਕਰਨ ਸਿੰਘ IPS, IGP ਪੀਏਪੀ, ਸ਼੍ਰੀ ਗੁਰਮੀਤ ਸਿੰਘ ਚੌਹਾਨ, IPS, AIG/ AGTF, ਸੀਨੀਅਰ ਸੁਪਰੀਡੈਂਟਨ ਪੁਲਿਸ ਮਾਨਸਾ, ਸੁਪਰੀਡੈਂਟਨ ਪੁਲਿਸ, ਇਨਵੈਸਟੀਗੇਸ਼ਨ ਮਾਨਸਾ, ਡਿਪਟੀ ਸੁਪਰੀਡੈਂਟਨ ਆਫ ਪੁਲਿਸ ਬਠਿੰਡਾ, ਇੰਚਾਰਜ CIS ਸਟਾਫ ਮਾਨਸਾ ਸ਼ਾਮਿਲ ਹਨ।  ਦਸ ਦਈਏ ਕਿ ਇਸ ਇਨਵੈਸਟੀਗੇਸ਼ਨ ਦੌਰਾਨ ਇਸ ਖਾਸ ਤਿਆਰ ਕੀਤੀ ਗਈ ਟੀਮ ਵਲੋਂ ਕੁਝ ਬਹੁਤ ਜਰੂਰੀ ਸਵਾਲ ਪੁੱਛੇ ਜਾਣੇ ਹਨ ਜਿਸ ਤੋਂ ਇਸ ਹੱਤਿਆਕਾਂਡ ਦੇ ਪਿੱਛੇ ਅਸਲ ਮਕਸਦ ਦਾ ਪਰਦਾਫਾਸ਼ ਕੀਤਾ ਜਾ ਸਕੇ ਤੇ ਨਾਲ ਹੀ ਗੈਂਗਸਟਰਾਂ ਦੇ ਵਧਦੇ ਨੈੱਟਵਰਕ ਦਾ ਖੁਲਾਸਾ ਕੀਤਾ ਜਾ ਸਕੇ।          

ਲਾਰੈਂਸ ਬਿਸ਼ਨੋਈ ਤੋਂ ਪੁੱਛੇ ਜਾਣ ਵਾਲੇ ਸਵਾਲ :
* ਕੀ ਲਾਰੈਂਸ ਬਿਸ਼ਨੋਈ ਨੇ ਵਿੱਕੀ ਮਿੱਡੂਖੇੜਾ ਨਾਲ ਦੁਸ਼ਮਣੀ ਕਰਕੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ?
*ਜਿਹੜੇ ਹਥਿਆਰ ਸਿੱਧੂ ਮੂਸੇਵਾਲਾ ਦੇ ਕਤਲ 'ਚ ਇਸਤੇਮਾਲ ਕੀਤੇ ਗਏ ਉਹ ਕਿਥੋਂ ਮਿਲੇ?
*ਕੀ ਇਸ ਕੱਤਲ ਕੇਸ਼ 'ਚ ਕੋਈ ਕ੍ਰੋਸ ਬਾਰਡਰ ਕਨੈਕਸ਼ਨ ਵੀ ਹੈ?
*ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲੈਨਿੰਗ ਕਿੰਨੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਕਿਹੜੇ ਕਿਹੜੇ ਲੋਕ ਇਸ 'ਚ ਸ਼ਾਮਿਲ ਸਨ?
*ਕੀ ਇਸ ਘਟਨਾ ਪਿੱਛੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ISI ਦਾ ਵੀ ਕੋਈ ਸੰਬੰਧ ਹੈ?
*ਕੀ ਇਸ ਘਟਨਾ 'ਚ ਬੱਬਰ ਖ਼ਾਲਸਾ ਗਰੁੱਪ ਦਾ ਵੀ ਹੱਥ ਹੈ?
*ਕੀ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਤੋਂ ਕਤਲੇਆਮ ਤੋਂ ਪਹਿਲਾਂ ਸਿੱਧੂ ਤੋਂ ਕਿਸੇ ਤਰ੍ਹਾਂ ਦੀ ਫਿਰੌਤੀ ਦੀ ਮੰਗ ਵੀ ਕੀਤੀ ਸੀ?
*ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨਾਲ ਕਿਵੇਂ ਸੰਪਰਕ ਹੋਇਆ, ਉਸ ਨਾਲ ਕਿਵੇਂ ਗੱਲਬਾਤ ਕੀਤੀ ਜਾਂਦੀ ਰਹੀ ਹੈ?
*ਸਿੱਧੂ ਮੂਸੇਵਾਲਾ ਦੇ ਕਤਲੇਆਮ ਦੇ ਲਈ ਕਿੰਨੀ ਸੁਪਾਰੀ ਦਿੱਤੀ ਗਈ?
*ਕਤਲੇਆਮ ਤੋਂ ਬਾਅਦ ਵਰਤੇ ਗਏ ਹਥਿਆਰ ਹੁਣ ਕਿੱਥੇ ਹਨ?

ਜਾਣਕਾਰੀ ਮੁਤਾਬਿਕ ਪੁੱਛਗਿੱਛ ਲਈ ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਦੇ ਖਰੜ ਸਥਿਤ ਸੀਆਈਏ ਸਟਾਫ਼ ਦੇ ਦਫ਼ਤਰ ਲਿਆਂਦਾ ਗਿਆ ਜਿਥੇ ਲਾਰੈਂਸ ਬਿਸ਼ਨੋਈ ਤੋਂ ਲਗਭਗ 25-30 ਸਵਾਲਾਂ ਲਈ ਇਸ ਸੂਚੀ ਤਿਆਰ ਕੀਤੀ ਗਈ ਹੈ। ਦਸ ਦਈਏ ਕਿ ਇੱਥੇ ਉਸ ਤੋਂ ਪੁੱਛਗਿੱਛ ਤੋਂ ਬਾਅਦ ਲਾਰੈਂਸ ਨੂੰ ਗੁਪਤ ਟਿਕਾਣੇ 'ਤੇ ਭੇਜ ਦਿੱਤਾ ਜਾਵੇਗਾ। ਇਹ ਫੈਸਲਾ ਲਾਰੈਂਸ ਦੀ ਜਾਨ ਨੂੰ ਖਤਰੇ ਦੇ ਮੱਦੇਨਜ਼ਰ ਲਿਆ ਗਿਆ ਹੈ।


ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਨੂੰ ਲੈ ਕੇ ਉਸ ਦੇ ਵਕੀਲ ਨੇ ਸਵਾਲ ਚੁੱਕੇ ਸਨ। ਵਕੀਲ ਨੇ ਲਾਰੈਂਸ ਦੇ ਫਰਜ਼ੀ ਐਨਕਾਉਂਟਰ ਦੀ ਧਮਕੀ ਨੂੰ ਦੱਸਿਆ ਸੀ। ਹਾਲਾਂਕਿ ਪੁਲਿਸ ਲਾਰੇਂਸ ਨੂੰ 2 ਬੁਲੇਟਪਰੂਫ ਗੱਡੀਆਂ ਵਿੱਚ ਸੁਰੱਖਿਅਤ ਪੰਜਾਬ ਲੈ ਆਈ। ਇਸ ਦੌਰਾਨ 50 ਅਧਿਕਾਰੀਆਂ ਦੀ ਟੀਮ ਮੌਜੂਦ ਸੀ। ਪੰਜਾਬ ਵਿੱਚ ਦਾਖਲ ਹੁੰਦੇ ਹੀ ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਗਈ। ਹੁਣ ਲਾਰੈਂਸ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਘੇਰਾ ਪਾ ਦਿੱਤਾ ਗਿਆ ਹੈ। ਸਿਰਫ਼ ਚੋਣਵੇਂ ਅਫ਼ਸਰਾਂ ਨੂੰ ਹੀ ਲਾਰੈਂਸ ਕੋਲ ਜਾਣ ਦੀ ਇਜਾਜ਼ਤ ਹੈ।

Get the latest update about CIA STAFF INSTIGATION LAERENCE BISHNOI, check out more about CRIMINAL RECORD OF LAWRENCE, LAWRANCE BISHNOI, GOLDY BRAR & LAWRENCE BISHNOI PUNJAB POLICE

Like us on Facebook or follow us on Twitter for more updates.