1 ਦਸੰਬਰ ਤੋਂ ਬਦਲੇ ਇਹ ਨਿਯਮ, ਜਾਣੋ ਕਿੱਥੇ ਹੋਵੇਗਾ ਲਾਭ ਅਤੇ ਕਿੱਥੇ ਕਰਨੀ ਪਵੇਗੀ ਜੇਬ ਢਿੱਲੀ

ਸਾਲ 2019 ਦਾ ਆਖਰੀ ਮਹੀਨਾ ਦਸੰਬਰ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਕੁਝ ਨਿਯਮ ਵੀ ਬਦਲ ਗਏ ਹਨ। ਬਦਲੇ ਹੋਏ ਨਿਯਮਾਂ 'ਚ ਆਮ ਲੋਕਾਂ ਨੂੰ ਫਾਇਦਾ ਤਾਂ ਹੋਵੇਗਾ ਪਰ ਇਸ ਦੇ ਨਾਲ ਹੀ ਕੁਝ ਨਿਯਮਾਂ ਕਰਕੇ ਪ੍ਰੇਸ਼ਾਨੀ ਵੀ ਹੋ ਸਕਦੀ...

ਨਵੀਂ ਦਿੱਲੀ— ਸਾਲ 2019 ਦਾ ਆਖਰੀ ਮਹੀਨਾ ਦਸੰਬਰ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਕੁਝ ਨਿਯਮ ਵੀ ਬਦਲ ਗਏ ਹਨ। ਬਦਲੇ ਹੋਏ ਨਿਯਮਾਂ 'ਚ ਆਮ ਲੋਕਾਂ ਨੂੰ ਫਾਇਦਾ ਤਾਂ ਹੋਵੇਗਾ ਪਰ ਇਸ ਦੇ ਨਾਲ ਹੀ ਕੁਝ ਨਿਯਮਾਂ ਕਰਕੇ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨਿਯਮਾਂ ਬਾਰੇ ਜੋ ਇਕ ਦਸੰਬਰ ਤੋਂ ਲਾਗੂ ਹੋ ਰਹੇ ਹਨ। ਰਾਸ਼ਟਰੀ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਹੁਣ ਪੂਰੇ 24 ਘੰਟੇ: ਜੀ ਹਾਂ ਰਾਸ਼ਟਰੀ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਦੀ ਸੁਵਿਧਾ ਹੁਣ ਇਕ ਦਸੰਬਰ ਤੋਂ ਪੂਰੇ 24 ਘੰਟੇ ਉਪਲੱਬਧ ਰਹੇਗੀ। ਹੁਣ ਸੱਤੋਂ ਦਿਨ ਤੇ 24 ਘੰਟੇ ਇਸ ਦਾ ਲਾਭ ਚੁੱਕਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਹਾਲੇ ਇਕ ਤੋਂ ਦੂਜੇ ਖਾਤੇ 'ਚ ਪੈਸੇ ਟ੍ਰਾਂਸਫਰ ਕਰਨ ਦਾ ਇਹ ਚੈਨਲ ਕੇਵਲ ਵਰਕਿੰਗ ਡੇਜ਼ ਤੇ ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਸੀ।

ਲਓ ਜੀ ਹੁਣ ਹੈਲਮੇਟ ਪਹਿਨ ਕੇ ਵੇਚੇ ਜਾਂਦੇ ਨੇ ਪਿਆਜ਼, ਤਸਵੀਰਾਂ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼

  • ਟ੍ਰਾਂਜੈਕਸ਼ਨ ਫੇਲ੍ਹ ਹੋਣ 'ਤੇ ਲੱਗੇਗਾ ਚਾਰਜ: ਇੱਕ ਦਸੰਬਰ ਤੋਂ ਇੱਕ ਨਿਯਮ ਹੋਰ ਬਦਲ ਗਿਆ ਹੈ। ਹੁਣ ਜੇਕਰ ਟ੍ਰਾਂਜੈਕਸ਼ਨ ਫੇਲ੍ਹ ਹੁੰਦਾ ਹੈ ਤਾਂ ਤੁਹਾਨੂੰ ਚਾਰਜ ਦੇਣਾ ਪਵੇਗਾ। ਇਹ ਬਦਲਾਅ ਆਈਡੀਬੀਆਈ ਬੈਂਕ ਨੇ ਕੀਤਾ ਹੈ।

ਹੁਣ ਵਿਆਹ ਸਮਾਗਮਾਂ 'ਚ ਗੋਲੀਆਂ ਚਲਾਉਣ ਦੇ ਸ਼ੌਕੀਣ ਹੋ ਜਾਣ ਸਾਵਧਾਨ, ਪਵੇਗਾ ਮਹਿੰਗਾ

  • ਮਹਿੰਗਾ ਬੀਮਾ: ਬੀਮਾ ਕੰਪਨੀਆਂ ਨੇ ਵੀ ਇੱਕ ਦਸੰਬਰ ਤੋਂ ਕਈ ਨਿਯਮਾਂ 'ਚ ਬਦਲਾਅ ਕੀਤਾ ਹੈ। ਹੁਣ ਬੀਮਾ ਪਲਾਨ ਤੇ ਪ੍ਰਪੋਜਲ ਫਾਰਮ 'ਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਕਰਕੇ 15 ਫੀਸਦ ਤਕ ਬੀਮਾ ਪਾਲਿਸੀ ਦਾ ਪ੍ਰੀਮੀਅਮ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ।

ਜਲੰਧਰ-ਨਕੋਦਰ ਰੋਡ 'ਤੇ ਬੱਸ ਤੇ ਛੋਟੇ ਹਾਥੀ ਵਿਚਕਾਰ ਹੋਈ ਜ਼ਬਰਦਸਤ ਟੱਕਰ, ਜ਼ਖਮੀ ਹੋਏ ਲੋਕਾਂ ਦੀ ਹਾਲਤ ਗੰਭੀਰ

  • ਮੋਬਾਈਲ ਬਿੱਲ 'ਚ ਵਾਧਾ: ਮੋਬਾਈਲ ਫੋਨ ਦਾ ਇਸਤੇਮਾਲ ਕਰਨ ਵਾਲਿਆਂ ਲਈ ਵੀ ਨਿਯਮਾਂ 'ਚ ਬਦਲਾਅ ਹੋਇਆ ਹੈ। ਵੋਡਾਫੋਨ-ਆਈਡੀਆ ਤੇ ਏਅਰਟੇਲ ਤੋਂ ਬਾਅਦ ਰਿਲਾਇੰਸ ਜੀਓ ਨੇ ਸਸਤੀ ਕਾਲ ਤੇ ਡੇਟਾ ਨੂੰ ਮਹਿੰਗਾ ਕਰ ਦਿੱਤਾ ਹੈ।

Get the latest update about Mobile Bill Increases, check out more about Business News, Insurance Rules, Rules Change & News In Punjabi

Like us on Facebook or follow us on Twitter for more updates.