SBI ATM ਰਾਹੀਂ ਨਕਦੀ ਕਢਵਾਉਣ ਦੇ ਇਹ ਨਿਯਮ ਜੋ ਤੁਹਾਨੂੰ ਜਾਨਣਾ ਹੈ ਜਰੂਰੀ

ਧੋਖਾਧੜੀ ਵਾਲੇ ATM ਲੈਣ-ਦੇਣ ਤੋਂ ਬਚਣ ਲਈ, ਦੇਸ਼ ਦੇ ਚੋਟੀ ਦੇ ਰਿਣਦਾਤਾ ਸਟੇਟ ਬੈਂਕ ਆਫ਼ ਇੰਡੀਆ (SBI) ਨੇ ATM 'ਤੇ ਵਨ-ਟਾਈਮ ਪਾਸਵਰਡ (OTP) ਆਧਾਰਿਤ ਨਕਦ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਦਾ ਲਾਭ ਲੈਣ ਲਈ, ਐਸਬੀਆਈ ਗਾਹਕਾਂ ਨੂੰ ਆਪਣਾ ਮੋਬਾਈਲ ਏਟੀਐਮ ਵਿੱਚ ਲੈ ਕੇ ਜਾਣ ਦੀ ਲੋੜ ਹੁੰਦੀ ਹੈ...

ਧੋਖਾਧੜੀ ਵਾਲੇ ATM ਲੈਣ-ਦੇਣ ਤੋਂ ਬਚਣ ਲਈ, ਦੇਸ਼ ਦੇ ਚੋਟੀ ਦੇ ਰਿਣਦਾਤਾ ਸਟੇਟ ਬੈਂਕ ਆਫ਼ ਇੰਡੀਆ (SBI) ਨੇ ATM 'ਤੇ ਵਨ-ਟਾਈਮ ਪਾਸਵਰਡ (OTP) ਆਧਾਰਿਤ ਨਕਦ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਦਾ ਲਾਭ ਲੈਣ ਲਈ, ਐਸਬੀਆਈ ਗਾਹਕਾਂ ਨੂੰ ਆਪਣਾ ਮੋਬਾਈਲ ਏਟੀਐਮ ਵਿੱਚ ਲੈ ਕੇ ਜਾਣ ਦੀ ਲੋੜ ਹੁੰਦੀ ਹੈ ਕਿਉਂਕਿ ਨਕਦੀ ਕਢਵਾਉਣ ਲਈ ਓਟੀਪੀ ਬੈਂਕ ਵਿੱਚ ਰਜਿਸਟਰਡ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਭੇਜਿਆ ਜਾਂਦਾ ਹੈ। SBI ਦੇ ਗਾਹਕ ਹਰ ਵਾਰ ਆਪਣੇ ਡੈਬਿਟ ਕਾਰਡ ਪਿੰਨ ਦੇ ਨਾਲ, ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੇ ਗਏ ਇੱਕ OTP ਨੂੰ ਦਰਜ ਕਰਕੇ ਆਪਣੇ ATM ਤੋਂ 10,000 ਰੁਪਏ ਅਤੇ ਇਸ ਤੋਂ ਵੱਧ ਦੀ ਨਕਦ ਰਕਮ ਕਢਵਾਉਣ ਲਈ ਇਸ ਸਹੂਲਤ ਦੀ ਵਰਤੋਂ ਕਰ ਸਕਦੇ ਹਨ। ਇਹ ਸਹੂਲਤ 1 ਜਨਵਰੀ 2020 ਤੋਂ ਸ਼ੁਰੂ ਹੋਈ ਹੈ।

 OTP ਅਧਾਰਿਤ ਨਕਦੀ ਕਢਵਾਉਣ ਦੀ ਇਹ ਪ੍ਰਕਿਰਿਆ ਹੈ:

-SBI ATM ਤੋਂ ਨਕਦੀ ਕਢਵਾਉਣ ਲਈ, ਤੁਹਾਨੂੰ ਇੱਕ ਚਾਰ-ਅੰਕੀ ਨੰਬਰ OTP ਦੀ ਲੋੜ ਹੋਵੇਗੀ। ਜੋ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ।
-ਇੱਕ ਵਾਰ ਜਦੋਂ ਤੁਸੀਂ ਜੋ ਰਕਮ ਕਢਵਾਉਣਾ ਚਾਹੁੰਦੇ ਹੋ ਦਾਖਲ ਕਰਦੇ ਹੋ ਤਾਂ ATM ਸਕ੍ਰੀਨ OTP ਸਕ੍ਰੀਨ ਦਿਖਾਈ ਦੇਵੇਗੀ।
- ਹੁਣ, ਤੁਸੀਂ ਨਕਦੀ ਪ੍ਰਾਪਤ ਕਰਨ ਲਈ ਇਸ ਸਕ੍ਰੀਨ 'ਤੇ ਬੈਂਕ ਨਾਲ ਰਜਿਸਟਰ ਕੀਤੇ ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਦਰਜ ਕਰੋਗੇ-
- ਇਸ ਤੋਂ ਬਾਅਦ ਤੁਹਾਨੂੰ ਨਕਦੀ ਮਿਲ ਜਾਵੇਗੀ। 

 ਇਸ ਤੋਂ ਇਲਾਵਾ SBI ਨੇ ਆਪਣੀ WhatsApp ਬੈਂਕਿੰਗ ਸੇਵਾ ਵੀ ਸ਼ੁਰੂ ਕੀਤੀ ਹੈ। ਜਿਸ ਰਾਹੀਂ ਤੁਸੀਂ ਆਪਣੇ ਖਾਤੇ ਦਾ ਬਕਾਇਆ ਅਤੇ ਮਿੰਨੀ ਸਟੇਟਮੈਂਟ ਚੈੱਕ ਕਰ ਸਕਦੇ ਹੋ। Sbi ਵ੍ਹਟਸਐਪ ਬੈੰਕਿੰਗ ਸੇਵਾ ਲਈ ਤੁਸੀਂ ਰਜਿਸਟਰ ਕਰਨ ਲਈ 7208933148 'ਤੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 'WAREG' ਟੈਕਸਟ ਅਤੇ ਤੁਹਾਡੇ ਖਾਤਾ ਨੰਬਰ ਦੇ ਵਿਚਕਾਰ ਇੱਕ ਸਪੇਸ ਦੇ ਨਾਲ ਇੱਕ SMS ਭੇਜ ਸਕਦੇ ਹੋ। ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਤੁਹਾਨੂੰ ਤੁਹਾਡੇ ਵਟਸਐਪ ਨੰਬਰ 'ਤੇ SBI ਦੇ ਨੰਬਰ 90226 90226 ਤੋਂ ਇੱਕ ਮੈਸੇਜ ਮਿਲੇਗਾ। ਜਿਸ ਤੋਂ ਬਾਅਦ ਤੁਹਾਡੀ SBI ਵਟਸਅੱਪ ਬੈਕਿੰਗ ਸੇਵਾ ਸ਼ੁਰੂ ਹੋ ਜਾਵੇਗੀ।  

Get the latest update about sbi atm, check out more about sbi new policy, sbi atm otp, sbi atm card & sbi whats app banking service

Like us on Facebook or follow us on Twitter for more updates.