ਇਨ੍ਹਾਂ ਮਸਾਲੇ ਸਬਜ਼ੀਆਂ ਤੋਂ ਹੋਵੇਗੀ ਰੋਗਾਂ ਦੀ ਰੋਕਥਾਮ, ਜਾਣੋ ਕਿਵੇਂ ਹੋਵੇਗਾ ਬਚਾਅ

ਆਮ ਜ਼ੁਕਾਮ ਹੋਵੇ ਤਾਂ ਫਿਰ ਸ਼ੂਗਰ ਵਰਗੀ ਬਿਮਾਰੀ ਸਾਡੇ ਸ਼ਰੀਰ ਨੂੰ ਜਕੜ ਕੇ ਰੱਖ ਦਿੰਦੀ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਨ ਲਈ ਅਸੀਂ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ ਪਰ ਕੁਝ ਅਜਿਹੇ ਭੋਜਨ ਤੱਤ ਹਨ ਜੋ ਸਾਡਾ ਬਚਾਅ ਕਰ ਸਕਦੇ ਹਨ...

ਆਮ ਜ਼ੁਕਾਮ ਹੋਵੇ ਤਾਂ ਫਿਰ ਸ਼ੂਗਰ ਵਰਗੀ ਬਿਮਾਰੀ ਸਾਡੇ ਸ਼ਰੀਰ ਨੂੰ ਜਕੜ ਕੇ ਰੱਖ ਦਿੰਦੀ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਨ ਲਈ ਅਸੀਂ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ ਪਰ ਕੁਝ ਅਜਿਹੇ ਭੋਜਨ ਤੱਤ ਹਨ ਜੋ ਸਾਡਾ ਬਚਾਅ ਕਰ ਸਕਦੇ ਹਨ। ਆਧੁਨਿਕ ਰਿਸਰਚ 'ਚ ਸਾਹਮਣੇ ਆਇਆ ਹੈ ਕਿ ਭੋਜਨ ਤੱਤਾਂ ਆਮ ਜ਼ੁਕਾਮ ਤੋਂ ਲੈ ਕੇ ਕੈਂਸਰ ਵਰਗੀ ਬਿਮਾਰੀ ਤੋਂ ਵੀ ਸਾਡਾ ਬਚਾਅ ਕਰ ਸਕਦੇ ਹਨ। ਇਨ੍ਹਾਂ ਦੇ ਵਿਚ ਸਾਡੇ ਘਰ 'ਚ ਮਿਲਣ ਵਾਲੀਆਂ ਆਮ ਸਬਜ਼ੀਆਂ ਮਸਾਲੇ ਮੌਜੂਦ ਹਨ। ਜੋਕਿ ਸਸਤੇ ਤਾਂ ਹਨ ਪਰ ਨਾਲ ਹੀ ਬਹੁਤ ਜਿਆਦਾ ਅਸਰਦਾਰ ਵੀ ਹਨ।

ਇਹ ਇਸ ਪ੍ਰਕਾਰ ਹਨ। 

ਟਮਾਟਰ :- ਇਸ 'ਚ ਲਾਈਕੋਪੇਨ ਹੁੰਦਾ ਹੈ ਜੋਕਿ ਗਲੇ ਦੇ ਕੈਂਸਰ ਨੂੰ ਠੀਕ ਕਰਦਾ ਹੈ।  
ਅਲਸੀ :- ਇਸ 'ਚ ਲੀਗਨੇਨ ਦੀ ਮਾਤਰਾ ਬਾਕੀ ਖਾਣ ਵਾਲੀ ਵਸਤੂਆਂ ਨਾਲੋਂ ਸੌ ਗੁਣਾ ਜਿਆਦਾ ਹੁੰਦੀ ਹੈ ਕਿਉਂਕਿ ਲੀਗਨੇਨ ਐਂਟੀਬੈਕਟੀਰੀਅਲ, ਐਂਟੀਵਾਇਰਲ,ਐਂਟੀਫੰਗਲ ਅਤੇ ਕੈਂਸਰ ਰੋਧੀ ਹੈ। ਇਹ ਓਮੇਗਾ 3 ਨਾਲ ਭਰਪੂਰ ਹੈ। ਇਸ ਨਾਲ ਲੀਵਰ, ਗੁਰਦੇ, ਥਾਇਰਡ ਗ੍ਰੰਥੀਆਂ ਠੀਕ ਕੰਮ ਕਰਦਿਆਂ ਹਨ। ਅਮਰੀਕਾ 'ਚ ਹੋਈ ਇੱਕ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਲਸੀ 'ਚ 27 ਤੋਂ ਜਿਆਦਾ ਕੈਂਸਰ ਰੋਧਕ ਤੱਤ ਹੁੰਦੇ ਹਨ। ਇਕ ਹੋਰ ਸਟੱਡੀ 'ਚ ਸਾਹਮਣੇ ਆਇਆ ਹੈ ਕਿ ਅਲਸੀ 'ਚ ਪਾਏ ਜਾਣ ਵਾਲੇ ਲੀਗਨੇਨ ਏਡਸ ਦਾ ਸਸਤਾ, ਸਰਲ ਤੇ ਕਾਰਗਰ ਇਲਾਜ ਸਾਬਿਤ ਹੋਣ ਵਾਲਾ ਹੈ। ਇਹ 24 ਘੰਟਿਆਂ 'ਚ ਆਪਣਾ ਅਸਰ ਦਿਖਾਉਣਾ ਸ਼ੁਰ ਕਰ ਦਿੰਦਾ ਹੈ।  
ਸ਼ਕਰਗੰਦੀ :- ਇਸ 'ਚ ਬੀਟਾਕੈਟਰੀਨ ਹੈ ਜੋ ਕਿ ਫੇਫੜਿਆਂ ਦੇ ਕੈਂਸਰ ਨੂੰ ਠੀਕ ਕਰਦਾ ਹੈ।  
ਅੰਗੂਰ :- ਇਸ 'ਚ ਰੋਸਵੀਰਾਟੋਲ ਹੁੰਦਾ ਹੈ ਜੋਕਿ ਮਲੀਗਨਨੈਂਟ ਨੂੰ ਫੈਲਣ ਤੋਂ ਰੋਕਦਾ ਹੈ। 
ਜ਼ੀਰਾ:- ਇਸ ਨੂੰ ਇਕ ਕੈਂਸਰ ਰੋਧਕ ਮੰਨਿਆ ਜਾਂਦਾ ਹੈ। ਇਹ ਟਿਓਮਰ ਨੂੰ ਵਧਣ ਤੋਂ ਰੋਕਦਾ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ 'ਚ ਵੀ ਮਦਦ ਕਰਦਾ ਹੈ।  
ਮੂਲੇਠੀ:- ਇਹ ਹਿਚਕੀ, ਉਲਟੀ, ਪੇਸ਼ਾਬ ਦੀ ਜਲਣ ਅਤੇ ਅਲਸਰ ਨੂੰ ਠੀਕ ਕਰਦਾ ਹੈ। ਇਹ ਫੋੜਿਆ ਨੂੰ ਜਲਦੀ ਠੀਕ ਕਰਦਾ ਹੈ।  
ਹਲਦੀ:- ਇਹ ਸ਼ਰੀਰ 'ਚ ਜਲਣ ਨੂੰ ਦੂਰ ਕਰਨ 'ਚ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ। ਪੱਥਰੀ ਦੇ ਰੋਗੀ ਇਸ ਨੂੰ ਟਮਾਟਰ ਦੇ ਸੂਪ 'ਚ ਮਿਲਾ ਕੇ ਇਸਤੇਮਾਲ ਕਰ ਸਕਦੇ ਹਨ।  
ਅਜਵਾਇਨ:- ਇਹ ਗਲੇ ਦੇ ਦਰਦ ਨੂੰ ਠੀਕ ਕਰਦਾ ਹੈ। ਇਹ ਇਕ ਐਂਟੀਸੈਪਟਿਕ ਹੈ। ਇਸ ਦੇ ਇਸਤੇਮਾਲ ਨਾਲ ਲਗਾਤਾਰ ਹੋਣ ਵਾਲੀ ਖਾਂਸੀ ਤੋ ਰਾਹਤ ਮਿਲਦੀ ਹੈ। ਪੇਟ ਦੀ ਗੈਸ ਜਾਂ ਕੀੜੇ ਹੋਣ ਤਾਂ ਇਸ ਨੂੰ ਨਮਕ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। 
ਜੈਫਲ:- ਇਹ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਅਤੇ ਖੂਨ ਦੇ ਦੌਰੇ ਨੂੰ ਵੀ ਠੀਕ ਕਰਦਾ ਹੈ। ਇਹ ਚਮੜੀ ਨੂੰ ਨਿਖਾਰਨ ਦਾ ਕੰਮ ਵੀ ਕਰਦਾ ਹੈ। ਇਸ ਨੂੰ 1/4 ਚਮਚ ਸਬਜ਼ੀ ਚ ਲਿਆ ਜਾ ਸਕਦਾ ਹੈ।  
ਲੌਂਗ :- ਇਹ ਜੋੜਾ ਅਤੇ ਦੰਦਾਂ ਦੇ ਦਰਦ ਨੂੰ ਠੀਕ ਕਰਦਾ ਹੈ।  ਇਹ ਪ੍ਰੋਟੀਨ ਦੀ ਸਹੀ ਮਾਤਰਾ ਨੂੰ ਸ਼ਰੀਰ 'ਚ ਬਣਾਈ ਰੱਖਦਾ ਹੈ। ਸਿਰਫ ਇੱਕ ਲੌਂਗ ਨੂੰ ਹੀ ਮੂੰਹ 'ਚ ਰੱਖਣ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।  
ਲਸਨ:- ਇਹ ਕੋਲੇਸਟ੍ਰੋਲ ਨੂੰ ਘਟ ਕਰਨ ਦਾ ਕੰਮ ਕਰਦਾ ਹੈ। ਕੱਚੇ ਲਸਣ ਦਾ ਇਸਤੇਮਾਲ ਕਰਨ ਨਾਲ ਹਾਰਟ-ਅਟੈਕ, ਸ੍ਕਿਨ ਕੈਂਸਰ, ਹਾਈ ਬਲੱਡ ਪ੍ਰੈਸ਼ਰ, ਜਖਮ ਅਤੇ ਜੋੜਾ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪੀਸ ਕੇ ਜੋੜਾ ਤੇ ਲਗਾਨਾ ਚਾਹੀਦਾ ਹੈ, ਇਸ ਨੂੰ ਚੇਹਰੇ ਤੇ ਲਗਾਉਣ ਨਾਲ ਪਿੰਪਲ ਦੂਰ ਹੁੰਦੇ ਹਨ। ਖਾਂਸੀ ਹੋਣ ਤੇ ਇਸ ਦੇ ਪੇਸਟ ਦੀਆਂ 5 ਬੂੰਦਾਂ  ਨਾਲ ਆਰਾਮ ਮਿਲਦਾ ਹੈ।    

ਲੇਖਕ  
ਵਿਪਨ ਕੁਮਾਰ ਸੇਠ

Get the latest update about HEALTH NEWS, check out more about FOOD FOR GOOD HEALTH, VEGETABLES FOR GOOD HEALTH & SPICES FOR GOOD HEALTH

Like us on Facebook or follow us on Twitter for more updates.