Ukraine-Russia War : ਰੂਸ-ਯੂਕਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਅੱਜ, ਪੁਤਿਨ ਨੇ ਚਾਰ ਸ਼ਹਿਰਾਂ ਵਿੱਚ ਜੰਗਬੰਦੀ ਦਾ ਕੀਤਾ ਐਲਾਨ

ਅੱਜ ਰੂਸ ਤੇ ਯੂਕਰੇਨ ਵਿਚਕਾਰ ਜੰਗ ਦਾ 12ਵਾਂ ਦਿਨ ਹੈ। 12ਵੇਂ ਦਿਨ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ।

ਕੀਵ—  ਅੱਜ ਰੂਸ ਤੇ ਯੂਕਰੇਨ ਵਿਚਕਾਰ ਜੰਗ ਦਾ 12ਵਾਂ ਦਿਨ ਹੈ। 12ਵੇਂ ਦਿਨ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਦੇ ਬਾਵਜੂਦ ਯੂਕਰੇਨ ਵੀ ਰੂਸ ਵਲੋਂ ਕੀਤੇ ਜਾ ਰਹੇ ਹਮਲਿਆਂ ਦਾ ਮੂੰਹਤੋੜ ਜਵਾਬ ਦੇ ਰਿਹਾ ਹੈ | ਖਾਰਕਿਵ 'ਚ ਰੂਸ ਵਲੋਂ ਕਈ ਰਿਹਾਇਸ਼ੀ ਇਲਾਕਿਆਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਫ਼ਦ ਅੱਜ ਤੀਜੀ ਵਾਰ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਹੋਈ ਗੱਲਬਾਤ ਵਿਚ ਸੁਰੱਖਿਅਤ ਗਲਿਆਰੇ 'ਤੇ ਸਹਿਮਤੀ ਬਣੀ ਸੀ। ਅੱਜ ਹੋਣ ਵਾਲੀ ਗੱਲਬਾਤ 'ਚ ਜੰਗਬੰਦੀ 'ਤੇ ਚਰਚਾ ਹੋ ਸਕਦੀ ਹੈ। ਗੱਲਬਾਤ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਚਾਰ ਸ਼ਹਿਰਾਂ ਵਿੱਚ ਫਿਰ ਤੋਂ ਜੰਗਬੰਦੀ ਦਾ ਐਲਾਨ ਕੀਤਾ ਹੈ।

ਚੀਨ ਯੂਕਰੇਨ-ਰੂਸ ਵਿਚਕਾਰ  ਕਰਨਾ ਚਾਹੁੰਦਾ ਵਿਚੋਲਗੀ 
- ਚੀਨ ਨੇ ਯੂਕਰੇਨ ਸੰਕਟ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਵਿਚੋਲਗੀ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਚੀਨੀ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਯੂਕਰੇਨ ਅਤੇ ਰੂਸ ਵਿਚਾਲੇ ਜੰਗਬੰਦੀ ਲਈ ਜ਼ਰੂਰੀ ਵਿਚੋਲਗੀ ਕਰਨ ਲਈ ਤਿਆਰ ਹਨ।

ਪੁਤਿਨ ਸਮੇਤ 100 ਤੋਂ ਵੱਧ ਰੂਸੀ ਸਿਆਸਤਦਾਨਾਂ 'ਤੇ ਪਾਬੰਦੀ - ਨਿਊਜ਼ੀਲੈਂਡ
- ਨਿਊਜ਼ੀਲੈਂਡ ਨੇ ਯੂਕਰੇਨ ਸੰਕਟ ਦੇ ਵਿਚਕਾਰ 100 ਤੋਂ ਵੱਧ ਰੂਸੀ ਸਿਆਸਤਦਾਨਾਂ ਅਤੇ ਕਾਰੋਬਾਰੀਆਂ 'ਤੇ ਪਾਬੰਦੀਆਂ ਲਗਾਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਨ੍ਹਾਂ ਸਿਆਸਤਦਾਨਾਂ ਵਿੱਚੋਂ ਇੱਕ ਹਨ।



Get the latest update about Truescoopnews, check out more about Volodymyr Zelenskyy, Vladimir Putin, Meeting & President of Russia

Like us on Facebook or follow us on Twitter for more updates.