ਤੀਜੀ ਲਹਿਰ 'ਚ 24 ਦਿਨਾਂ ਬਾਅਦ 5 ਲੱਖ ਤੋਂ ਹੇਠਾ ਆਈ ਗਿਰਾਵਟ, ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ

ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ’ਵਿੱਚ ਸਵਾ ਮਹੀਨੇ ਬਾਅਦ ਸਰਗਰਮ ਮਾਮਲੇ 5 ਲੱਖ ਤੋਂ ਹੇਠਾਂ ਆ ਗਏ ਹਨ

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ’ਵਿੱਚ ਸਵਾ ਮਹੀਨੇ ਬਾਅਦ ਸਰਗਰਮ ਮਾਮਲੇ 5 ਲੱਖ ਤੋਂ ਹੇਠਾਂ ਆ ਗਏ ਹਨ। ਲਗਾਤਾਰ ਦੂਸਰੇ ਦਿਨ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਵੀ 50 ਹਜ਼ਾਰ ਤੋਂ ਘੱਟ ਮਿਲੇ ਹਨ। ਇਨਫੈਕਸ਼ਨ ਦੀ ਦਰ ਵੀ ਲਗਾਤਾਰ ਘੱਟ ਹੋ ਰਹੀ ਹੈ। ਰੋਜ਼ਾਨਾ ਇਨਫੈਕਸ਼ਨ ਦਰ 3.19 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 3.99 ਫ਼ੀਸਦੀ ’ਤੇ ਆ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ’ਚ ਸਰਗਰਮ ਮਾਮਲਿਆਂ ’ਚ 58163 ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ਸਰਗਰਮ ਮਾਮਲੇ 478882 ਰਹਿ ਗਏ ਹਨ ਜੋ ਕੁੱਲ ਮਾਮਲਿਆਂ ਦਾ 1.12 ਫ਼ੀਸਦੀ ਹੈ। 37 ਦਿਨਾਂ ਬਾਅਦ ਸਰਗਰਮ ਮਾਮਲੇ ਪੰਜ ਲੱਖ ਤੋਂ ਘੱਟ ਹੋਏ ਹਨ।

ਅੰਕੜਿਆਂ ਮੁਤਾਬਕ,  ਪਿਛਲੇ ਇਕ ਦਿਨ ’ਵਿੱਚ ਇਨਫੈਕਸ਼ਨ ਦੇ 34113 ਨਵੇਂ ਮਾਮਲੇ ਮਿਲੇ ਹਨ। ਇਹ ਲਗਾਤਾਰ ਦੂਸਰਾ ਦਿਨ ਹੈ ਜਦੋਂ ਨਵੇਂ ਮਾਮਲੇ 50 ਹਜ਼ਾਰ ਤੋਂ ਘੱਟ ਮਿਲੇ ਹਨ। ਇਸ ਦੌਰਾਨ 346 ਮਰੀਜ਼ਾਂ ਦੀ ਜਾਨ ਵੀ ਗਈ ਹੈ ਜਿਸ ’ਚ ਸਿਰਫ ਕੇਰਲ ਤੋਂ 146 ਮੌਤਾਂ ਹਨ। ਉਧਰ, ਕਰਨਾਟਕ ਤੇ ਬੰਗਾਲ ’ਚ 27-27 ਮੌਤਾਂ ਹੋਈਆਂ ਹਨ। ਮਰੀਜ਼ਾਂ ਦੇ ਉਭਰਨ ਦੀ ਦਰ 97.68 ਫ਼ੀਸਦੀ ’ਤੇ ਪਹੁੰਚ ਗਈ ਹੈ, ਜਦੋਂਕਿ ਮੌਤ ਦਰ 1.19 ਫ਼ੀਸਦੀ ’ਤੇ ਬਣੀ ਹੋਈ ਹੈ।

ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੇ ਕੁੱਲ 173.33 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਇਸ ’ਚ 95.91 ਕਰੋੜ ਪਹਿਲੀ, 75.74 ਕਰੋੜ ਦੂਸਰੀ ਤੇ 1.67 ਕਰੋੜ ਇਹਤਿਆਤੀ ਡੋਜ਼ ਸ਼ਾਮਲ ਹੈ।

Get the latest update about Truescoop, check out more about Truescoopnews, Third wave, the Union Ministry of Health & Covid 19

Like us on Facebook or follow us on Twitter for more updates.