16 ਮਹੀਨਿਆਂ ਦੀ ਇਹ ਬੱਚੀ ਵੱਡੇ–ਵੱਡੇ ਤੈਰਾਕੀਆਂ ਨੂੰ ਦਿੰਦੀ ਹੈ ਮਾਤ, ਵੀਡੀਓ ਕਰੇਗੀ ਹੈਰਾਨ!!

ਇੰਟਰਨੈੱਟ 'ਤੇ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ ਅਤੇ ਜਿਹੜੀਆਂ ਦਿਲ ਨੂੰ ਛੂਹ ਜਾਂਦੀਆ ਹਨ। ਅਜਿਹੀ ਹੀ...

ਮੁੰਬਈ— ਇੰਟਰਨੈੱਟ 'ਤੇ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ ਅਤੇ ਜਿਹੜੀਆਂ ਦਿਲ ਨੂੰ ਛੂਹ ਜਾਂਦੀਆ ਹਨ। ਅਜਿਹੀ ਹੀ ਇਕ ਵੀਡੀਓ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਛੋਟੀ ਬੱਚੀ ਸਵੀਮਿੰਗ ਕਰ ਰਹੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 16 ਮਹੀਨੇ ਦੀ ਇਸ ਬੱਚੀ ਦੀ ਹਰਕਤ ਵੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ 16 ਮਹੀਨੇ ਦੀ ਬੱਚੀ ਐਲਿਜ਼ਾਬੇੱਥ ਦੀ ਇਹ ਵੀਡੀਓ ਬਹੁਤ ਹੀ ਕਮਾਲ ਦੀ ਹੈ। ਉਹ ਸਵੀਮਿੰਗ ਪੂਲ 'ਚ ਇੱਕਲੀ ਤੈਰਦੀ ਹੋਈ ਦਿਸ ਰਹੀ ਹੈ। ਉਸ ਦੇ ਮਾਪਿਆਂ ਨੇ ਉਸ ਨੂੰ ਛੋਟੀ ਉਮਰ 'ਚ ਹੀ ਆਪਣੀ ਨਿਗਰਾਨੀ ਹੇਠ ਤੈਰਨਾ ਸਿਖਾ ਦਿੱਤਾ ਸੀ। ਇਸ ਵੀਡੀਓ ਨੂੰ ਲੋਕ ਲਗਾਤਾਰ ਸ਼ੇਅਰ ਅਤੇ ਲਾਈਕ ਕਰ ਰਹੇ ਹਨ। ਇਸ ਵੀਡੀਓ 'ਤੇ ਕੁਮੈਂਟ ਕਰਨ ਵਾਲਿਆਂ ਦਾ ਵੀ ਤਾਂਤਾ ਲੱਗਾ ਹੋਇਆ ਹੈ। ਹਰ ਕੋਈ ਇਹ ਵੀਡੀਓ ਦੇਖ ਕੇ ਹੈਰਾਨ ਹੈ ਕਿ ਇੰਨੀ ਛੋਟੀ ਬੱਚੀ ਤੈਰ ਕਿਸ ਤਰ੍ਹਾਂ ਲੈਂਦੀ ਹੈ ਜਦਕਿ 16 ਮਹੀਨੇ ਦੇ ਬੱਚੇ ਲਈ ਤੁਰਨਾ ਹੀ ਬਹੁਤ ਔਖਾ ਹੁੰਦਾ ਹੈ।

Get the latest update about True Scoop News, check out more about News In Punjabi, Baby Swimmer, Swiming Video & Elizabeth

Like us on Facebook or follow us on Twitter for more updates.