ਬੁਖਾਰ ਦੌਰਾਨ ਇਹ ਭੋਜਨ ਰਹੇਗਾ ਵਧੇਰੇ ਫਾਇਦੇਮੰਦ

ਤੰਦਰੁਸਤ ਵਿਅਕਤੀ ਵੀ ਇਕ ਸਮੇਂ ਦਾ ਭੋਜਨ ਨਾ ਮਿਲਣ ਉੱਤੇ ਨਿਢਾਲ ਹੋ ਜਾਂਦਾ ਹੈ। ਬੀਮਾਰੀ ਵਿਚ ਤਾਂ ਹੋਰ ਵੀ ਜ਼ਿਆਦਾ ਊਰ...

ਤੰਦਰੁਸਤ ਵਿਅਕਤੀ ਵੀ ਇਕ ਸਮੇਂ ਦਾ ਭੋਜਨ ਨਾ ਮਿਲਣ ਉੱਤੇ ਨਿਢਾਲ ਹੋ ਜਾਂਦਾ ਹੈ। ਬੀਮਾਰੀ ਵਿਚ ਤਾਂ ਹੋਰ ਵੀ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਕ ਤਾਂ ਸਰੀਰ ਦੀ ਸ਼ਕਤੀ ਬਣੀ ਰਹੇ ਅਤੇ ਦੂਜਾ ਬੀਮਾਰੀ ਉੱਤੇ ਕਾਬੂ ਪਾਉਣਾ ਹੈ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਬੁਖ਼ਾਰ ਹੋਣ ਉੱਤੇ ਅਸੀਂ ਕੀ ਖਾਈਏ ਅਤੇ ਕੀ ਪੀਤਾ ਜਾਵੇ? ਦਾਲਾਂ ਦਾ ਪਾਣੀ ਬੁਖ਼ਾਰ ਵਿਚ ਲਾਭਦਾਇਕ ਹੈ। ਮੂੰਗੀ ਦੀ ਦਾਲ ਇਨ੍ਹਾਂ ਵਿਚੋਂ ਮੁੱਖ ਹੈ। ਉਬਾਲੀ ਹੋਈ ਮੂੰਗੀ ਦੀ ਦਾਲ ਦੇ ਪਾਣੀ ਵਿਚ ਸੁੰਢ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਕੋਸੀ-ਕੋਸੀ ਹੀ ਬੁਖ਼ਾਰ ਹੋਣ ਉੱਤੇ ਰੋਗੀ ਨੂੰ ਪਿਲਾਓ। ਜੇ ਮੂੰਗੀ ਦੀ ਦਾਲ ਪਸੰਦ ਨਾ ਹੋਵੇ ਤਾਂ ਮੂੰਗੀ ਦੇ ਨਾਲ ਮਸਰਾਂ ਦੀ ਦਾਲ ਵੀ ਉਬਾਲ ਸਕਦੇ ਹੋ। ਇਸੇ ਤਰ੍ਹਾਂ ਚਾਰ-ਛੇ ਦਾਲਾਂ ਨੂੰ ਉਬਾਲ ਕੇ ਵੀ ਉਨ੍ਹਾਂ ਦਾ ਪਾਣੀ ਪੀਤਾ ਜਾ ਸਕਦਾ ਹੈ।

ਚੌਲਾਂ ਦੀ ਪਿੱਛ ਵੀ ਊਰਜਾ ਨਾਲ ਭਰਪੂਰ ਹੁੰਦੀ ਹੈ ਅਤੇ ਬੁਖ਼ਾਰ ਵਿਚ ਹਾਨੀਕਾਰਕ ਨਹੀਂ  ਸਗੋਂ ਲਾਭਦਾਇਕ ਹੁੰਦੀ ਹੈ। ਇਸ ਵਿਚ ਮਾਮੂਲੀ ਜਿਹੀ ਪੀਸੀ ਸੁੰਢ ਅਤੇ ਸੇਂਧਾ ਲੂਣ ਮਿਲਾ ਕੇ ਪੀਓ। ਚੌਲਾਂ ਬਾਰੇ ਆਮ ਧਾਰਨਾ ਹੈ ਕਿ ਬੁਖ਼ਾਰ ਵਿਚ ਨੁਕਸਾਨ ਕਰਦੇ ਹਨ ਪਰ ਹਕੀਕਤ ਇਸ ਦੇ ਉਲਟ ਹੈ। ਬੁਖ਼ਾਰ ਵਿਚ ਚੌਲਾਂ ਦੀ ਵਰਤੋਂ ਹੀ ਸਭ ਤੋਂ ਵੱਧ ਲਾਭਦਾਇਕ ਹੈ। ਵੇਸਣ-ਦਹੀਂ ਦੀ ਕੜ੍ਹੀ ਨਾਲ ਚੌਲ ਖਾਣ ਨਾਲ ਬੁਖ਼ਾਰ ਵਿਚ ਛੇਤੀ ਆਰਾਮ ਮਿਲਦਾ ਹੈ। ਕੜ੍ਹੀ-ਚੌਲ ਖਾਣ ਦਾ ਇਕ ਲਾਭ ਇਹ ਵੀ ਹੈ ਕਿ ਜਦੋਂ ਵੀ ਕੁਝ ਖਾਣ ਨੂੰ ਮਨ ਨਹੀਂ ਕਰਦਾ, ਕੜ੍ਹੀ ਚੌਲ ਚੰਗੇ ਲੱਗਦੇ ਹਨ।

ਪਿਆਜ਼ ਵੀ ਬੁਖ਼ਾਰ ਵਿਚ ਲਾਭ ਦਿੰਦਾ ਹੈ। ਪਿਆਜ਼ ਦੀ ਚਟਣੀ, ਸਲਾਦ ਦੇ ਰੂਪ ਵਿਚ ਪਿਆਜ਼ ਦੀ ਵਰਤੋਂ ਕਰ ਸਕਦੇ ਹੋ। ਹਰੀ ਮਿਰਚ ਅਤੇ ਪਿਆਜ਼ ਦੀ ਖ਼ੁਸ਼ਕ ਸਬਜ਼ੀ ਬਣਾ ਕੇ ਰੋਟੀ ਨਾਲ ਖਾਧੀ ਜਾ ਸਕਦੀ ਹੈ। ਪੁਦੀਨਾ ਵੀ ਬੁਖ਼ਾਰ ਵਿਚ ਲਾਭਦਾਇਕ ਹੈ, ਇਸ ਦੀ ਚਟਣੀ ਬਣਾ ਕੇ ਇਸ ਨਾਲ ਰੋਟੀ ਜਾਂ ਚੌਲ ਖਾਧੇ ਜਾ ਸਕਦੇ ਹਨ।

Get the latest update about food, check out more about useful & fever

Like us on Facebook or follow us on Twitter for more updates.