ਇਸ ਭਾਰਤੀ ਖਿਡਾਰੀ ਨੇ ਕੀਤਾ ਅਜਿਹਾ ਕੰਮ ਕਿ ਸਭ ਪਾਸੇ ਹੋ ਰਹੀ ਤਾਰੀਫ, ਪੜ੍ਹੋ ਪੂਰੀ ਖ਼ਬਰ

ਭਾਰਤੀ ਟੀਮ ਦੇ ਖ਼ਿਡਾਰੀ ਬੱਲੇਬਾਜ਼ ਕੇ.ਐੱਲ. ਰਾਹੁਲ ਅਕਸਰ ਆਪਣੇ ਬੇਮਿਸਾਲ ਪ੍ਰਦਰਸ਼ਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇੱਕ ਨੇਕ ਕੰਮ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ

ਨਵੀਂ ਦਿੱਲੀ— ਭਾਰਤੀ ਟੀਮ ਦੇ ਖ਼ਿਡਾਰੀ ਬੱਲੇਬਾਜ਼ ਕੇ.ਐੱਲ. ਰਾਹੁਲ ਅਕਸਰ ਆਪਣੇ ਬੇਮਿਸਾਲ ਪ੍ਰਦਰਸ਼ਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇੱਕ ਨੇਕ ਕੰਮ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਜਿਸ ਤੋਂ ਬਾਅਦ ਹਰ ਪਾਸੇ ਉਨ੍ਹਾਂ ਦਾ ਤਾਰੀਫ ਹੋ ਰਹੀ ਹੈ |

ਦਰਅਸਲ ਕੇ.ਐੱਲ. ਰਾਹੁਲ ਨੇ ਇੱਕ 11 ਸਾਲ ਦੇ ਬੱਚੇ ਵਾਰਥ ਦੀ ਸਰਜਰੀ ਲਈ 31 ਲੱਖ ਰੁਪਏ ਦਾਨ ਕੀਤੇ ਹਨ। ਰਾਹੁਲ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਭਰਤੀ ਹੈ।

ਵਾਰਥ ਨਲਵਾਡੇ ਇੱਕ ਦੁਰਲਭ ਬੀਮਾਰੀ ਨਾਲ ਜੂਝ ਰਿਹਾ ਹੈ। ਉਸ ਦੇ ਬੋਨ ਮੇਰੋ ਟਰਾਂਸਪਲਾਂਟੇਸ਼ਨ ਲਈ 35 ਲੱਖ ਰੁਪਏ ਦੀ ਲੋੜ ਸੀ। ਉਸ ਦੇ ਲਈ ਵਾਰਥ ਦੇ ਮਾਪਿਆਂ ਨੇ ਪਿਛਲੇ ਦਸੰਬਰ ਵਿੱਚ ਇੱਕ ਐੱਨ.ਜੀ.ਓ. ਰਾਹੀਂ 35 ਲੱਖ ਰੁਪਏ ਇਕੱਠਾ ਕਰਨਾ ਸ਼ੁਰੂ ਕੀਤਾ ਸੀ। ਇਸ ਦੀ ਸੂਚਨਾ ਰਾਹੁਲ ਨੂੰ ਮਿਲੀ ਤਾਂ ਉਸ ਨੇ 31 ਲੱਖ ਰੁਪਏ ਦਾਨ ਵਿੱਚ ਦਿੱਤੇ। ਕੇ.ਐੱਲ. ਰਾਹੁਲ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ।

ਰਾਹੁਲ ਨੇ ਇਸ ਬਾਰੇ ਕਿਹਾ ਕਿ ਜਦੋਂ ਮੈਨੂੰ ਵਾਰਥ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਮੇਰੀ ਟੀਮ ਨੇ ਗਿਵਇੰਡੀਆ ਨਾਲ ਸੰਪਰਕ ਕੀਤਾ, ਤਾਂਕਿ ਅਸੀਂ ਉਸ ਦੀ ਹਰ ਤਰ੍ਹਾਂ ਦੀ ਮਦਦ ਕਰ ਸਕੀਏ। ਮੈਨੂੰ ਖੁਸ਼ੀ ਹੈ ਕਿ ਸਰਜਰੀ ਸਫਲ ਰਹੀ ਤੇ ਉਹ ਰਿਕਵਰ ਕਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਵਾਰਥ ਛੇਤੀ ਤੋਂ ਛੇਤੀ ਆਪਣੇ ਪੈਰਾਂ ‘ਤੇ ਖੜ੍ਹਾ ਹੋ ਜਾਏਗਾ ਤੇ ਆਪਣੇ ਸੁਪਨਿਆਂ ਨੂੰ ਹਾਸਲ ਕਰਨ ਲਈ ਅੱਗੇ ਵਧੇਗਾ। ਆਸ ਹੈ ਕਿ ਮੇਰਾ ਯੋਗਦਾਨ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰੇਗਾ।

Get the latest update about Truescoop, check out more about KL Rahul, surgery, transplant & Indian international cricketer

Like us on Facebook or follow us on Twitter for more updates.