ਇਹ ਹਫਤੇ 'ਚ ਤੀਜੀ ਵਾਰ ਲੋਕਾਂ ਨੂੰ ਲਗਾ ਝਟਕਾ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਮੁੜ ਹੋਇਆ ਵਾਧਾ

ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਅਤੇ ਡੀਜ਼ਲ ਦੋਵੇਂ ਦੀਆਂ ਕੀਮਤਾਂ 'ਚ 2.40 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ...

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਕ ਦਿਨ ਦੇ ਵਿਰਾਮ ਤੋਂ ਬਾਅਦ ਸ਼ੁੱਕਰਵਾਰ ਨੂੰ ਫਿਰ ਤੋਂ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਲਗਾਤਾਰ ਦੋ ਵਾਧੇ ਕੀਤੇ ਗਏ।  137 ਦਿਨਾਂ ਦੇ ਵਕਫ਼ੇ ਤੋਂ ਬਾਅਦ ਰੋਜ਼ਾਨਾ ਕੀਮਤਾਂ ਦੇ ਮੁੜ ਸੰਸ਼ੋਧਨ ਤੋਂ ਬਾਅਦ ਚਾਰ ਦਿਨਾਂ ਦੇ ਅੰਦਰ ਈਂਧਨ ਦੀਆਂ ਕੀਮਤਾਂ ਵਿੱਚ ਇਹ ਤੀਜਾ ਵਾਧਾ ਹੈ। ਜੂਨ 2017 ਵਿੱਚ ਰੋਜ਼ਾਨਾ ਕੀਮਤਾਂ ਵਿੱਚ ਸੋਧ ਸ਼ੁਰੂ ਹੋਣ ਤੋਂ ਬਾਅਦ ਇਹ ਵਾਧਾ ਇੱਕ ਦਿਨ ਦਾ ਸਭ ਤੋਂ ਤੇਜ਼ ਵਾਧਾ ਹੈ। ਇਸ ਹਫ਼ਤੇ ਹੁਣ ਤੱਕ, ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਅਤੇ ਡੀਜ਼ਲ ਦੋਵੇਂ  ਦੀਆਂ ਕੀਮਤਾਂ 'ਚ 2.40 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਕੀਮਤਾਂ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੱਕ ਸਥਿਰ ਰਹੀਆਂ। ਦਰਾਂ ਦੀ ਸੋਧ 22 ਮਾਰਚ ਨੂੰ ਖਤਮ ਹੋ ਗਈ ਸੀ।


ਰਾਜ ਦੇ ਈਂਧਨ ਰਿਟੇਲਰਾਂ ਦੀ ਕੀਮਤ ਨੋਟੀਫਿਕੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਹੁਣ 97.81 ਰੁਪਏ ਹੋਵੇਗੀ, ਜਦੋਂ ਕਿ ਡੀਜ਼ਲ ਦੀ ਕੀਮਤ 89.07 ਰੁਪਏ ਵਿੱਚ ਵੇਚੀ ਜਾਵੇਗੀ। ਮੁੰਬਈ 'ਚ ਪੈਟਰੋਲ ਦੀ ਕੀਮਤ 112.51 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ ਦੀ ਕੀਮਤ 96.70 ਰੁਪਏ ਪ੍ਰਤੀ ਲੀਟਰ ਹੈ। ਮੈਟਰੋ ਸ਼ਹਿਰਾਂ ਵਿੱਚੋਂ, ਮੁੰਬਈ ਵਿੱਚ ਈਂਧਨ ਦੀਆਂ ਦਰਾਂ ਅਜੇ ਵੀ ਸਭ ਤੋਂ ਵੱਧ ਹਨ। ਵੈਟ ਦੇ ਕਾਰਨ ਰਾਜਾਂ ਵਿੱਚ ਕੀਮਤਾਂ ਵੱਖ-ਵੱਖ ਹੁੰਦੀਆਂ ਹਨ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ:
ਸ਼ਹਿਰ                    ਪੈਟਰੋਲ ਦੀ ਕੀਮਤ    ਡੀਜ਼ਲ ਦੀ ਕੀਮਤ
ਦਿੱਲੀ                    97.01 ਰੁਪਏ                    88.27 ਰੁਪਏ
ਮੁੰਬਈ                    111.67 ਰੁਪਏ            95.85 ਰੁਪਏ
ਚੇਨਈ                    102.91 ਰੁਪਏ            92.95 ਰੁਪਏ
ਕੋਲਕਾਤਾ                    106.34 ਰੁਪਏ            91.42 ਰੁਪਏ
ਨੋਇਡਾ                    101.64 ਰੁਪਏ            88.63 ਰੁਪਏ
ਲਖਨਊ                    96.87 ਰੁਪਏ                    88.42 ਰੁਪਏ
ਜੈਪੁਰ                    108.81 ਰੁਪਏ            92.35 ਰੁਪਏ
ਸ਼੍ਰੀ ਗੰਗਾ ਨਗਰ       113.87 ਰੁਪਏ            96.91 ਰੁਪਏ





Get the latest update about PETROL, check out more about RATE HIKE, MUMBAI PETROL RATE, TRUESCOOPPUNJABI & PETROLDIESELRATE

Like us on Facebook or follow us on Twitter for more updates.