ਜ਼ਮੀਨੀ ਵਿਵਾਦ ਕਾਰਨ ਗੁਰਦਾਸਪੁਰ 'ਚ ਚਲੀਆਂ ਗੋਲੀਆਂ, ਕਾਂਗਰਸ ਸਰਪੰਚ ਦੇ ਪਤੀ ਸਮੇਤ 3 ਦੀ ਹੋਈ ਮੌਤ

ਪੰਜਾਬ 'ਚ ਵੀ ਅਕਸਰ ਜਮੀਨੀ ਦੇ ਲਾਲਚ ਨੂੰ ਲੈ ਕੇ ਹੁੰਦੇ ਝਗੜਿਆਂ ਦੀ ਖਬਰਾਂ ਸਾਹਮਣੇ ਆਉਂਦੀਆਂ ਹਨ। ਜਮੀਨੀ ਵਿਵਾਦ ਦੇ ਕਾਰਨ ਗੋਲੀਬਾਰੀ...

ਲਾਲਚ ਹਮੇਸ਼ਾ ਇਨਸਾਨ ਨੂੰ ਗਲਤ ਰਸਤੇ ਤੇ ਪਾ ਦਿੰਦਾ ਹੈ ਤੇ ਪੰਜਾਬ 'ਚ ਵੀ ਅਕਸਰ ਜਮੀਨੀ ਦੇ ਲਾਲਚ ਨੂੰ ਲੈ ਕੇ ਹੁੰਦੇ ਝਗੜਿਆਂ ਦੀ ਖਬਰਾਂ ਸਾਹਮਣੇ ਆਉਂਦੀਆਂ ਹਨ। ਜਮੀਨੀ ਵਿਵਾਦ ਦੇ ਕਾਰਨ ਗੋਲੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਗੁਰਦਾਸਪੁਰ 'ਚ ਵੀ ਜਮੀਨੀ ਵਿਵਾਦ ਦੇ ਚਲਦਿਆਂ ਗੋਲੀਬਾਰੀ ਹੋਈ। ਜਿਸ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲੀਸ ਅਤੇ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਭੈਣੀ ਮੌਕੇ ’ਤੇ ਪੁੱਜੇ, ਜਿਸ ਮਗਰੋਂ ਲਾਸ਼ਾਂ ਨੂੰ ਹਰਚੋਵਾਲ ਹਸਪਤਾਲ ਲਿਆਂਦਾ ਗਿਆ।  ਘਟਨਾ ਵਿੱਚ ਮ੍ਰਿਤਕਾਂ ਦੀ ਪਹਿਚਾਣ ਕਾਂਗਰਸੀ ਸਰਪੰਚ ਦੇ ਪਤੀ ਸੁਖਰਾਜ ਸਿੰਘ, ਨਿਸ਼ਾਨ ਸਿੰਘ  ਵਜੋਂ ਹੋਈ ਹੈ ਅਤੇ ਤੀਜੇ 3 ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਰਚੋਵਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। 


ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁੱਲੜੇ ਦੇ ਕਾਂਗਰਸੀ ਆਗੂ ਸੁਖਰਾਜ ਸਿੰਘ ਅਤੇ ਉਸ ਦੇ ਸਾਥੀ ਵਿਵਾਦਤ ਜ਼ਮੀਨ ਤੇ ਮਾਮਲੇ 'ਚ ਜਮੀਨ ਦੇਖਣ ਪੁੱਜੇ ਸਨ। ਉਨ੍ਹਾਂ ਦਾ ਵਿਰੋਧੀ ਧਿਰ ਨਾਲ ਟਕਰਾ ਹੋ ਗਿਆ ਤੇ ਗੋਲੀਆਂ ਚਲੀਆਂ। ਦੋਵਾਂ ਧਿਰਾਂ ਵੱਲੋਂ ਚਲਾਈ ਗੋਲੀਆਂ ’ਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ।

Get the latest update about CONGRESS MEMBER, check out more about GURDASPUR NEWS, TRUE SCOOP PUNJABI, BATALA NEWS & 3 KILLED IN land dispute

Like us on Facebook or follow us on Twitter for more updates.