ਕੋਵਿਡ-19 ਤੋਂ ਬਚਾਅ 'ਚ ਅਸਰਦਾਰ ਹੈ ਤਿੰਨ ਲੇਅਰ ਵਾਲਾ ਮਾਸਕ, ਰਿਸਰਚ 'ਚ ਦਾਅਵਾ

ਕੋਵਿਡ-19 ਇਨਫੈਕਸ਼ਨ ਤੋਂ ਫੈਲੀ ਮਹਾਮਾਰੀ ਦੇ ਲਈ ਟੈਸਟਿੰਗ, ਇਲਾਜ ਤੇ ਬਚਾਅ ਤੱਕ ਦੁਨੀਆ ਵਿਚ ਸੋਧ ਤੇਜ਼ੀ ਨਾ...

ਨਵੀਂ ਦਿੱਲੀ: ਕੋਵਿਡ-19 ਇਨਫੈਕਸ਼ਨ ਤੋਂ ਫੈਲੀ ਮਹਾਮਾਰੀ ਦੇ ਲਈ ਟੈਸਟਿੰਗ, ਇਲਾਜ ਤੇ ਬਚਾਅ ਤੱਕ ਦੁਨੀਆ ਵਿਚ ਸੋਧ ਤੇਜ਼ੀ ਨਾਲ ਹੋ ਰਹੇ ਹਨ। ਇਸ ਲੜੀ ਵਿਚ ਇਨਫੈਕਸ਼ਨ ਤੋਂ ਬਚਾਅ ਦੇ ਲਈ ਮਾਸਕ ਨੂੰ ਲੈ ਕੇ ਖੋਜਕਰਤਾ ਦੀ ਇਕ ਟੀਮ ਨੇ ਦਾਅਵਾ ਕੀਤਾ ਹੈ ਕਿ ਚੰਗੇ ਫਿੰਟਿੰਗ ਵਾਲੇ ਤਿੰਨ ਲੇਅਰ ਵਾਲੇ ਮਾਸਕ ਕਿਤੇ ਵਧੇਰੇ ਇਨਫੈਕਸ਼ਨ ਨੂੰ ਰੋਕਣ ਦੀ ਸਮਰੱਥਾ ਰੱਖਦੇ ਹਨ। ਬ੍ਰਿਸਟਲ ਤੇ ਸੁਰੇ ਦੀ ਯੂਨੀਵਰਸਿਟੀ ਦੇ ਰਿਸਰਚਰ ਦੀ ਇਸ ਟੀਮ ਨੇ ਪਤਾ ਲਾਇਆ ਕਿ ਆਮ ਹਾਲਾਤ ਵਿਚ ਫਿਟਿੰਗ ਤੇ ਤਿੰਨ ਲੇਅਕ ਵਾਲੇ ਮਾਸਕ ਡ੍ਰਾਪਲੇਟ ਨੂੰ ਫਿਲਟਰ ਕਰਨ ਵਿਚ ਸਰਜਿਕਲ ਮਾਸਕ ਦੀ ਤਰ੍ਹਾਂ ਹੀ ਸਮਰੱਥ ਹਨ।

ਉਦਾਹਰਣ ਦੇ ਲਈ ਜੇਕਰ ਮਾਸਕ ਪਹਿਨਿਆ ਹੋਇਆ ਇਕ ਪਾਜ਼ੇਟਿਵ ਤੇ ਇਕ ਸਿਹਤਮੰਦ ਵਿਅਕਤੀ ਸੰਪਰਕ ਵਿਚ ਆਉਂਦਾ ਹੈ ਤਾਂ ਇਨਫੈਕਸ਼ਨ ਫੈਲਾਉਣ ਦਾ ਖਤਰਾ 94 ਫੀਸਦ ਘੱਟ ਹੋ ਜਾਂਦਾ ਹੈ। ਸੋਧ ਦਾ ਇਹ ਨਤੀਜਾ 'ਫਿਜ਼ੀਕਲ ਆਫ ਫਲੂਡ' ਵਿਚ ਪ੍ਰਕਾਸ਼ਿਤ ਹੋਇਆ। ਮਹਾਮਾਰੀ ਦੇ ਕਹਿਰ ਨੂੰ ਦੇਖਦੇ ਹੋਏ 139 ਦੇਸ਼ਾਂ ਵਿਚ ਮਾਸਕ ਲਾਜ਼ਮੀ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੇ ਤਹਿਤ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਗਈ ਹੈ।

ਮਾਸਕ ਦੀ ਫਿਟਿੰਗ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਮਾਸਕ ਸਹੀ ਤਰ੍ਹਾਂ ਨਾਲ ਚਿਹਰੇ ਉੱਤੇ ਨਹੀਂ ਬੈਠਦਾ ਹੈ ਤਾਂ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ। ਅਜਿਹੇ ਵਿਚ ਕੋਰੋਨਾ ਵਾਇਰਸ ਯਾਨੀ ਡ੍ਰਾਪਲੇਟ ਬੇਹੱਦ ਆਸਾਨੀ ਨਾਲ ਤੁਹਾਡੇ ਸਰੀਰ ਵਿਚ ਦਾਖਲ ਹੋ ਸਕਦੀ ਹੈ।

ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਵੈਕਸੀਨ ਦੀ ਪੂਰੀ ਖੁਰਾਕ ਲੈ ਚੁੱਕੇ ਲੋਕਾਂ ਨੂੰ ਮਾਸਕ ਤੋਂ ਮੁਕਤੀ ਮਿਲ ਗਈ ਹੈ। ਉਥੋਂ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀਆਂ ਨੂੰ ਅਜਨਬੀਆਂ ਦੀ ਵੱਡੀ ਭੀੜ ਛੱਡ ਨੂੰ ਛੱਡ ਦੇ ਹੋਰ ਕਿਤੇ ਮਾਸਕ ਲਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਵਾਈ ਹੈ, ਉਹ ਵੀ ਕੁਝ ਸਥਿਤੀਆਂ ਨੂੰ ਛੱਡ ਕੇ ਬਿਨਾਂ ਮਾਸਕ ਦੇ ਬਾਹਰ ਜਾ ਸਕਦੇ ਹਨ। ਰੋਕ ਕੰਟਰੋਲ ਤੇ ਰੋਕਥਾਨ ਕੇਂਦਰ ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਆਮ ਜਨਜੀਵਨ ਵੱਲ ਬਹੁਤ ਅਹਿਤਿਆਤੀ ਨਾਲ ਕੀਤੇ ਉਪਾਵਾਂ ਤਹਿਤ ਮੰਗਲਵਾਰ ਤੋਂ ਗਾਈਡਲਾਈਨ ਜਾਰੀ ਕੀਤੀਆਂ ਹਨ।

Get the latest update about Truescoop News, check out more about surgical mask, Truescoop, Threelayer mask & covid19

Like us on Facebook or follow us on Twitter for more updates.