ਬੁੜੈਲ ਜੇਲ੍ਹ ਬਾਹਰ ਮਿਲਿਆ 'ਟਿਫਿਨ ਬੰਬ': ਚੰਡੀਮੰਦਿਰ ਤੋਂ ਆਰਮੀ ਬੁਲਾਈ ਗਈ; NCG ਕਰੇਗੀ ਡਿਸਪੋਜ਼

ਚੰਡੀਗੜ੍ਹ ਦੀ ਹਾਈ ਸਕਿਓਰਿਟੀ ਬੁੜੈਲ ਜੇਲ ਦੀ ਕੰਧ ਨੇੜੇ ਇਕ 'ਟਿਫਿਨ ਬੰਬ' ਮਿਲਿਆ ਹੈ। ਇਸ ਸੂਚਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਸਮੇਤ ਬੁੜੈਲ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਚੰਡੀਗੜ੍ਹ ਪੁਲਿਸ ਦੇ...

ਚੰਡੀਗੜ੍ਹ- ਚੰਡੀਗੜ੍ਹ ਦੀ ਹਾਈ ਸਕਿਓਰਿਟੀ ਬੁੜੈਲ ਜੇਲ ਦੀ ਕੰਧ ਨੇੜੇ ਇਕ 'ਟਿਫਿਨ ਬੰਬ' ਮਿਲਿਆ ਹੈ। ਇਸ ਸੂਚਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਸਮੇਤ ਬੁੜੈਲ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਕਈ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ। ਇਹ ਵਿਸਫੋਟਕ ਕੰਧ ਦੇ ਨਾਲ ਕਾਲੇ ਬੈਗ ਵਿੱਚ ਰੱਖਿਆ ਗਿਆ ਸੀ।

ਸ਼ਨੀਵਾਰ ਦੇਰ ਸ਼ਾਮ ਇਸ ਬੈਗ ਦੀ ਸੂਚਨਾ ਮਿਲਣ 'ਤੇ ਚੰਡੀਮੰਦਰ ਤੋਂ ਫਾਇਰ ਬ੍ਰਿਗੇਡ ਦੀ ਟੀਮ ਸਮੇਤ ਚੰਡੀਗੜ੍ਹ ਪੁਲਿਸ ਅਤੇ ਫੌਜ ਦੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਫੌਜ ਦੀ ਟੀਮ ਦਾ ਆਪ੍ਰੇਸ਼ਨ ਰਾਤ ਕਰੀਬ ਸਾਢੇ 11 ਵਜੇ ਤੱਕ ਜਾਰੀ ਰਿਹਾ। ਬੁੜੈਲ ਜੇਲ੍ਹ ਨੂੰ ਹਰ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਜਿਸ ਸੜਕ 'ਤੇ ਇਹ ਘਟਨਾ ਵਾਪਰੀ ਉੱਥੇ ਬੈਰੀਕੇਡ ਲਗਾ ਕੇ ਆਮ ਲੋਕਾਂ ਲਈ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਡਾਗ ਸਕੁਆਡ ਵੀ ਮੌਕੇ 'ਤੇ ਪਹੁੰਚ ਗਿਆ ਹੈ।

 ਪੁਲਿਸ ਟੀਮ ਰਾਤ ਭਰ ਮੌਕੇ ’ਤੇ ਮੌਜੂਦ ਰਹੇਗੀ। ਬੈਗ ਵਿੱਚੋਂ ਡੇਟੋਨੇਟਰ ਅਤੇ ਕੁਝ ਤਾਰਾਂ ਮਿਲੀਆਂ ਹਨ। ਪੁਲਿਸ ਵੱਲੋਂ ਦੇਰ ਰਾਤ ਤੱਕ ਜਾਂਚ ਜਾਰੀ ਸੀ। ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਸੈਕਟਰ 32 ਦੇ ਫਾਇਰ ਸਟੇਸ਼ਨ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਬੁਲਾਈ ਗਈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਜਾਂਚ ਲਈ ਮੁਹਾਲੀ ਪੁਲਿਸ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਦੂਜੇ ਪਾਸੇ ਸੈਕਟਰ-49 ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਜਦੋਂ ਬੈਗ ਖੋਲ੍ਹਿਆ ਤਾਂ ਅੰਦਰੋਂ ਜਿਲੇਟਿਨ ਸਟਿਕ, ਡੈਟੋਨੇਟਰ, ਤਾਰਾਂ ਆਦਿ ਸਮਾਨ ਮਿਲਿਆ। ਬੰਬ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਕੁਲਦੀਪ ਸਿੰਘ ਚਾਹਲ, ਐਸਐਸਪੀ ਮੁਹਾਲੀ, ਐਸਪੀ (ਸਿਟੀ) ਕੇਤਨ ਬਾਂਸਲ ਅਤੇ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਮੌਕੇ ਦਾ ਮੁਆਇਨਾ ਕੀਤਾ। ਪੁਲਿਸ ਨੇ ਮੌਕੇ 'ਤੇ ਫੌਜ ਦੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ। ਫੌਜ ਦੀ ਟੀਮ ਨੇ ਬਰਾਮਦ ਵਿਸਫੋਟਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀਸੀਟੀਵੀ ਵੀ ਚੈੱਕ ਕੀਤੇ ਜਾਣਗੇ
ਚੰਡੀਗੜ੍ਹ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇੱਥੇ ਵਿਸਫੋਟਕ ਸਮੱਗਰੀ ਕਿਸ ਨੇ ਰੱਖੀ ਹੈ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਫਿਲਹਾਲ ਪੁਲਿਸ ਕਈ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।

Get the latest update about army, check out more about ncg, chandigarh burail jail, Punjab News & Truescoop News

Like us on Facebook or follow us on Twitter for more updates.